ETV Bharat / state

ਟੈਕਸੀ ਆਪ੍ਰੇਟਰ ਦਾ ਟੈਕਸ ਮਾਫ, ਪ੍ਰਾਈਵੇਟ ਬੱਸ ਅਪਰੇਟਰਾਂ ਦੀ ਵਧੀ ਉਮੀਦ - tax exemption during Corona

ਟੈਕਸੀ ਆਪ੍ਰੇਟਰ ਦਾ ਟੈਕਸ ਮਾਫ ਕਰਨ ਦਾ ਪ੍ਰਾਈਵੇਟ ਬੱਸ ਟਰਾਂਸਪੋਰਟਾਂ ਨੇ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਉਮੀਦ ਵੀ ਵਧੀ ਹੈ ਕਿ ਪੰਜਾਬ ਸਰਕਾਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀ ਵੀ ਗੁਹਾਰ ਸੁਣੇਗੀ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਦਾ ਕਰੋਨਾ ਕਾਲ ਦਾ ਟੈਕਸ ਮਾਫ ਕਰੇ।

Special discussion with private bus operators

author img

By

Published : Dec 10, 2022, 8:07 PM IST

Special discussion with private bus operators

ਬਠਿੰਡਾ: ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਟੈਕਸੀ ਆਪ੍ਰੇਟਰ ਨੂੰ ਟੈਕਸ ਵਿਚ ਰਾਹਤ ਦਿੱਤੇ ਜਾਣ ਦੇ ਬਿਆਨ ਤੋਂ ਬਾਅਦ ਪ੍ਰਾਈਵੇਟ ਬੱਸ ਅਪਰੇਟਰਾਂ ਨੇ ਸੁਆਗਤ ਕੀਤਾ ਹੈ। ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਨਰਪਿੰਦਰ ਸਿੰਘ ਜਲਾਲ ਨੇ ਕਿਹਾ ਕਿ ਇਸ ਨਾਲ ਪ੍ਰਾਈਵੇਟ ਬੱਸ ਓਪਰੇਟਰਾਂ ਨੂੰ ਵੀ ਟੈਕਸ ਮਾਫ਼ ਹੋਣ ਦੀ ਆਸ ਬੱਝੇਗੀ।

ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਟੈਕਸ ਵਿੱਚ ਰਿਆਇਤ ਕਿਉਂ ਮਿਲੇ: ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਜਿੱਥੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਸੀ ਉਸ ਸਮੇਂ ਪ੍ਰਾਈਵੇਟ ਬੱਸ ਅਪਰੇਟਰ ਨੇ ਪੰਜਾਬ ਸਰਕਾਰ ਦੇ ਕਹਿਣ ਤੇ ਅੱਧੀ ਕਪੈਸਟੀ ਨਾਲ ਬੱਸਾਂ ਚਲਾਈਆਂ ਸਨ। ਜਿਸ ਨਾਲ ਬੱਸ ਅਪਰੇਟਰਾਂ ਨੂੰ ਵੱਡਾ ਵਿੱਤੀ ਘਾਟਾ ਝੱਲਣਾ ਪਿਆ ਸੀ। ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਪ੍ਰਾਈਵੇਟ ਟਰਾਂਸਪੋਰਟਰ ਦਾ ਕਰੋਨਾ ਕਾਲ ਦੇ ਟੈਕਸ ਵਿੱਚ ਰਾਹਤ ਦੇਣਗੇ। ਭਾਰਤ ਸਰਕਾਰ ਵੱਲੋਂ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਰਾਹਤ ਦੇਣ ਦੀ ਬਜਾਏ ਟੈਕਸ ਵਿਚ ਕਿਸੇ ਤਰਾਂ ਦੀ ਰਿਆਇਤ ਨਹੀਂ ਦਿੱਤੀ ਗਈ ਜਿਸ ਕਾਰਨ ਪੰਜਾਬ ਦੇ ਪ੍ਰਾਈਵੇਟ ਟਰਾਂਸਪੋਰਟ ਵੱਡੇ ਵਿੱਤੀ ਘਾਟੇ ਵਿੱਚੋਂ ਲੰਘ ਰਹੇ ਹਨ।

ਪ੍ਰਾਈਵੇਟ ਟਰਾਂਸਪੋਰਟਾਂ ਬੰਦ ਹੋਣ ਵਾਲੇ: ਪ੍ਰਾਈਵੇਟ ਟਰਾਂਸਪੋਰਟਰ ਕਾਰੋਬਾਰ ਨੂੰ ਬੰਦ ਕਰਨ ਦੀ ਕਗਾਰ ਉਪਰ ਪਹੁੰਚ ਗਏ ਹਨ ਕਿਉਂਕਿ ਇਕ ਪਾਸੇ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਇਸ ਨਾਲ ਪ੍ਰਾਈਵੇਟ ਟਰਾਂਸਪੋਰਟ ਨੂੰ ਹੋਰ ਵੱਡਾ ਵਿੱਤੀ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰੋਬਾਰ ਨਾਲ ਕਰੀਬ 2.5 ਲੱਖ ਪਰਿਵਾਰ ਜੁੜੇ ਹੋਏ ਹਨ। ਮੰਡੀ ਸੰਖਿਆ ਵਿਚ ਟਰਾਂਸਪੋਰਟਰਾਂ ਵੱਲੋਂ ਟੈਕਸ ਪੰਜਾਬ ਸਰਕਾਰ ਨੂੰ ਦਿੱਤਾ ਜਾ ਰਿਹਾ ਹੈ। ਫਿਰ ਵੀ ਪੰਜਾਬ ਸਰਕਾਰ ਇਸ ਕਿੱਤੇ ਨੂੰ ਰਾਹਤ ਨਹੀਂ ਦੇ ਰਹੀ ਅਤੇ ਨਾ ਹੀ ਕਾਰੋਬਾਰੀਆਂ ਨੂੰ ਪੰਜਾਬ ਵਿਚ ਸੁਖਾਵਾਂ ਮਾਹੌਲ ਮਿਲ ਰਿਹਾ ਹੈ ਤਾਂ ਜੋ ਉਹ ਆਪਣਾ ਕਾਰੋਬਾਰ ਪੰਜਾਬ ਵਿਚ ਕਰ ਸਕਣ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਕਾਲ ਸਮੇਂ ਦਾ ਟੈਕਸ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਮਾਫ ਕੀਤਾ ਜਾਵੇ।

ਇਹ ਵੀ ਪੜ੍ਹੋ:- ਆਰਪੀਜੀ ਅਟੈਕ ਤੋਂ ਬਾਅਦ ਗਰਮਾਈ ਸਿਆਸਤ, ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ ਨੂੰ ਲਾਏ ਰਗੜੇ

ETV Bharat Logo

Copyright © 2025 Ushodaya Enterprises Pvt. Ltd., All Rights Reserved.