ETV Bharat / state

ਬਠਿੰਡਾ 'ਚ ਨਹੀਂ ਵੇਖਣ ਨੂੰ ਮਿਲਿਆ ਬੰਦ ਦਾ ਕੋਈ ਅਸਰ

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਨੂੰ ਲੈ ਕੇ 25 ਜਨਵਰੀ ਨੂੰ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖ਼ਾਲਸਾ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਪਰ ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਬਠਿੰਡਾ ਵਿੱਚ ਬਾਜ਼ਾਰ ਆਮ ਦਿਨਾਂ ਵਾਂਗ ਹੀ ਖੁੱਲ੍ਹੇ ਨਜ਼ਰ ਆ ਰਹੇ ਹਨ।

ਬਠਿੰਡਾ 'ਚ ਪੰਜਾਬ ਬੰਦ ਦਾ ਅਸਰ
ਬਠਿੰਡਾ 'ਚ ਪੰਜਾਬ ਬੰਦ ਦਾ ਅਸਰ
author img

By

Published : Jan 25, 2020, 3:14 PM IST

ਬਠਿੰਡਾ: ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਨੂੰ ਲੈ ਕੇ 25 ਜਨਵਰੀ ਨੂੰ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖ਼ਾਲਸਾ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਬਠਿੰਡਾ ਦੇ ਵਿੱਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਵੱਲੋਂ ਥਾਂ-ਥਾਂ 'ਤੇ ਨਾਕੇਬੰਦੀ ਕੀਤੀ ਗਈ ਹੈ। ਹਾਲਾਂਕਿ ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਵੀ ਬਾਜ਼ਾਰ ਆਮ ਦਿਨਾਂ ਵਾਂਗ ਹੀ ਖੁੱਲ੍ਹੇ ਨਜ਼ਰ ਆ ਰਹੇ ਹਨ।

ਵੇਖੋ ਵੀਡੀਓ

ਬਠਿੰਡਾ ਦੀ ਸਦਭਾਵਨਾ ਚੌਕ ਵਿੱਚ ਵੱਡੀ ਸੰਖਿਆ ਵਿੱਚ ਤੈਨਾਤ ਕੀਤੀ ਗਈ ਪੁਲਿਸ ਫੋਰਸ ਦੀ ਅਗਵਾਈ ਕਰ ਰਹੇ ਐਸਐਚਓ ਦਵਿੰਦਰ ਸਿੰਘ ਨੇ ਕਿਹਾ ਜੇ ਕੋਈ ਕਿਸੇ ਪ੍ਰਕਾਰ ਦੀ ਸ਼ਰਾਰਤ ਬਾਜੀ ਜਾਂ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਬਠਿੰਡਾ ਦੇ ਵੱਖ-ਵੱਖ ਥਾਵਾਂ ਦੇ ਉੱਤੇ ਵੱਡੀ ਸੰਖਿਆ ਵਿਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ।

ਪੰਜਾਬ ਬੰਦ ਦੇ ਸੱਦੇ 'ਤੇ ਬਠਿੰਡਾ ਦੇ ਵਪਾਰੀ ਮੰਡਲ ਦੇ ਪ੍ਰਧਾਨ ਸਾਜਨ ਸ਼ਰਮਾ ਦਾ ਕਹਿਣਾ ਹੈ ਕਿ ਵਪਾਰੀ ਵਰਗ ਦਾ ਸਮਰਥਨ ਨਹੀਂ ਮੰਗਿਆ ਗਿਆ ਸੀ, ਜਿਸ ਨੂੰ ਲੈ ਕੇ ਬਾਜ਼ਾਰ ਆਮ ਵਾਂਗ ਖੁੱਲ੍ਹੇ ਹਨ ਅਤੇ ਇਸ ਦੇ ਨਾਲ ਹੀ ਵਪਾਰੀ ਵਰਗ ਪਹਿਲਾਂ ਹੀ ਕਾਫੀ ਜ਼ਿਆਦਾ ਪ੍ਰਭਾਵਿਤ ਹੈ ਅਤੇ ਦੁਕਾਨਦਾਰੀ ਬੰਦ ਕਰਕੇ ਵਪਾਰ ਹੋਰ ਘਾਟੇ ਵਿੱਚ ਜਾਵੇਗਾ। ਇਸ ਲਈ ਬਾਜ਼ਾਰ ਆਮ ਵਾਂਗ ਹੀ ਖੁੱਲ੍ਹੇ ਹੋਏ ਹਨ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਇਸ ਸਬੰਧ ਦੇ ਵਿੱਚ ਵਪਾਰੀ ਅਸ਼ੋਕ ਗੋਇਲ ਨੇ ਦੱਸਿਆ ਹੈ ਕਿ ਵਪਾਰ ਪਹਿਲਾਂ ਹੀ ਮੰਦੀ ਦਾ ਸ਼ਿਕਾਰ ਹਨ ਅਤੇ ਪੰਜਾਬ ਬੰਦ ਦੇ ਨਾਲ ਵਪਾਰ ਹੋਰ ਘਾਟੇ ਵਿੱਚ ਜਾਵੇਗਾ। ਇਸ ਲਈ ਵਪਾਰੀ ਵਰਗ ਪੰਜਾਬ ਬੰਦ ਦੇ ਸੱਦੇ ਨੂੰ ਨਹੀਂ ਅਪਣਾਏਗਾ ਕਿਉਂਕਿ ਵਪਾਰੀ ਨੇ ਜੋ ਕਮਾਉਣਾ ਹੈ ਉਹੀ ਖਾਣਾ ਹੈ।

