ETV Bharat / state

ਪਿੰਡ ਗੋਬਿੰਦਪੁਰਾ 'ਚ ਸਰਕਾਰ ਦੇ ਦਾਅਵਿਆਂ ਦੀ ਖੁਲ੍ਹੀ ਪੋਲ

ਸੂਬਾ ਸਰਕਾਰ ਵੱਲੋਂ ਵਿਕਾਸ ਵੱਡ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਅਜਿਹਾ ਕੁਝ ਨਹੀਂ ਹੁੰਦਾ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਬਠਿੰਡਾ ਦੇ ਪਿੰਡ ਗੋਬਿੰਦਪੁਰਾ ਦੇ ਲੋਕਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ 'ਚ ਸਥਿਤ ਕਾਫ਼ੀ ਸਾਲ ਪੁਰਾਣੀ ਸਰਹਿੰਦ ਨਹਿਰ ਹੈ ਜਿਸ ਦੇ ਕੰਢੇ ਕੱਚੇ ਹੋਣ ਕਰਕੇ ਹਲਕਾ ਮੀਂਹ ਪੈਂਦਿਆਂ ਹੀ ਨਹਿਰ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ। ਇਸ ਦੇ ਚਲਦਿਆਂ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਹੁੰਦੀ ਹੈ।

ਫ਼ੋਟੋ
author img

By

Published : Jul 7, 2019, 3:06 PM IST

ਬਠਿੰਡਾ: ਪਿੰਡ ਗੋਬਿੰਦਪੁਰਾ 'ਚ ਸਰਹਿੰਦ ਨਹਿਰ ਦੀ 100 ਸਾਲ ਪੁਰਾਣੀ ਹੈ ਤੇ ਇਸ ਦੇ ਕੰਢੇ ਕੱਚੇ ਹਨ ਜੋ ਕਿ ਅਜੇ ਪੱਕੇ ਨਹੀਂ ਕੀਤੇ ਗਏ। ਇਸ ਦੇ ਚਲਦਿਆਂ ਨਹਿਰ ਕਈ ਵਾਰ ਟੁੱਟ ਚੁੱਕੀ ਹੈ ਤੇ ਹੁਣ ਵੀ ਇਹ ਨਹਿਰ ਟੁੱਟਣ ਦੇ ਕੰਢੇ 'ਤੇ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਵੀਡੀਓ

ਇਹ ਵੀ ਪੜ੍ਹੋ: ਕੀ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲੇਗਾ ਜਾਂ ਨਹੀ ?

ਇਸ ਬਾਰੇ ਲੋਕਾਂ ਨੇ ਦੱਸਿਆ ਕਿ ਸਰਕਾਰ ਨੇ ਨਹਿਰ ਨੂੰ ਪੱਕਾ ਕਰਨ ਦੀ ਗੱਲ ਆਖੀ ਸੀ ਪਰ ਹੁਣ ਤੱਕ ਇਹ ਨਹਿਰ ਪੱਕੀ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮੀਂਹ ਪੈਂਦਾ ਹੈ ਤਾਂ ਉਨ੍ਹਾਂ ਨੂੰ ਨਹਿਰ ਦੇ ਟੁੱਟਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਾਰ ਵੀ ਨਹਿਰ ਟੁੱਟਣ ਕਾਰਨ ਪਾਣੀ ਖੇਤਾਂ ਵਿੱਚ ਵੜ ਗਿਆ ਤੇ ਫ਼ਸਲ ਬਰਬਾਦ ਹੋ ਗਈ ਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਖ਼ੁਦ ਇਸ ਨਹਿਰ ਦੇ ਕੰਢਿਆਂ ਨੂੰ ਪੱਕਾ ਕੀਤਾ ਸੀ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਰਕਾਰ ਤੋਂ ਕਾਫ਼ੀ ਸਮੇਂ ਤੋਂ ਨਹਿਰ ਨੂੰ ਪੱਕਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਜਾ ਸਰਕਾਰ ਪਿੰਡ ਵਾਸੀਆਂ ਦੀ ਇਸ ਮੁਸ਼ਕਿਲ ਦਾ ਹਲ ਕਰਦੀ ਹੈ ਜਾ ਨਹੀਂ?

