ETV Bharat / state

ਕੁਦਰਤੀ ਜੀਵਾਂ ਨੂੰ ਬਚਾਉਣ ਲਈ ਨੌਜਵਾਨ ਕਰ ਰਹੇ ਖਾਸ ਉਪਰਾਲਾ

ਮਨੁੱਖ ਅੱਜਕੱਲ੍ਹ ਧੜਾਧੜ ਆਪਣੇ ਨਿੱਜੀ ਸਵਾਰਥਾਂ ਲਈ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ ਪਰ ਉਥੇ ਹੀ ਬਠਿੰਡਾ ਦਾ ਇੱਕ ਅਜਿਹਾ ਨੌਜਵਾਨ ਜੋ ਕਿ ਸਮਾਜ ਸੇਵੀ ਵਜੋਂ ਜਾਣਿਆ ਜਾਂਦਾ ਹੈ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਹੈ.

ਕੁਦਰਤੀ ਜੀਵਾਂ ਨੂੰ ਬਚਾਉਣ ਲਈ ਨੌਜਵਾਨ ਕਰ ਰਹੇ ਖਾਸ ਉਪਰਾਲਾ
ਕੁਦਰਤੀ ਜੀਵਾਂ ਨੂੰ ਬਚਾਉਣ ਲਈ ਨੌਜਵਾਨ ਕਰ ਰਹੇ ਖਾਸ ਉਪਰਾਲਾ
author img

By

Published : Jun 9, 2022, 3:29 PM IST

Updated : Aug 13, 2022, 7:49 PM IST

ਬਠਿੰਡਾ: ਮਨੁੱਖ ਅੱਜਕੱਲ੍ਹ ਧੜਾਧੜ ਆਪਣੇ ਨਿੱਜੀ ਸਵਾਰਥਾਂ ਲਈ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ ਪਰ ਉਥੇ ਹੀ ਬਠਿੰਡਾ ਦਾ ਇੱਕ ਅਜਿਹਾ ਨੌਜਵਾਨ ਜੋ ਕਿ ਸਮਾਜ ਸੇਵੀ ਵਜੋਂ ਜਾਣਿਆ ਜਾਂਦਾ ਹੈ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਹੈ। ਕੁਦਰਤੀ ਜੀਵਾਂ ਨੂੰ ਬਚਾਉਣ ਲਈ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਵੱਲੋਂ ਜਿੱਥੇ ਆਬਾਦੀ ਵਿਚ ਆਏ ਸੱਪ ਚੰਨਣ ਗੀਰੇ ਆਦਿ ਨੂੰ ਫੜ ਕੇ ਕੁਦਰਤੀ ਅਤੇ ਸੁਰੱਖਿਅਤ ਥਾਂਵਾਂ 'ਤੇ ਛੱਡਿਆ ਜਾਂਦਾ ਹੈ ਉੱਥੇ ਹੀ ਬਿਮਾਰ ਪਸ਼ੂਆਂ ਅਤੇ ਪੰਛੀਆਂ ਦੀ ਵੀ ਦੇਖਭਾਲ ਕੀਤੀ ਜਾਂਦੀ ਹੈ।

ਸਮਾਜ ਸੇਵੀ ਗੁਰਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਜਿੰਨਾ ਇਸ ਧਰਤੀ ਉਪਰ ਮਨੁੱਖ ਦਾ ਅਧਿਕਾਰ ਹੈ ਓਨਾ ਹੀ ਇਸ ਧਰਤੀ ਉੱਪਰ ਕੁਦਰਤੀ ਜੀਵਾਂ ਦਾ ਵੀ ਅਧਿਕਾਰ ਹੈ, ਪਰ ਮਨੁੱਖ ਵੱਲੋਂ ਆਪਣੇ ਨਿੱਜੀ ਡਰ ਕਾਰਨ ਇਨ੍ਹਾਂ ਕੁਦਰਤੀ ਜੀਵਾਂ ਦਾ ਕਤਲ ਕੀਤਾ ਜਾ ਰਿਹਾ ਹੈ ਜਿਸ ਕਾਰਨ ਕੁਦਰਤੀ ਜੀਵ ਦੀ ਜਨਸੰਖਿਆ ਘਟਣ ਕਾਰਨ ਵਾਤਾਵਰਨ ਵਿੱਚ ਵੀ ਖੜੋਤ ਆ ਰਹੀ ਹੈ ਉਨ੍ਹਾਂ ਦੱਸਿਆ ਕਿ ਅੱਜ ਮਨੁੱਖ ਆਪਣੇ ਡਰੋਨ ਜਿਤੇਸ਼ ਜੀਵ ਜੰਤੂਆਂ ਦੀ ਹੱਤਿਆ ਕਰ ਰਿਹਾ ਹੈ ਉਥੇ ਹੀ ਵੱਡੀ ਪੱਧਰ 'ਤੇ ਉਸ ਵੱਲੋਂ ਆਪਣੇ ਮਿੱਤਰ ਕੀੜਿਆਂ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ।

