ETV Bharat / state

ਆਪ ਦੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਰੁੰਪਿਦਰ ਰੂਬੀ ਦਾ ਵੱਡਾ ਬਿਆਨ - Chief Minister

ਆਮ ਆਦਮੀ ਪਾਰਟੀ (AAP) ਦੇ ਸਮਾਗਮਾਂ ਤੋਂ ਦੂਰੀ ਬਣਾ ਕੇ ਚੱਲ ਰਹੇ ਬਠਿੰਡਾ (Bathinda) ਦੇ ਹਲਕਾ ਦਿਹਾਤੀ ਤੋਂ ਆਪ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਕੁਝ ਰੁਝੇਵਿਆਂ ਕਾਰਨ ਉਹ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਜਿਵੇਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਚਾਹੁੰਦੇ ਹਨ, ਉਵੇਂ ਹੀ ਅਸੀਂ ਭਗਵੰਤ ਮਾਨ (Bhagwant Mann) ਨੂੰ ਮੁੱਖ ਮੰਤਰੀ ਦਾ ਚਿਹਰਾ ਵੇਖਣਾ ਚਾਹੁੰਦੇ ਹਾਂ।

ਆਪ ਦੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਰੁੰਪਿਦਰ ਰੂਬੀ ਦਾ ਵੱਡਾ ਬਿਆਨ

author img

By

Published : Oct 31, 2021, 6:08 PM IST

ਬਠਿੰਡਾ: ਆਮ ਆਦਮੀ ਪਾਰਟੀ (AAP) ਦੇ ਸਮਾਗਮਾਂ ਤੋਂ ਦੂਰੀ ਬਣਾ ਕੇ ਚੱਲ ਰਹੇ ਬਠਿੰਡਾ (Bathinda) ਦੇ ਹਲਕਾ ਦਿਹਾਤੀ ਤੋਂ ਆਪ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਕੁਝ ਰੁਝੇਵਿਆਂ ਕਾਰਨ ਉਹ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਜਿਵੇਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਚਾਹੁੰਦੇ ਹਨ, ਉਵੇਂ ਹੀ ਅਸੀਂ ਭਗਵੰਤ ਮਾਨ (Bhagwant Mann) ਨੂੰ ਮੁੱਖ ਮੰਤਰੀ ਦਾ ਚਿਹਰਾ ਵੇਖਣਾ ਚਾਹੁੰਦੇ ਹਾਂ।

ਉਨ੍ਹਾਂ ਦੱਸਿਆ ਪਰ ਪਾਰਟੀ ਹਾਈ ਕਮਾਂਡ (Party High Command) ਨੂੰ ਵਾਰ ਵਾਰ ਬੇਨਤੀ ਕਰਨ ਤੇ ਵੀ ਹਾਲੇ ਤੱਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਜਾ ਰਿਹਾ। ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੂੰ ਐਲਾਨਣ ਤੋਂ ਸੀਨੀਅਰ ਲੀਡਰਸ਼ਿਪ (Senior leadership) ਪਤਾ ਨਹੀਂ ਕਿਉਂ ਗੁਰੇਜ਼ ਕਰ ਰਹੀ ਹੈ। ਪਰ ਸੀਨੀਅਰ ਲੀਡਰਸ਼ਿਪ ਦੀਆਂ ਬੈਠਕਾਂ ਦੌਰਾਨ ਇੱਕ ਹੋਰ ਵਿਧਾਇਕ ਵੱਲੋਂ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਪਾਰਟੀ ਹਾਈਕਮਾਂਡ ਉਪਰ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੂੰ ਐਲਾਨਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਪਾਰਟੀ ਵੱਲੋਂ ਪਿਛਲੇ ਦਿਨੀਂ ਰਿਲੀਜ਼ ਕੀਤੇ ਗਏ ਪੋਸਟਰ ਵਿੱਚ ਵਿਧਾਇਕ ਰੁਪਿੰਦਰ ਕੌਰ ਰੂਬੀ (Rupinder Kaur Ruby) ਅਤੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਦੀਆਂ ਤਸਵੀਰਾਂ ਗਾਇਬ ਸਨ। ਜਦੋਂ ਕਿ ਸਭ ਤੋਂ ਪਹਿਲਾਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੂੰ ਐਲਾਨਣ ਦਾ ਸਮਰਥਨ ਕੀਤਾ ਸੀ।

ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਪੋਸਟਰਾਂ ਦੀ ਰਾਜਨੀਤੀ ਵਿੱਚ ਨਹੀਂ ਪੈਣਾ ਚਾਹੁੰਦੇ। ਸਾਨੂੰ ਲੋਕ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਹੈ। 2017 ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਵੱਲੋਂ ਨਸ਼ਿਆਂ ਅਤੇ ਬੇਅਦਬੀ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਗਿਆ ਸੀ, ਪਰ ਇਸ ਬਾਰੇ ਧੁੰਦਲਾ ਕਿਉਂ ਨਜ਼ਰ ਆ ਰਿਹਾ 'ਤੇ ਬੋਲਦਿਆਂ ਆਪ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਦੇ ਪਿਤਾ ਹਨ ਅਤੇ ਇਨ੍ਹਾਂ ਦੀ ਬੇਅਦਬੀ ਦਾ ਮੁੱਦਾ ਕਦੇ ਵੀ ਨਹੀਂ ਉਸਾਰਿਆ ਜਾ ਸਕਦਾ।

ਨਸ਼ਿਆਂ ਦੇ ਮੁੱਦੇ ਸਬੰਧੀ ਉਨ੍ਹਾਂ ਕਿਹਾ ਵੀ ਮੁੱਦਾ ਉਠਾਇਆ ਜ਼ਰੂਰ ਜਾ ਰਿਹਾ, ਪਰ ਪਿਛਲੇ ਸਮੇਂ ਵਾਪਰੇ ਘਟਨਾਕ੍ਰਮ ਤੋਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ। ਇਸ ਕਰਕੇ ਪਾਰਟੀ ਇਸ ਮੁੱਦੇ ਨੂੰ ਥੋੜ੍ਹਾ ਜਿਹਾ ਘੱਟ ਉਠਾ ਰਹੀ ਹੈ।

ਬਠਿੰਡਾ ਦੇ ਹਲਕਾ ਭੁੱਚੋ ਵਿਚ ਵਧਾਈਆਂ ਗਈਆਂ ਸਰਗਰਮੀਆਂ ਤੇ ਬੋਲਦਿਆ ਉਨ੍ਹਾਂ ਕਿਹਾ ਕਿ ਉਹ ਕਦੇ ਵੀ ਆਪਣਾ ਹਲਕਾ ਬਠਿੰਡਾ ਦਿਹਾਤੀ ਨਹੀਂ ਛੱਡਣਗੇ। ਉਹ ਲਗਾਤਾਰ ਵਲੰਟੀਅਰਾਂ ਦੇ ਸੰਪਰਕ 'ਚ ਹਨ ਅਤੇ ਉਨ੍ਹਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਹਨ। ਬਾਕੀ ਜੋ ਪਾਰਟੀ ਦਾ ਹੁਕਮ ਹੋਵੇਗਾ ਉਸ ਤੇ ਫੁੱਲ ਚੜ੍ਹਾਉਣਗੇ।

ਟਿਕਟ ਕਨਫਰਮ ਸੰਬੰਧੀ ਜਾਂ ਜ਼ਿੰਮੇਵਾਰੀ ਸਬੰਧੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (AAP) ਵਿੱਚ ਸਿਰਫ਼ ਅਰਵਿੰਦ ਕੇਜਰੀਵਾਲ ਦੀ ਟਿਕਟ ਹੀ ਕਨਫਰਮ ਹੈ, ਜਦੋਂ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਦੇ ਪੰਜਾਬ ਵਿੱਚੋਂ ਵਿਧਾਨ ਸਭਾ ਚੋਣਾਂ ਲੜਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਚੋਣਾਂ ਨਹੀਂ ਲੜ ਰਹੇ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ ਆਪਣੀ ਹੀ ਸਰਕਾਰ 'ਤੇ ਤੰਜ, ਭਾਰਤ ਦੀ ਆਇਰਨ ਲੇਡੀ ਇੰਦਰਾ ਗਾਂਧੀ ਬਾਰੇ ਕਰਾਇਆ ਯਾਦ

ETV Bharat Logo

Copyright © 2024 Ushodaya Enterprises Pvt. Ltd., All Rights Reserved.