ETV Bharat / state

Search Operation Against Gangsters: ਗੈਂਗਸਟਰਾਂ ਦੇ ਹਮਦਰਦਾਂ ਖ਼ਿਲਾਫ਼ ਪੁਲਿਸ ਨੇ ਦਿੱਤੀ ਦਬਿਸ਼, 80 ਥਾਵਾਂ ਉੱਤੇ ਛਾਪੇਮਾਰੀ

author img

By

Published : Feb 14, 2023, 2:32 PM IST

ਸੂਬੇ ਅੰਦਰ ਵੱਖ ਵੱਖ ਗੈਂਗਸਟਰਾਂ ਗਰੁੱਪਾਂ ਨਾਲ ਸਬੰਧਿਤ ਅਨਸਰਾਂ ਨੇ ਬੀਤੇ ਦਿਨੀ ਕਈ ਵੱਡੀਆਂ ਕਤਲ ਦੀਆਂ ਘਟਨਾਵਾਂ ਨੂੰ ਸ਼ਰੇਆਮ ਅੰਜਾਮ ਦਿੱਤਾ ਹੈ। ਇਸ ਦੇ ਮੱਦੇਨਜ਼ਰ ਅੱਜ ਬਠਿੰਡਾ ਪੁਲਿਸ ਨੇ ਬਦਨਾਮ ਗੈਂਗਸਟਰ ਗਰੁੱਪ ਬੰਬੀਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਰੱਖਣ ਵਾਲੇ ਲੋਕਾਂ ਅਤੇ ਗੈਂਗਸਟਰਾਂ ਵਿਰੁੱਧ ਦਬਿਸ਼ ਦਿੱਤੀ। ਪੁਲਿਸ ਨੇ ਜ਼ਿਲ੍ਹੇ ਅੰਦਰ ਗੈਂਗਸਟਰਾਂ ਦੇ 80 ਦੇ ਕਰੀਬ ਠਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਹੈ।

Police launched a search operation against gangsters in Bathinda
Search operation against gangsters: ਗੈਂਗਸਟਰਾਂ ਦੇ ਹਮਦਰਦਾਂ ਖ਼ਿਲਾਫ਼ ਪੁਲਿਸ ਨੇ ਦਿੱਤੀ ਦਬਿਸ਼, ਬਠਿੰਡਾ 'ਚ ਕੀਤੀ 80 ਥਾਵਾਂ ਉੱਤੇ ਛਾਪੇਮਾਰੀ

ਬਠਿੰਡਾ: ਪੰਜਾਬ ਵਿੱਚ ਗੈਂਗਸਟਰ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਘਟਨਾਵਾਂ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਇਨ੍ਹਾਂ ਗੈਂਗਸਟਰ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੇ ਘਰਾਂ ਵਿੱਚ ਅੱਜ ਛਾਪੇਮਾਰੀ ਕੀਤੀ ਗਈ। ਬਠਿੰਡਾ ਪੁਲਿਸ ਵੱਲੋਂ ਚਲਾਏ ਜਾ ਰਹੇ ਓਪਰੇਸ਼ਨ ਵਿੱਚ ਬੰਬੀਹਾ ਗਰੁੱਪ ਦੇ ਨਾਲ ਸਬੰਧਤ ਗੈਂਗਸਟਰਾਂ ਦੇ ਸਮਰਥਕਾਂ ਦੀਆਂ ਵੱਖ ਵੱਖ ਥਾਵਾਂ ਉੱਤੇ ਲਗਭਗ 80 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ ਹੈ।

