ਬਠਿੰਡਾ: ਮੌਸਮ 'ਚ ਬਦਲਾਵ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਬਠਿੰਡਾ 'ਚ ਮੋਸਮ ਵਿਭਾਗ ਨੇ ਸੁਚਨਾ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ 13 ਤੇ 14 ਦਸੰਬਰ ਨੂੰ ਬਰਸਾਤ ਹੋਣ ਦਾ ਸੰਭਾਵਨਾ ਹੈ। ਬਰਸਾਤ ਦੇ ਹੋਣ ਨਾਲ ਬਠਿੰਡਾ ਦੇ ਨੇੜਲੇ ਇਲਾਕਿਆਂ ਦੇ ਤਪਮਾਨ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
ਮੌਸਮ ਵਿਭਾਗ ਦੇ ਮੁਤਾਬਕ ਬਰਸਾਤ ਹੋਣ ਨਾਲ ਤਾਪਮਾਨ 'ਚ ਗਿਰਾਵਟ ਨੂੰ ਦੇਖਿਆ ਜਾ ਸਕਦਾ ਹੈ। ਇਹ ਬਾਰਿਸ਼ 14 mm ਤੱਕ ਹੋ ਸਕਦੀ ਹੈ। ਇਸ ਨਾਲ ਧੁੰਦਾਂ ਦੀ ਸ਼ੁਰੂਆਤ ਹੋਵੇਗੀ ਜਿਸ ਨਾਲ ਆਮ ਜਨ ਜੀਵਨ ਦੇ ਅਤੇ ਆਵਾਜਾਈ ਵੀ ਕਾਫ਼ੀ ਪ੍ਰਭਾਵਿਤ ਹੋਣਗੇ। ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਰਸਾਤ ਦੇ ਨਾਲ ਖੇਤੀਬਾੜੀ ਦੇ ਉੱਤੇ ਵੀ ਕਾਫੀ ਅਸਰ ਦੇਖਿਆ ਜਾ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਝੋਨੇ ਨੂੰ ਵਾਹਨ ਦੇ ਵਿੱਚ ਜਿੱਥੇ ਕਣਕ ਦੀ ਬਿਜਾਈ ਪਹਿਲਾਂ ਹੋ ਚੁੱਕੀ ਹੈ ਉਸ ਫਸਲ ਲਈ ਇਹ ਬਰਸਾਤ ਵਰਦਾਨ ਸਾਬਿਤ ਹੋਵੇਗੀ ਅਤੇ ਨਰਮੇ ਵਾਲੇ ਵਾਹਣ ਜਾਂ ਪਛੇਤੀ ਕਣਕ ਦੇ ਵਾਹਣ ਲਈ ਇਹ ਬਰਸਾਤ ਨੁਕਸਾਨ ਦੇ ਸਾਬਤ ਹੋ ਸਕਦੀ ਹੈ।