ਬਠਿੰਡਾ : ਬੀਤੇ ਦਿਨੀਂ ਦਿੱਲੀ ਦੇ ਤੁਗ਼ਲਕਾਬਾਦ ਦੇ ਵਿੱਚ ਰਵਿਦਾਸ ਮੰਦਿਰ ਦੇ ਢਾਏ ਜਾਣ ਤੋਂ ਬਾਅਦ ਰਵਿਦਾਸ ਸਮਾਜ ਦਾ ਸੇਕ ਬਠਿੰਡਾ ਤੱਕ ਆ ਪਹੁੰਚਿਆ ਹੈ ਤੇ ਅੱਜ ਬਠਿੰਡਾ ਦੇ ਰਵਿਦਾਸ ਸਮੁੱਚੇ ਭਾਈਚਾਰੇ ਵੱਲੋਂ ਸਰਕਾਰ ਅਤੇ ਦਿੱਲੀ ਸਰਕਾਰ ਦੇ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਰਵਿਦਾਸ ਸਮਾਜ ਦਾ ਸਮਰਥਨ ਦੇ ਰਹੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਨੇ ਕਿਹਾ ਕਿ ਦਿੱਲੀ ਵਿੱਚ ਜੋ ਰਵਿਦਾਸ ਮੰਦਿਰ ਅਤੇ ਉਸ ਦੀ ਜਗ੍ਹਾ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜੋ ਰਵਿਦਾਸ ਭਗਵਾਨ ਰਵਿਦਾਸ ਦੀ ਮੂਰਤੀ ਖੰਡਨ ਕੀਤੀ ਗਈ ਹੈ ਉਸ ਦੀ ਅਸੀਂ ਸਮੁੱਚਾ ਰਵਿਦਾਸ ਭਾਈਚਾਰਾ ਉਸ ਦੀ ਨਿਖੇਧੀ ਕਰਦਾ ਹੈ।
ਸਾਡੀ ਮੰਗ ਹੈ ਕਿ ਉੱਕਤ ਸੱਤਾਧਾਰੀ ਸਰਕਾਰ ਜੋ ਰਵਿਦਾਸ ਭਾਈਚਾਰੇ ਦੀ ਸਮਾਜ ਨੂੰ ਉਨ੍ਹਾਂ ਦੇ ਗੁਰੂ ਦੀ ਮੂਰਤੀ ਦਾ ਖੰਡਨ ਕਰ ਕੇ ਠੇਸ ਪਹੁੰਚਾਈ ਹੈ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਕਾਨੂੰਨ ਸਭ ਲਈ ਸਾਂਝਾ ਹੈ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਰਵਿਦਾਸ ਸਮਾਜ ਦੀ ਮਹਿਲਾ ਆਗੂ ਨੇ ਕਿਹਾ ਕਿ ਦਿੱਲੀ ਵਿੱਚ ਜੋ ਸਾਡੇ ਭਗਵਾਨ ਰਵਿਦਾਸ ਦੀ ਮੂਰਤੀ ਖੰਡਿਤ ਕੀਤੀ ਗਈ ਹੈ ਉਸ ਦੇ ਨਾਲ ਸਾਡਾ ਸਮੁੱਚਾ ਰਵਿਦਾਸ ਭਾਈਚਾਰਾ ਇੰਨ੍ਹਾਂ ਦੀ ਸਖ਼ਤ ਨਿਖੇਧੀ ਕਰਦਾ ਹੈ ਤੇ ਸਾਡੇ ਵੱਲੋਂ ਇਸ ਮੁੱਦੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਈਦ ਤੋਂ ਪਹਿਲਾਂ ਕਸ਼ਮੀਰ ਵਿੱਚ ਕਰਫਿਊ 'ਚ ਢਿੱਲ, ਖੁਲ੍ਹੇ ਬਾਜ਼ਾਰ
ਉਨ੍ਹਾਂ ਦੱਸਿਆ ਕਿ ਸਮੁੱਚੇ ਰਵਿਦਾਸ ਭਾਈਚਾਰੇ ਵੱਲੋਂ 13 ਅਗਸਤ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਜਾ ਰਿਹਾ ਹੈ ਅਤੇ ਅਸੀਂ ਉਨ੍ਹਾਂ ਦੇ ਫ਼ੈਸਲੇ 'ਤੇ ਸਭ ਮਿਲ ਕੇ ਸਹਿਯੋਗ ਕਰਨਗੇ।