ਬਠਿੰਡਾ : ਆਮ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਖੋਲੇ ਗਏ ਆਮ ਆਦਮੀ ਕਲੀਨਿਕ ਦੀਆਂ ਸੇਵਾਵਾਂ ਜਲਦ ਪ੍ਰਭਾਵਿਤ ਹੋ ਸਕਦੀਆਂ ਹਨ ਕਿਉਂਕਿ ਰੂਲਰ ਹੈਲਥ ਫਾਰਮੈਸੀ ਅਫ਼ਸਰ ਐਸੋਸੀਏਸ਼ਨ ਵੱਲੋਂ 25 ਜੂਨ 2023 ਤੋਂ ਆਮ ਆਦਮੀ ਕਲੀਨਿਕ ਵਿੱਚੋਂ ਆਪਣੀਆਂ ਸੇਵਾਵਾਂ ਵਾਪਿਸ ਰੂਲਰ ਹੈਲਥ ਡਿਸਪੈਂਸਰੀ ਵਿੱਚ ਕਰਨ ਦਾ ਐਲਾਨ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਸਲਾਹਕਾਰ ਜਗਮੋਹਨ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 26 ਜਨਵਰੀ ਨੂੰ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਵਿਚ ਰੂਰਲ ਏਰੀਏ ਚੱਲ ਰਹੀਆਂ ਡਿਸਪੈਂਸਰੀਆਂ ਵਿਚ ਕੰਮ ਕਰ ਰਹੇ ਫਾਰਮਾਸਿਸਟਾਂ ਨੂੰ ਤਬਦੀਲ ਕੀਤਾ ਗਿਆ ਸੀ ਜਿਸ ਦਾ ਸ਼ੁਰੂ ਤੋਂ ਹੀ ਰੂਲਰ ਹੈਲਥ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਕਿਉਂਕਿ ਨਿਗੁਣੀਆਂ ਤਨਖਾਹਾਂ ਉੱਤੇ ਕੰਮ ਕਰ ਰਹੇ ਇਨ੍ਹਾਂ ਫਾਰਮਾਸਿਸਟਾਂ ਨੂੰ ਦੂਰ ਦੁਰਾਡੇ ਭੇਜ ਦਿਤਾ ਗਿਆ ਸੀ।
ਨਿਗੁਣੀਆਂ ਤਨਖਾਹਾਂ ਉੱਤੇ ਕੰਮ : ਉਨ੍ਹਾਂ ਕਿਹਾ ਕਿ ਸਿਰਫ਼ 11 ਹਜ਼ਾਰ ਰੁਪਏ ਪ੍ਰਤੀ ਮਹੀਨਾ ਨਾਲ ਗੁਜ਼ਾਰਾ ਕਰ ਰਹੇ ਫਾਰਮਾਸਿਸਟਾਂ ਨੂੰ ਦੂਰ ਦੁਰਾਡੇ ਭੇਜੇ ਜਾਣ ਕਾਰਨ ਉਨ੍ਹਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਵੀ ਮੁਸ਼ਕਲ ਹੋ ਰਹੀ ਸੀ ਇਸੇ ਕਾਰਨ ਇਹ ਫੈਸਲਾ ਕੀਤਾ ਗਿਆ ਹੈ ਕਿ ਰੂਰਲ ਮੈਡੀਕਲ ਅਫਸਰਾਂ ਦੀ ਤਰਜ ਉੱਤੇ ਹੁਣ ਰੂਲਰ ਫਾਰਮਾਸਿਸਟਾਂ ਨੂੰ ਵੀ ਡਿਸਪੈਂਸਰੀਆਂ ਵਿੱਚ ਵਾਪਸ ਭੇਜਿਆ ਜਾਵੇ ਜੇਕਰ ਸਰਕਾਰ ਵੱਲੋਂ 25 ਜੂਨ 23 ਤੱਕ ਕੋਈ ਫੈਸਲਾ ਨਹੀਂ ਲਿਆ ਜਾਂਦਾ ਤਾਂ ਉਹ ਆਮ ਆਦਮੀ ਕਲੀਨਕਾਂ ਵਿਚੋਂ ਖੁਦ ਹੀ ਫਾਰਗ ਹੋ ਕੇ ਰੁਲ ਡਿਸਪੈਂਸਰੀਆਂ ਵਿੱਚ ਚਲੇ ਜਾਣਗੇ।
ਜਗਮੋਹਨ ਸ਼ਰਮਾ ਨੇ ਦੱਸਿਆ ਕਿ 2006 ਤੋਂ ਸਰਕਾਰ ਵੱਲੋਂ ਡਾਕਟਰਾਂ ਨੂੰ ਅਧਿਕਾਰ ਦਿੱਤੇ ਗਏ ਸਨ ਕਿ ਉਹ ਆਪਣੇ ਨਾਲ ਇੱਕ ਫਾਰਮਿਸਟ ਦਰਜਾ ਚਾਰ ਕਰਮਚਾਰੀ ਨੂੰ ਭਰਤੀ ਕਰ ਸਕਦੇ ਹਨ ਪਰ ਇਹਨਾਂ ਭਰਤੀ ਕੀਤੇ ਜਾਣ ਵਾਲੇ ਫਾਰਮਸਿਸਟਾਂ ਅਤੇ ਦਰਜਾ ਚਾਰ ਕਰਮਚਾਰੀਆਂ ਦਾ ਕੋਈ ਪੇ ਸਕੇਲ ਤਹਿ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਡਾਕਟਰਾਂ ਵੱਲੋਂ ਆਪਣੀ ਮਰਜ਼ੀ ਨਾਲ ਇੰਨਾ ਫਾਰਮਾਸਿਸਟਾਂ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਤਨਖਾਹ ਦਿੱਤੀ ਜਾਂਦੀ ਸੀ। ਫਾਰਮਾਸਿਸਟਾਂ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਉੱਕਾ-ਪੁੱਕਾ 7000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਣ ਲੱਗੀ ਸੀ। ਸਰਕਾਰ ਵੱਲੋਂ ਮੈਡੀਕਲ ਅਫਸਰਾਂ ਨੂੰ 2011 ਵਿਚ ਰੈਗੂਲਰ ਕਰ ਦਿੱਤਾ ਗਿਆ ਪਰ ਫਾਰਮਸਿਸਟ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਜ਼ਿਲਾ ਪ੍ਰੀਸ਼ਦ ਅਧੀਨ ਲਿਆਂਦਾ ਗਿਆ।
ਪਿਛਲੀ ਕਾਂਗਰਸ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਦੀ ਤਨਖਾਹ ਵਿੱਚ ਪ੍ਰਤੀ ਸਾਲ 1 ਹਜ਼ਾਰ ਰੁਪਿਆ ਮਹੀਨਾ ਵਾਧਾ ਕੀਤਾ ਗਿਆ, ਜਿਸ ਕਾਰਨ ਹੁਣ ਉਨ੍ਹਾਂ ਦੀ ਤਨਖਾਹ ਕਰੀਬ 11 ਹਜ਼ਾਰ ਰੁਪਏ ਹੈ ਪਰ ਹੁਣ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕੀਤੇ ਜਾਣ ਤੋਂ ਬਾਅਦ ਰੂਲਰ ਫਾਰਮਸਿਸਟ ਦੇ ਖਰਚੇ ਵਧ ਗਏ ਹਨ। ਸਰਕਾਰ ਵੱਲੋਂ ਰੂਰਲ ਮੈਡੀਕਲ ਅਫਸਰਾਂ ਨੂੰ ਤਾਂ ਮੁੜ ਡਿਸਪੈਂਸਰੀਆਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਪਰ ਫਾਰਮਸਿਸਟਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਗਿਆ ਹੈ ਕਿ ਬਦਲਵੇਂ ਪ੍ਰਬੰਧਾਂ ਤੱਕ ਫਾਰਮਿਸਟ ਆਮ ਆਦਮੀ ਦੇ ਹੱਕ ਵਿਚ ਹੀ ਆਪਣੀਆਂ ਸੇਵਾਵਾਂ ਦੇਣਗੇ।
- ਆਮ ਤੋਂ ਲੈਕੇ ਖ਼ਾਸ ਤੱਕ ਗੈਂਗਸਟਰ ਗੋਲਡੀ ਬਰਾੜ ਦੀ ਦਹਿਸ਼ਤ, ਜਾਣੋ ਹੁਣ ਤੱਕ ਕਿਸ-ਕਿਸ ਨੂੰ ਦਿੱਤੀ ਧਮਕੀ ?
- ਬਠਿੰਡਾ : ਡਿਪੂ ਹੋਲਡਰਾਂ ਨੇ ਵੰਡਿਆ ਨਾ ਖਾਣ-ਯੋਗ ਰਾਸ਼ਨ, ਖੇਤ ਮਜ਼ਦੂਰ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ
- ਲੁਧਿਆਣਾ ਤੋਂ ਬਾਅਦ ਜੀਰਾ 'ਚ ਵੀ ਚੋਰ 4 ਲੱਖ ਰੁਪਏ ਅਤੇ 3 ਤੋਲੇ ਸੋਨਾ ਲੁੱਟ ਕੇ ਹੋਏ ਫਰਾਰ
ਆਮ ਆਦਮੀ ਕਲੀਨਿਕ ਕਲੀਨਿਕ ਸ਼ਹੀਦ ਊਧਮ ਸਿੰਘ ਨਗਰ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਡਾਕਟਰ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਆਮ ਆਦਮੀ ਕਲੀਨਿਕ ਵਿਚ ਮੈਨਪਾਵਰ ਦੀ ਵੱਡੀ ਕਮੀ ਹੈ ਜਦੋਂ ਇਹ ਆਮ ਆਦਮੀ ਕਲੀਨਕ ਸ਼ੁਰੂ ਕੀਤਾ ਗਿਆ ਸੀ ਤਾਂ ਇੱਥੇ ਚਾਰ ਲੋਕ ਕੰਮ ਕਰਦੇ ਸਨ ਪਰ ਫਾਰਮਿਸਟ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਸਰਕਾਰ ਵੱਲੋਂ ਇੱਥੇ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਦਰਜਾ ਚਾਰ ਕਰਮਚਾਰੀ ਨੂੰ ਹੀ ਸੈਂਪਲ ਇਕੱਠੇ ਕਰਕੇ ਵੀ ਜਾਣੇ ਪੈਂਦੇ ਹਨ।