ਬਠਿੰਡਾ -ਮੋਸਮ ਚ ਤਬਦੀਲੀ ਹੋਣ ਨਾਲ ਕਈ ਜਿਲ੍ਹੇਆਂ ਚ ਮੀਂਹ ਵਰ ਰਿਹਾ ਹੈ। ਬਠਿੰਡਾ ਜ਼ਿਲ੍ਹੇ ਚ ਲਗਾਤਾਰ ਦੋ ਦਿਨ ਹੋਈ ਲਗਾਤਾਰ ਬਾਰਿਸ਼ ਜਿਸ ਦੇ ਚਲਦੇ ਤੇਜ਼ ਹਵਾਵਾਂ ਵੀ ਵਗੀਆਂ ਨੇ ਜਿਸ ਨਾਲ ਕਿਸਾਨਾਂ ਦੀ ਝੋਨੇ ਦੀ ਫਸਲ ਕਾਫੀ ਹੱਦ ਤੱਕ ਖ਼ਰਾਬ ਹੋ ਗਈ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਜੋਗਾਨੰਦ ਵਾਸੀ ਸੋਮ ਨੰਦ ਸਿੰਘ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਨੇ ਛੇ ਕਿਲ੍ਹੇ ਚ ਝੋਨਾ ਬੀਜਿਆ ਹੋਇਆ ਸੀ ਜੋ ਬਾਰਿਸ਼ ਦੇ ਕਰਕੇ ਖ਼ਰਾਬ ਹੋ ਗਿਆ
ਦੱਸ ਦਈਏ ਕਿ ਜ਼ਿਲ੍ਹੇ ਚ ਬਾਰਿਸ਼ ਹੋਣ ਤੇ ਤੇਜ਼ ਹਵਾਵਾ ਨਾਲ ਝੋਨੇ ਦੀ ਫਸਲ ਨੂੰ ਕਾਫੀ ਹੱਦ ਤੱਕ ਨੁਕਸਾਨ ਪਹੁੰਚਾਇਆ ਹੈ। ਕਿਸਾਨਾਂ ਦੀ ਫ਼ਸਲ ਖੇਤਾਂ ਵਿੱਚ ਵਿੱਛ ਗਈ ਹੈ। ਪਿੰਡ ਜੋਗਨ ਵਾਸੀ ਕਿਸਾਨ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਖ਼ਰਾਬ ਹੋਈ ਫ਼ਸਲ ਦੀ ਖਰੀਦਾਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਹੱਕ ਦਿੱਤਾ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਹਰ ਪਾਸਿਓਂ ਪ੍ਰੇਸ਼ਾਨ ਰਹਿੰਦਾ ਹੈ ਕਿਉਂਕਿ ਕਦੇ ਕੁਦਰਤ ਦੀ ਮਾਰ ਤੇ ਕਦੇ ਮਹਿੰਗਾਈ ਦੀ ਮਾਰ।
ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਅਨਾਜ ਨੂੰ ਬਾਰਿਸ਼ ਤੋਂ ਬਚਾਉਣ ਲਈ ਸਰਕਾਰ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ।ਤੇ ਕਿਸਾਨਾਂ ਨੂੰ ਆਪਣੀ ਤਰਫੋਂ ਹੀ ਸਾਰੇ ਪ੍ਰਬੰਧ ਕਰਨੇ ਪੈ ਰਹੇ ਨੇ। ਤੇ ਕਿਹਾ ਕਿ ਜਿਹੜਾ ਅਨਾਜ ਖਰਾਬ ਹੋਇਆ ਹੈ ਉਸ ਦਾ ਕਿਸਾਨਾ ਨੂੰ ਮੁਆਵਜਾ ਦੇਣਾ ਚਾਹੀਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਬਾਰਿਸ਼ ਤੋਂ ਬਚਾਉਣ ਵਾਸਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ ਕਿਸਾਨਾਂ ਨੂੰ ਆਪਣੀ ਤਰਫੋਂ ਹੀ ਸਾਰੇ ਪ੍ਰਬੰਧ ਕਰਨੇ ਪੈ ਰਹੇ ਹਨ