Intro:ਸਰਹਿੰਦ ਨਹਿਰ ਦੇ ਕੰਡੇ ਅਜੇ ਵੀ ਕੱਚੇ
ਬਰਸਾਤ ਦੇ ਦੌਰਾਨ ਕਦੇ ਵੀ ਟੁੱਟ ਸਕਦੇ ਕੰਡੇ

Body:ਬਠਿੰਡਾ ਦੀ ਲਾਈਫ ਲਾਈਨ ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ, ਇਹ ਨਹਿਰ ਕਾਫ਼ੀ ਸਾਲ ਪੁਰਾਣੀ ਹੈ, ਇਸਦੇ ਕੰਡੇ ਅਜੇ ਤੱਕ ਪੱਕੇ ਨਹੀਂ ਹੋ ਸਕੇ ਹਨ, ਜਿਸ ਦੇ ਚਲਦਿਆਂ ਇਹ ਨਹਿਰ ਕਈ ਬਾਰ ਕਈ ਜਗ੍ਹਾ ਤੋਂ ਟੁੱਟ ਚੁੱਕੀ ਹੈ ਤੇ ਕਿਸਾਂਨ ਦੀ ਫ਼ਸਲ ਦਾ ਕਈ ਵਾਰ ਨੁਕਸਾਨ ਵੀ ਵੋ ਚੁੱਕਿਆ ਹੀ, etv ਭਾਰਤ ਦੀ ਟੀਮ ਨੇ ਇਸ ਨਾਹਿਰ ਦੇ ਕਿਨਾਰੇ ਦਾ ਦੌਰਾ ਕੀਤਾ ਅਤੇ ਪਾਯਾ ਕਿ ਇਹ ਕਈ ਥਾਂ ਤੋਂ ਟੁੱਟਣ ਦੇ ਕੰਢੇ ਤੇ ਹੈ,
ਬਠਿੰਡਾ ਦੇ ਪਿੰਡ ਗੋਵਿੰਦਪੁਰਾ ਦੇ ਲੋਕਾਂ ਨਾਲ ਇਸ ਸੰਬੰਧੀ ਗੱਲ ਬਾਤ ਵੀ ਕੀਤੀ ਗਈ, ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰ ਨੇ ਇਸਨੂੰ ਪੱਕਾ ਕਰਨ ਦੀ ਗੱਲ ਵੀ ਆਖੀ ਸੀ ਪਰ ਅੱਜ ਤੱਕ ਇਹ ਨਹਿਰ ਪੱਕੀ ਨਹੀਂ ਹੋ ਸਕੀ ਹੈ, ਪਿੰਡ ਵਾਸੀ ਦਾ ਕਹਿਣਾ ਹੈ ਕਿ ਜਦੋਂ ਵੀ ਬਾਰਿਸ਼ ਹੁੰਦੀ ਹੈ ਤਾਂ ਉਹਨਾਂ ਨੂੰ ਇਸ ਨਹਿਰਦੇ ਟੁੱਟਣ ਦਾ ਡਰ ਬਾਣੀਆ ਰਹਿਂਦਾ ਹੈ, ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਵਾਰ ਵੀ ਇਹ ਨਹਿਰ ਉਹਨਾਂ ਦੇ ਪਿੰਡ ਵਿੱਚ ਟੁੱਟ ਗਈ ਸੀ ਅਤੇ ਨਹਿਰ ਦਾ ਪਾਣੀ ਉਹਨਾਂ ਦੇ ਖੇਤਾਂ ਵਿੱਚ ਜਾ ਵੜਿਆ ਸੀ ਅਤੇ ਕਿਸਾਨਾਂ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ ਸੀ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਹਿਰ ਦੇ ਟੁੱਟੇ ਕੰਡੇ ਨੂੰ ਪਿੰਡ ਵਾਸੀਆਂ ਨੇ ਮਿਲ ਕੇ ਬੰਦ ਕੀਤਾ ਸੀ, ਪਾਣੀ ਜ਼ਿਆਦਾ ਆ ਜਾਣ ਦੇ ਚਲਦੇ ਕਈ ਘਰਾਂ ਵਿੱਚ ਦਰਾਰ ਵੀ ਆ ਗਈਆਂ ਸਨ,ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਹਿਰ ਦੇ ਟੁੱਟਣ ਦੇ ਕਰਕੇ ਹੋਏ ਨੁਕਸਾਨ ਦਾ ਮੁਆਵਜ਼ਾ ਕਿਸੇ ਨੇ ਨਹੀਂ ਦਿੱਤਾ, ਪਿੰਡ ਵਾਸੀ ਕਈ ਸਾਲ ਤੋਂ ਨਹਿਰ ਨੂੰ ਪੱਕਾ ਕਰਨ ਦੀ ਮੰਗ ਕਰ ਰਹੇ ਹਨ ਪਰ ਉਹਨਾਂ ਦੀ ਗੱਲ ਕੋਈ ਨਹੀਂ ਸੁਣ ਰਿਹਾ ਹੈ, ਇਸ ਸਾਲ ਵੀ ਬਾਰਿਸ਼ ਦੇ ਸਮੇਂ ਵੀ ਇਹ ਟੁੱਟ ਸਕਦੀ ਹੈ

Conclusion:ਪਿੰਡ ਵਾਸੀਆਂ ਦੀ ਮੰਗ ਹੈ ਕਿ ਸਰਕਾਰ ਇਸ ਵੱਲ ਧਿਆਨ ਦੇ ਤਾਂਕਿ ਕਿਸਾਨ ਦਾ ਨੁਕਸਾਨ ਪਾਣੀ ਕਰਕੇ ਨਾ ਹੋ ਸਕੇ
ETV Bharat Logo

Copyright © 2024 Ushodaya Enterprises Pvt. Ltd., All Rights Reserved.