ETV Bharat / state

ਭਾਰੀ ਮੀਂਹ ਹਨੇਰੀ ਕਾਰਨ ਦੋ ਜਗ੍ਹਾ ਤੋਂ ਟੁੱਟਿਆ ਰਾਜਵਾਹਾ, ਲੋਕਾਂ ਦੇ ਘਰਾਂ 'ਚ ਵੜਿਆਂ ਪਾਣੀ ਕਈ ਏਕੜ ਫਸਲ ਤਬਾਹ - Bathinda today update

ਪਿਛਲੇ ਦਿਨੀਂ ਭਾਰੀ ਮੀਂਹ ਹਨੇਰੀ ਕਾਰਨ ਫਸਲਾਂ ਅਤੇ ਘਰਾਂ ਦਾ ਬਹੁਤ ਨੁਕਸਾਨ ਹੋਇਆ। ਭਾਰੀ ਝੱਖੜ ਕਾਰਨ ਬਠਿੰਡਾ ਜਿਲ੍ਹੇ ਵਿੱਚ ਰਜਵਾਹਾ ਦੋ ਥਾਵਾਂ ਤੋਂ ਟੁੱਟ ਗਿਆ ਜਿਸ ਤੋਂ ਬਾਅਦ ਕਿਸਾਨ ਰਜਵਾਹੇ ਨੂੰ ਠੀਕ ਕਰਨ ਦੀ ਮੰਗ ਕਰ ਰਹੇ ਹਨ ਪਰ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਉਨ੍ਹਾਂ ਦੀ ਸਾਰ ਲੈਂਣ ਨਹੀਂ ਪਹੁੰਚਿਆ।

ਭਾਰੀ ਮੀਂਹ ਹਨੇਰੀ ਕਾਰਨ ਦੋ ਜਗ੍ਹਾ ਤੋਂ ਟੁੱਟਿਆ ਰਾਜਵਾਹਾ

author img

By

Published : May 19, 2023, 9:45 PM IST

ਭਾਰੀ ਮੀਂਹ ਹਨੇਰੀ ਕਾਰਨ ਦੋ ਜਗ੍ਹਾ ਤੋਂ ਟੁੱਟਿਆ ਰਾਜਵਾਹਾ

ਬਠਿੰਡਾ: ਪਿਛਲੇ ਦਿਨੀਂ ਪੰਜਾਬ ਵਿੱਚ ਭਾਰੀ ਮੀਂਹ ਹਨੇਰੀ ਆਈ। ਇਸ ਝੱਖੜ ਦੇ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ। ਪੰਜਾਬ ਵਿੱਚ ਬਹੁਤ ਥਾਵਾਂ ਉਤੇ ਲੋਕਾਂ ਦੇ ਘਰ ਢਹਿ ਗਏ, ਕਈ ਥਾਵਾਂ ਉਤੇ ਦਰੱਖਤ ਟੁੱਟ ਗਏ। ਜਿਸ ਕਾਰਨ ਬਿਜਲੀ ਦੀਆਂ ਤਾਰਾਂ ਦਾ ਵੀ ਨੁਕਸਾਨ ਹੋਇਆ। ਇਸ ਝੱਖੜ ਕਾਰਨ ਹੀ ਜਿਲ੍ਹਾ ਬਠਿੰਡਾ ਵਿੱਚ ਦੋ ਥਾਵਾਂ ਉਤੇ ਰਜਵਾਹੇ ਵਿੱਚ ਪਾੜ ਪੈ ਗਿਆ। ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਦੇ ਰਜਬਾਹੇ ਵਿੱਚ ਪਿਆ ਵੱਡਾ ਪਾੜ ਲੋਕਾਂ ਲਈ ਵੱਡੀ ਮੁਸੀਬਤ ਬਣ ਰਿਹਾ ਹੈ। ਰਜਵਾਹੇ ਵਿੱਚ ਪਾੜ ਪੈਣ ਕਾਰਨ 200 ਏਕੜ ਵਿੱਚ ਪਾਣੀ ਭਰ ਗਿਆ। ਜਿਸ ਕਾਰਨ ਲੋਕਾਂ ਦੇ ਘਰਾਂ, ਮੱਕੀ ਨਰਮੇ ਦੀ ਫਸਲ ਦਾ ਕਾਫੀ ਨੁਕਸਾਨ ਹੋ ਗਿਆ।

ਕਿਸਾਨਾਂ ਦਾ ਇਲਜ਼ਾਮ: ਕਿਸਾਨਾਂ ਦਾ ਕਹਿਣਾ ਹੈ ਕਿ ਰਜਵਾਹੇ ਵਿੱਚ ਪਾੜ ਪੈਣ ਕਾਰਨ ਉਨ੍ਹਾਂ ਦੇ ਘਰਾਂ ਅਤੇ ਫਸਲਾਂ ਦਾ ਨੁਕਸਾਨ ਹੋਇਆ ਹੈ ਪਰ ਫਿਰ ਵੀ ਕੋਈ ਸਰਕਾਰੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਕਿਸਾਨਾਂ ਨੇ ਕਿਹਾ ਕਿਹਾ ਉਨ੍ਹਾਂ ਸਰਕਾਰੀ ਅਧਿਕਾਰੀਆਂ ਤੱਕ ਕਈ ਸੁਨੇਹੇ ਭੇਜੇ ਹਨ ਪਰ ਹਾਲੇ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੋ ਝੱਖੜ ਕਾਰਨ ਰਾਜਵਾਹੇ ਵਿੱਚ ਦਰੱਖਤ ਡਿੱਗੇ ਹਨ ਉਨ੍ਹਾਂ ਨੂੰ ਕੱਢਣ ਦਾ ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ। ਰਜਵਾਹੇ ਦਾ ਪਾੜ ਵਧ ਕੇ 150 ਫੁੱਟ ਤੱਕ ਹੋ ਗਿਆ ਹੈ। ਸਥਾਨਕ ਲੋਕ ਪਾੜ ਨੂੰ ਠੀਕ ਕਰਨ ਦੀਆਂ ਕੋਸ਼ਿਸਾਂ ਵਿੱਚ ਲੱਗੇ ਹੋਏ ਹਨ ਪਰ ਕੋਈ ਵੀ ਹੱਲ ਨਹੀਂ ਨਿਕਲ ਰਿਹਾ। ਕਿਸਾਨਾਂ ਨੇ ਪਾਣੀ ਕਾਰਨ ਨਸ਼ਟ ਹੋਇਆ ਫਸਲਾਂ ਅਤੇ ਘਰਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