ਇਹ ਵੀ ਪੜੋ: ਪੰਜਾਬ ਬੰਦ ਦਾ ਗੁਰਦਾਸਪੁਰ ਵਿੱਚ ਰਿਹਾ ਰਲਵਾਂ ਮਿਲਵਾਂ ਹੁੰਗਾਰਾ

ਇਸ ਸਬੰਧ ਦੇ ਵਿੱਚ ਖਰੀਦੋ ਫਰੋਖ਼ਤ ਦੇ ਲਈ ਆਏ ਗ੍ਰਾਹਕ ਨੇ ਦੱਸਿਆ ਹੈ ਕਿ ਪੰਜਾਬ ਬੰਦ ਕਰਨ ਨਾਲ ਲੋਕਾਂ ਅਤੇ ਦੁਕਾਨਦਾਰਾਂ ਨੂੰ ਤਕਲੀਫ਼ ਤੋਂ ਇਲਾਵਾ ਹੋਰ ਕੁਝ ਨਹੀਂ ਹੋਣਾ ਹੈ ਕਿਉਂਕਿ ਉਸ ਨਾਲ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਆ ਰਹੀ ਹੈ ਜਦੋਂ ਕਿ ਸਰਕਾਰਾਂ ਤੱਕ ਇਸ ਦਾ ਕੋਈ ਪ੍ਰਭਾਵ ਨਜ਼ਰ ਨਹੀਂ ਆਵੇਗਾ।

Intro:ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਵੀ ਬਠਿੰਡਾ ਵਿੱਚ ਰੋਜ਼ਾਨਾ ਵਾਂਗ ਖੁੱਲ੍ਹੇ ਬਾਜ਼ਾਰ
ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੁਲੀਸ ਵੱਲੋਂ ਚੌਕਾਂ ਵਿੱਚ ਕੀਤੀ ਗਈ ਨਾਕੇਬੰਦੀ

