ਬਠਿੰਡਾ: ਸੂਬੇ ’ਚ ਸੜਕ ਹਾਦਸਿਆਂ (Road Accident) ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਜਿਸ ਕਾਰਨ ਕਈ ਕੀਮਤੀ ਜਾਨਾਂ ਇਸ ਸੜਕ ਹਾਦਸਿਆਂ ਦੀ ਭੇਂਟ ਚੜ ਰਹੀਆਂ ਹਨ। ਇਸੇ ਤਰ੍ਹਾਂ ਹੀ ਇੱਕ ਰੂਹ ਕੰਬਾਉ ਹਾਦਸਾ ਬਠਿੰਡਾ (Accident In bathinda) ਦੇ ਰਾਜਸਮੰਦ ਜ਼ਿਲ੍ਹੇ ਅਧੀਨ ਪੈਂਦੇ ਗੁਜਰਾਤ ਹਰਿਆਣਾ ਹਾਈਵੇ ’ਤੇ ਵਾਪਰਿਆ। ਹਾਦਸਾ ਇੰਨਾ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ 5 ਵਿਅਕਤੀਆਂ ਦੀ ਮੌਤ (Five People dead in accident) ਹੋ ਗਈ।
ਬਠਿੰਡਾ ’ਚ ਦਰਦਨਾਕ ਹਾਦਸਾ
ਮਿਲੀ ਜਾਣਕਾਰੀ ਮੁਤਾਬਿਕ ਰਾਜਸਮੰਦ ਜ਼ਿਲ੍ਹੇ ਅਧੀਨ ਪੈਂਦੇ ਗੁਜਰਾਤ ਹਰਿਆਣਾ ਹਾਈਵੇ ’ਤੇ ਪਿਕਅੱਪ ਗੱਡੀ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਗੱਡੀ ਚ ਸਵਾਰ 5 ਵਿਅਕਤੀ ਦੀ ਮੌਤ ਹੋ ਗਈ ਜਦਕਿ 4 ਵਿਅਕਤੀ ਗੰਭੀਰ ਜਖਮੀ (4 People injured in accident) ਹੋ ਗਈ। ਦੱਸ ਦਈਏ ਕਿ ਬਠਿੰਡਾ ਦੇ ਸਤਪਾਲ ਸਿੰਘ ਉਰਫ ਸੋਨੀ ਬਾਬਾ ਕੁਝ ਵਿਅਕਤੀਆਂ ਨੂੰ ਲੈ ਕੇ ਪਿਕਅੱਪ ਗੱਡੀ ’ਤੇ ਸ੍ਰੀ ਹਜ਼ੂਰ ਸਾਹਿਬ ਮੱਥਾ ਟੇਕਣ ਗਏ ਸੀ ਅਤੇ ਵਾਪਸੀ ਸਮੇਂ ਹਜ਼ਰਤ ਅਲੀ ਦਰਗਾਹ ਮੁੰਬਈ ਤੋਂ ਅਜਮੇਰ ਸ਼ਰੀਫ ਆ ਰਹੇ ਸੀ ਕਿ ਰਾਜ ਸੰਮਤ ਜ਼ਿਲ੍ਹਾ ਅਧੀਨ ਆਉਂਦੇ ਪੈਂਦੇ ਗੁਜਰਾਤ ਹਰਿਆਣਾ ਹਾਈਵੇ ’ਤੇ ਪਿਕਅੱਪ ਗੱਡੀ ਦੀ ਟਰੱਕ ਨਾਲ ਟੱਕਰ ਹੋ ਗਈ।
ਹਾਦਸੇ ਚ ਇਨ੍ਹਾਂ ਵਿਅਕਤੀਆਂ ਦੀ ਹੋਈ ਮੌਤ
ਦੱਸ ਦਈਏ ਕਿ ਹਾਦਸੇ ’ਚ ਜੱਸਾ ਸਿੰਘ ਵਾਸੀ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ, ਬਾਬਾ ਰਾਮਾ ਸਿੰਘ ਵਾਸੀ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ, ਸਵਰਨਜੀਤ ਸਿੰਘ ਵਾਸੀ ਨਾਨਕਸਰ ਜੈਤੋ, ਸੱਤਪਾਲ ਸਿੰਘ ਉਰਫ਼ ਸੋਨੀ ਬਾਬਾ ਵਾਸੀ ਗੰਗਾ ਅਬਲੂ ਕੀ ਜ਼ਿਲ੍ਹਾ ਬਠਿੰਡਾ ਅਤੇ ਸੁਖਮਨ ਸਿੰਘ ਵਾਸੀ ਨੇਹੀਆ ਵਾਲਾ ਜ਼ਿਲ੍ਹਾ ਬਠਿੰਡਾ ਦੀ ਮੌਤ ਹੋ ਗਈ। ਜਦਕਿ ਬਲਜਿੰਦਰ ਸਿੰਘ ਪਿੰਡ ਹਰੀਨੌ ਜਿਲਾ ਫਰੀਦਕੋਟ, ਅਮਨਦੀਪ ਸਿੰਘ ਵਾਸੀ ਅਬਲੂ ਕੀ ਜ਼ਿਲ੍ਹਾ ਬਠਿੰਡਾ, ਨਵਦੀਪ ਸਿੰਘ ਵਾਸੀ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ, ਗੁਰਵਿੰਦਰ ਸਿੰਘ ਸੇਵੇਵਾਲਾ ਜ਼ਿਲ੍ਹਾ ਫ਼ਰੀਦਕੋਟ ਅਤੇ ਬਾਬਾ ਨਾਥ ਸਿੰਘ ਬਾਜਾਖਾਨਾ ਜ਼ਿਲ੍ਹਾ ਬਠਿੰਡਾ ਗੰਭੀਰ ਜ਼ਖ਼ਮੀ ਹੋ ਗਏ।
ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ਾ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ: ਚਰਨਜੀਤ ਚੰਨੀ ਨੇ ਮੋਗਾ 'ਚ ਵੰਡੇ ਵਿਕਾਸ ਕਾਰਜਾਂ ਦੇ ਗੱਫ਼ੇ