ਕੁਦਰਤੀ ਜੀਵਾਂ ਨੂੰ ਬਚਾਉਣ ਲਈ ਨੌਜਵਾਨ ਕਰ ਰਹੇ ਖਾਸ ਉਪਰਾਲਾ

ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਸੱਪ ਕੁਦਰਤੀ ਭੋਜਨ ਦੀ ਤਲਾਸ਼ ਵਿੱਚ ਰਿਹਾਇਸ਼ੀ ਇਲਾਕਿਆਂ ਆਦਿ ਵਿਚ ਆ ਜਾਂਦੇ ਹਨ ਤਾਂ ਮਨੁੱਖ ਆਪਣੇ ਡਰੋ ਸੱਪਾਂ ਨੂੰ ਮਾਰਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਸੱਪ ਜ਼ਹਿਰੀਲਾ ਹੈ ਜਾਂ ਨਹੀਂ ਕਿਉਂਕਿ ਸੱਪ ਉਦੋਂ ਤੱਕ ਮਨੁੱਖ ਉੱਪਰ ਹਮਲਾ ਨਹੀਂ ਕਰਦਾ ਜਦੋਂ ਤੱਕ ਉਸ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਉਹ ਅਸੁਰੱਖਿਅਤ ਹੈ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਮਾਤਰ ਚਾਰ ਤੋਂ ਪੰਜ ਪ੍ਰਜਾਤੀਆਂ ਹੀ ਅਜਿਹੀਆਂ ਹਨ ਜੋ ਮਨੁੱਖ ਲਈ ਖ਼ਤਰਨਾਕ ਹਨ।

ਫਿਰ ਵੀ ਮਨੁੱਖ ਵੱਲੋਂ ਧੜਾ ਧੜ ਸੱਪਾਂ ਨੂੰ ਮਾਰਿਆ ਜਾ ਰਿਹਾ ਹੈ ਪਰ ਉਨ੍ਹਾਂ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਤੋਰੀ ਗਈ ਹੈ ਅਤੇ ਪ੍ਰਚਾਰ ਕੀਤਾ ਗਿਆ ਹੈ ਜਦੋਂ ਵੀ ਕਿਸੇ ਨੂੰ ਕੋਈ ਸੱਪ ਦਿਖਾਈ ਦਿੰਦਾ ਹੈ ਤਾਂ ਉਹ ਮੌਕੇ ਤੇ ਪਹੁੰਚ ਕੇ ਇਨ੍ਹਾਂ ਸੱਪਾਂ ਨੂੰ ਫੜ ਕੇ ਸੁਰੱਖਿਅਤ ਥਾਂਵਾਂ 'ਤੇ ਛੱਡਦੇ ਹਨ ਇਸਦੇ ਨਾਲ ਹੀ ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ਉਪਰ ਪਸ਼ੂਆਂ ਦਾ ਇਲਾਜ ਕੀਤਾ ਜਾਂਦਾ ਹੈ।

ਮੌਸਮ ਦੀ ਤਬਦੀਲੀ ਕਾਰਨ ਬਿਮਾਰ ਹੋਏ ਪੰਛੀਆਂ ਦੀ ਵੀ ਦੇਖਭਾਲ ਕੀਤੀ ਜਾਂਦੀ ਹੈ ਗੁਰਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਇਨ੍ਹਾਂ ਕੁਦਰਤੀ ਜੀਵਾਂ ਨੂੰ ਅੱਜ ਬਚਾਉਣ ਦੀ ਵਿਸ਼ੇਸ਼ ਤੌਰ 'ਤੇ ਲੋੜ ਹੈ ਕਿਉਂਕਿ ਇਹ ਮਨੁੱਖ ਦੇ ਹੀ ਮਿੱਤਰ ਹਨ ਜਿਸ ਤਰ੍ਹਾਂ ਇਕ ਸੱਪ ਖੇਤ ਵਿੱਚ ਹੋਵੇ ਤਾਂ ਉਹ ਕਿਸਾਨਾਂ ਦੀ ਫਸਲ ਨੂੰ ਬਰਬਾਦ ਕਰਨ ਵਾਲੇ ਚੂਹਿਆਂ ਨੂੰ ਖਾ ਜਾਂਦਾ ਹੈ।

ਜਿਸ ਨਾਲ ਕਿਸਾਨਾਂ ਦੀ ਫਸਲ ਬਰਬਾਦ ਹੋਣ ਤੋਂ ਬਚ ਜਾਂਦੀ ਹੈ ਪਰ ਮਨੁੱਖ ਆਪਣੇ ਅੰਦਰਲੇ ਡਰੋਂ ਇਨ੍ਹਾਂ ਸੱਪਾਂ ਨੂੰ ਮਾਰ ਰਿਹਾ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੁਦਰਤੀ ਜੀਵਾਂ ਨੂੰ ਪਿਆਰ ਕਰੋ ਇਹ ਮਨੁੱਖ ਦੇ ਹੀ ਦੋਸਤ ਹਨ ਅਤੇ ਉਨ੍ਹਾਂ ਦਾ ਵੀ ਓਨਾ ਹੀ ਅਧਿਕਾਰ ਹੈ ਜਿੰਨਾ ਮਨੁੱਖ ਦਾ ਇਸ ਧਰਤੀ ਉੱਪਰ ਹੈ।

ਇਹ ਵੀ ਪੜ੍ਹੋ:- ਸੀਐੱਮ ਰਿਹਾਇਸ਼ ਵਿਖੇ ਕਾਂਗਰਸ ਦੇ ਧਰਨਾ ’ਤੇ ਸੀਐੱਮ ਮਾਨ ਦਾ ਵੱਡਾ ਬਿਆਨ...

Last Updated : Aug 13, 2022, 7:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.