  1. ਬਰਨਾਲਾ 'ਚ ਗਰੀਬ ਪਰਿਵਾਰ ਦੇ ਘਰ ਦੀ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਰੁਕਵਾਈ ਕੁਰਕੀ
  2. Khalistan slogans: ਪ੍ਰਾਚੀਨ ਮੰਦਰ ਦੀਆਂ ਕੰਧਾਂ ਉਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
  3. ਬਠਿੰਡਾ 'ਚ ਮਾਹੌਲ ਖਰਾਬ ਕਰਨ ਲਈ ਧਮਾਕੇ ਕਰਨ ਦੀਆ ਧਮਕੀਆਂ ਵਾਲੇ ਮਿਲੇ ਪੱਤਰ, ਪੁਲਿਸ ਨੇ ਜਾਂਚ ਅਰੰਭੀ

ਜਿਲ੍ਹਾਂ ਬਠਿੰਡਾ ਵਿੱਚ ਭਾਰੀ ਨੁਕਸਾਨ: ਜਿਲ੍ਹਾ ਬਠਿੰਡਾ ਵਿਚ ਹਨੇਰੀ ਕਾਰਨ ਭਾਰੀ ਨੁਕਸਾਨ ਹੋਇਆ ਹੈ। ਝੱਖੜ ਅਤੇ ਤੇਜ਼ ਹਨੇਰੀ ਕਾਰਨ ਦਰਖਤ ਟੁੱਟ ਕੇ ਸੜਕਾਂ ਉਤੇ ਡਿੱਗ ਗਏ। ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਬਣਾਏ ਹੋਏ ਸ਼ੈੱਡ ਇਸ ਤੇਜ਼ ਹਨੇਰੀ ਵਿੱਚ ਉੱਡ ਗਏ। ਹਾਲਾਂਕਿ ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਆਈ ਪਰ ਇਸ ਝੱਖੜ ਕਾਰਨ ਬਿਜਲੀ ਸਪਲਾਈ ਜ਼ਿਆਦਾਤਕ ਇਲਾਕਿਆਂ ਵਿੱਚ ਠੱਪ ਹੋ ਗਈ। ਬਠਿੰਡਾ ਜ਼ਿਲ੍ਹੇ ਦੇ ਕਸਬਾ ਰਾਮਪੁਰਾ ਫੂਲ ਪਲਾਈਵੁੱਡ ਫੈਕਟਰੀ ਵਿੱਚ ਵੀ ਤੇਜ਼ ਹਰੇਨੀ ਕਾਰਨ ਤਾਰਾਂ ਆਪਸ ਵਿੱਚ ਭਿੜ ਗਈਆਂ ਤੇ ਚੰਗਿਆੜੀ ਨਿਕਲਣ ਕਾਰਨ ਫੈਕਟਰੀ ਵਿੱਚ ਅੱਗ ਲੱਗ ਗਈ।

ਰੇਲਵੇ ਟ੍ਰੈਕ ਉਤੇ ਖੜ੍ਹਾ ਹੋਇਆ ਪਾਣੀ, ਰੇਲ ਸੇਵਾ ਪ੍ਰਭਾਵਿਤ : ਰੇਲਵੇ ਟ੍ਰੈਕ ਉਤੇ ਪਾਣੀ ਜ਼ਿਆਦਾ ਹੋਣ ਕਾਰਨ ਕਰ ਰੇਲਾਂ ਰੋਕ ਦਿੱਤੀਆਂ ਗਈਆਂ ਹਨ। ਮੌਕੇ ਉਤੇ ਰੇਲਵੇ ਵਿਭਾਗ ਦੇ ਕਰਮਚਾਰੀ ਤੇ ਪੁਲਿਸ ਮੁਲਾਜ਼ਮ ਪਹੁੰਚੇ। ਲੋਕਾਂ ਵੱਲੋਂ ਆਪਣੇ ਪੱਧਰ ਉਤੇ ਵੀ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਨਾਕਾਮਯਾਬ ਰਹੇ। ਸੂਏ ਦੇ ਨਾਲ ਲੱਗਦੇ ਖੇਤਾਂ ਤੇ ਘਰਾਂ ਵਿੱਚ ਵੀ ਪਾਣੀ ਭਰ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਖੜ੍ਹਾ ਹੋਣ ਕਾਰਨ ਬਠਿੰਡਾ ਰੇਲ ਸੇਵਾ ਪ੍ਰਭਾਵਿਤ ਹੋ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.