Body:ਨਾਗਰਿਕਤਾ ਸੋਧ ਐਕਟ ਦੇ ਵਿਰੋਧ ਨੂੰ ਲੈ ਕੇ ਅੱਜ ਪੱਚੀ ਜਨਵਰੀ ਨੂੰ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖ਼ਾਲਸਾ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਬਠਿੰਡਾ ਦੇ ਵਿੱਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਵੱਲੋਂ ਥਾਂ ਥਾਂ ਤੇ ਨਾਕੇਬੰਦੀ ਕੀਤੀ ਗਈ ਹੈ ਹਾਲਾਂਕਿ ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਵੀ ਬਾਜ਼ਾਰ ਆਮ ਦਿਨਾਂ ਵਾਂਗੂ ਖੁੱਲ੍ਹੇ ਹੀ ਨਜ਼ਰ ਆ ਰਹੇ ਹਨ
ਬਠਿੰਡਾ ਦੀ ਸਦਭਾਵਨਾ ਚੌਕ ਵਿੱਚ ਵੱਡੀ ਸੰਖਿਆ ਵਿੱਚ ਤੈਨਾਤ ਕੀਤੀ ਗਈ ਪੁਲਿਸ ਫੋਰਸ ਦੀ ਅਗਵਾਈ ਕਰ ਰਹੇ ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਜੇਕਰ ਕੋਈ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਸ ਜ਼ਾਹਰ ਕਰੇਗਾ ਤਾਂ ਉਸ ਨੂੰ ਜਿੱਤ ਹੋਵੇਗੀ ਪਰ ਜੇਕਰ ਕੋਈ ਕਿਸੇ ਪ੍ਰਕਾਰ ਦੀ ਸ਼ਰਾਰਤ ਬਾਜੀ ਜਾਂ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ
ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਬਠਿੰਡਾ ਦੇ ਵੱਖ ਵੱਖ ਥਾਵਾਂ ਦੇ ਉੱਤੇ ਵੱਡੀ ਸੰਖਿਆ ਵਿਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ
ਵਾਈਟ -ਦਵਿੰਦਰ ਸਿੰਘ ਐਸਐਚਓ ਥਾਣਾ ਕੋਤਵਾਲੀ
ਪੰਜਾਬ ਬੰਦ ਦੇ ਸੱਦੇ ਤੇ ਬਠਿੰਡਾ ਦੇ ਵਪਾਰੀ ਮੰਡਲ ਦੇ ਪ੍ਰਧਾਨ ਸਾਜਨ ਸ਼ਰਮਾ ਦਾ ਕਹਿਣਾ ਹੈ ਕਿ ਵਪਾਰੀ ਵਰਗ ਦਾ ਸਮਰਥਨ ਨਹੀਂ ਮੰਗਿਆ ਗਿਆ ਸੀ ਜਿਸ ਨੂੰ ਲੈ ਕੇ ਬਾਜ਼ਾਰ ਆਮ ਵਾਂਗ ਖੁੱਲ੍ਹੇ ਹਨ ਅਤੇ ਇਸ ਦੇ ਨਾਲ ਹੀ ਵਪਾਰੀ ਵਰਗ ਪਹਿਲਾਂ ਹੀ ਕਾਫੀ ਜ਼ਿਆਦਾ ਪ੍ਰਭਾਵਿਤ ਹੈ ਅਤੇ ਦੁਕਾਨਦਾਰੀ ਬੰਦ ਕਰਕੇ ਵਪਾਰ ਹੋਰ ਘਾਟੇ ਵਿੱਚ ਜਾਵੇਗਾ ਇਸ ਲਈ ਬਾਜ਼ਾਰ ਆਮ ਵਾਂਗ ਹੀ ਖੁੱਲ੍ਹੇ ਹੋਏ ਹਨ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ
ਬਾਈਟ ਸਾਜਨ ਸ਼ਰਮਾ ਬਠਿੰਡਾ ਵਪਾਰੀ ਮੰਡਲ ਪ੍ਰਧਾਨ
ਇਸ ਸਬੰਧ ਦੇ ਵਿੱਚ ਵਪਾਰੀ ਅਸ਼ੋਕ ਗੋਇਲ ਨੇ ਦੱਸਿਆ ਹੈ ਕਿ ਵਪਾਰ ਪਹਿਲਾਂ ਹੀ ਮੰਦੀ ਦਾ ਸ਼ਿਕਾਰ ਹੈ ਅਤੇ ਪੰਜਾਬ ਬੰਦ ਦੇ ਨਾਲ ਵਪਾਰ ਹੋਰ ਘਾਟੇ ਵਿੱਚ ਜਾਵੇਗਾ ਇਸ ਲਈ ਵਪਾਰੀ ਵਰਗ ਪੰਜਾਬ ਬੰਦ ਦੇ ਸੱਦੇ ਨੂੰ ਨਹੀਂ ਅਪਣਾਏਗਾ ਕਿਉਂਕਿ ਵਪਾਰੀ ਨੇ ਜੋ ਕਮਾਉਣਾ ਹੈ ਉਹੀ ਖਾਣਾ ਹੈ
ਬਾਈਟ ਅਸ਼ੋਕ ਗੋਇਲ ਵਪਾਰੀ
ਇਸ ਸਬੰਧ ਦੇ ਵਿੱਚ ਖਰੀਦੋ ਫਰੋਖਤ ਦੇ ਲਈ ਆਏ ਗ੍ਰਾਹਕ ਨੇ ਦੱਸਿਆ ਹੈ ਕਿ ਪੰਜਾਬ ਬੰਦ ਕਰਨ ਨਾਲ ਲੋਕਾਂ ਅਤੇ ਦੁਕਾਨਦਾਰਾਂ ਨੂੰ ਤਕਲੀਫ਼ ਤੋਂ ਇਲਾਵਾ ਹੋਰ ਕੁਝ ਨਹੀਂ ਹੋਣਾ ਹੈ ਕਿਉਂਕਿ ਉਸ ਨਾਲ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਆ ਰਹੀ ਹੈ ਜਦੋਂ ਕਿ ਸਰਕਾਰਾਂ ਤੱਕ ਇਸ ਦਾ ਕੋਈ ਪ੍ਰਭਾਵ ਨਜ਼ਰ ਨਹੀਂ ਆਵੇਗਾ
ਵਾਈਟ- ਨਰਿੰਦਰ ਸਿੰਘ ਗ੍ਰਾਹਕ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.