ਲਿਸਟ ਤਿਆਰ: ਇਸ ਮੌਕੇ ਉੱਤੇ ਬਠਿੰਡਾ ਦੇ ਐੱਸਐੱਸਪੀ ਜੇ ਇਲਨਚੇਲੀਅਨ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ 70 ਤੋਂ 80 ਥਾਵਾਂ ਉੱਪਰ ਅੱਜ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ ਅਤੇ ਇਸ ਸਰਚ ਅਭਿਆਨ ਵਿੱਚ ਐੱਸਪੀ ਡੀਐਸਪੀ ਖੁਦ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਸਬੰਧ ਰੱਖਣ ਵਾਲੇ ਲੋਕਾਂ ਦੀ ਇੱਕ ਲਿਸਟ ਤਿਆਰ ਕੀਤੀ ਗਈ ਸੀ ਜੋ ਕਿ ਕਿਸੇ ਨਾ ਰੂਪ ਵਿੱਚ ਗੈਂਗਸਟਰਾਂ ਨੂੰ ਮਦਦ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਬਕਾਇਦਾ ਲਿਸਟ ਵਿੱਚ ਉਨ੍ਹਾਂ ਲੋਕਾਂ ਦੇ ਨਾਮ ਵੀ ਸ਼ਾਮਲ ਹਨ ਜੋ ਜੇਲ੍ਹ ਵਿੱਚ ਗੈਂਗਸਟਰਾਂ ਦੇ ਨਾਲ ਰਹੇ ਹਨ ਅਤੇ ਹੁਣ ਜ਼ਮਾਨਤ ਉੱਤੇ ਬਾਹਰ ਆਏ ਹੋਏ ਹਨ। ਉਨ੍ਹਾਂ ਕਿਹਾ ਕਈ ਲੋਕਾਂ ਨੂੰ ਜੋ ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਗੈਂਗਸਟਰਾਂ ਨੂੰ ਫੋਲੋ ਕਰਦੇ ਹਨ ਉਨ੍ਹਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਗਈ ਹੈ।

ਇਹ ਵੀ ਪੜ੍ਹੋ: Amit Shah on Khalistan: ਖਾਲਿਸਤਾਨ ਦੇ ਮੁੱਦੇ 'ਤੇ ਗ੍ਰਹਿ ਮੰਤੀ ਅਮਿਤ ਸ਼ਾਹ ਦਾ ਵੱਡਾ ਬਿਆਨ

ਇਸ ਮੌਕੇ ਉੱਤੇ ਐਸ ਐਸ ਪੀ ਵੱਲੋਂ ਵੱਖ-ਵੱਖ ਥਾਣਿਆਂ ਦੇ ਮੁਖੀਆਂ ਨੂੰ ਪੈਰੋਲ ਉੱਤੇ ਬਾਹਰ ਆਏ ਕੈਦੀਆਂ ਦੇ ਸਬੰਧਾਂ ਬਾਰੇ ਜਾਣਕਾਰੀ ਇਕੱਠੀ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਗੈਂਗਸਟਰਾਂ ਦੇ ਨਾਲ ਹਮਦਰਦੀ ਰੱਖਣ ਵਾਲੇ ਹਰ ਇੱਕ ਸ਼ਖ਼ਸ ਦੇ ਘਰ ਉੱਤੇ ਸੂਬੇ ਪੱਧਰ ਉੱਤੇ ਪੁਲਿਸ ਵੱਲੋਂ ਦਬਿਸ਼ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰਾਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਦਾ ਮੁੱਖ ਮਕਸਦ ਜੇਲ੍ਹਾਂ ਅੰਦਰ ਬਣੇ ਨੈਟਵਰਕ ਨੂੰ ਤੋੜਨਾ ਹੈ। ਉਨ੍ਹਾਂ ਕਿਹਾ ਬਹੁਤ ਸਾਰੇ ਲੋਕ ਜੋ ਜੇਲ੍ਹਾਂ ਅੰਦਰ ਰਹਿ ਕੇ ਆਏ ਨੇ ਉਹ ਅੰਦਰ ਬੈਠੇ ਗੈਂਗਸਟਰਾਂ ਨੂੰ ਹਰ ਪ੍ਰਕਾਰ ਦੀ ਮਦਦ ਪਹੁੰਚਾਉਂਦੇ ਹਨ ਜਿਸ ਕਾਰਣ ਸੂਬੇ ਅੰਦਰ ਇਹ ਗੈਂਗਸਟਰ ਵਾਰਦਾਤਾਂ ਨੂੰ ਅਸਾਨੀ ਨਾਲ ਅੰਜਾਮ ਦਿੱਤੇ ਨੇ। ਉਨ੍ਹਾਂ ਅੱਗੇ ਕਿਹਾ ਕਿ ਇਸ ਗੈਂਗਸਟਰਵਾਦ ਦਾ ਲੱਕ ਤੋੜਨ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.