ਬਠਿੰਡਾ : ਸਮਾਜ ਵਿਰੋਧੀ ਅਨਸਰਾਂ ਖਿਲਾਫ ਬਠਿੰਡਾ ਪੁਲਿਸ ਵੱਲੋਂ ਅੱਜ ਵੱਡੀ ਕਾਰਵਾਈ ਕਰਦੇ ਹੋਏ ਭੱਟੀ ਰੋਡ 'ਤੇ ਸਥਿਤ ਇੱਕ ਹੋਟਲ ਵਿੱਚੋਂ ਕੁਝ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਹਥਿਆਰਬੰਦ ਪੁਲਿਸ ਬਲ ਤੈਨਾਤ ਕੀਤਾ ਗਿਆ। ਹਾਲਾਤਾਂ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਖੁਦ ਐਸਐਸਪੀ ਬਠਿੰਡਾ ਹਰਮਨ ਵੀਰ ਸਿੰਘ ਗਿੱਲ ਪਹੁੰਚੇ। ਸੀਆਈਏ ਅਤੇ ਐਸਜੀਐਫ ਦੇ ਸਾਂਝੇ ਆਪਰੇਸ਼ਨ ਦੌਰਾਨ ਪੁਲਿਸ ਵੱਲੋਂ ਇੱਕ ਕਾਰ ਰਾਹੀਂ ਬਠਿੰਡਾ ਪਹੁੰਚੇ ਪੰਜ ਨੌਜਵਾਨ, ਜੋ ਕਿ ਇੱਕ ਹੋਟਲ ਵਿੱਚ ਰੁਕੇ ਸਨ, ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਆਪਰੇਸ਼ਨ ਦੌਰਾਨ ਪੁਲਿਸ ਵੱਲੋਂ ਹੋਟਲ ਦੇ ਆਲੇ ਦੁਆਲੇ ਸਖ਼ਤ ਘੇਰਾਬੰਦੀ ਕੀਤੀ ਗਈ ਸੀ ਅਤੇ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਥਾਨਕ ਹੋਟਲ ਵਿੱਚ ਕੁਝ ਨੌਜਵਾਨ ਠਹਿਰੇ ਹੋਏ ਹਨ, ਜਿੰਨ੍ਹਾਂ ਉੱਤੇ ਕੋਈ ਸ਼ੱਕੀ ਐਕਟੀਵਿਟੀ ਨੂੰ ਅੰਜਾਮ ਦੇਣ ਦਾ ਖਦਸ਼ਾ ਹੈ। ਇਸ ਤਹਿਤ ਪੁਲਿਸ ਨੇ ਤੜਕੇ ਹੀ ਹੋਟਲ ਵਿੱਚ ਛਾਪੇਮਾਰੀ ਕੀਤੀ ਅਤੇ ਮੌਕੇ ਤੋਂ ਚਾਰ ਨੂੰ ਕਾਬੂ ਕੀਤਾ ਹੈ। (Bathinda Police Raid)
ਪੁਲਿਸ ਦੀ ਭਾਰੀ ਫੋਰਸ ਨੂੰ ਦੇਖ ਕੇ ਹੜਕੰਪ ਮੱਚਿਆ : ਐਤਵਾਰ ਹੋਣ ਦੇ ਚੱਲਦਿਆਂ ਸ਼ਹਿਰ ਵਿੱਚ ਕੋਈ ਬਹੁਤ ਜ਼ਿਆਦਾ ਭੀੜ ਨਹੀਂ ਸੀ। ਇਸ ਕਾਰਨ ਬਹੁਤ ਜ਼ਿਆਦਾ ਲੋਕ ਪ੍ਰਭਾਵਿਤ ਤਾਂ ਨਹੀਂ ਹੋਏ, ਪਰ ਤੜਕੇ ਹੀ ਪੁਲਿਸ ਦੀ ਭਾਰੀ ਫੋਰਸ ਨੂੰ ਦੇਖ ਕੇ ਹਰ ਕੋਈ ਸੋਚੀ ਪੈ ਗਿਆ। ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡਾ ਮਕਸਦ ਲੋਕਾਂ ਨੂੰ ਤੰਗ ਕਰਨਾ ਨਹੀਂ, ਪਰ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਨਾ ਹੋਵੇ, ਇਸ ਲਈ ਜਾਣੂ ਕਰਵਾਉਣਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਛਾਪੇਮਾਰੀ ਕੀਤੀ ਗਈ ਹੈ। ਇਨ੍ਹਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਕੇ ਪੁੱਛਗਿੱਛ ਕੀਤੀ ਜਾਵੇਗੀ। ਜੇਕਰ ਕੋਈ ਬੇਗ਼ੁਨਾਹ ਹੋਇਆ, ਤਾਂ ਉਸ ਨੂੰ ਪੜਤਾਲ ਤੋਂ ਬਾਅਦ ਰਿਹਾਅ ਕੀਤਾ ਜਾਵੇਗਾ।
- ਸਕੂਲੀ ਬੱਚਿਆਂ ਨਾਲ ਅਧਿਆਪਕਾਂ ਦੀ ਕਰੂਰਤਾ, ਕੂੜਾ ਸੁੱਟਣ 'ਤੇ ਸਾੜੇ 25 ਵਿਦਿਆਰਥਣਾਂ ਦੇ ਹੱਥ
- ਵਿਕਰਮਜੀਤ ਸਾਹਨੀ ਨੇ ਚੁੱਕਿਆ ਬੰਦੀ ਸਿੰਘਾਂ ਦਾ ਮੁੱਦਾ,ਕਿਹਾ-ਰਿਹਾਈ ਨਾ ਹੋਣਾ ਭਾਰਤ ਦੀ ਕਾਨੂੰਨ ਵਿਵਸਥਾ 'ਤੇ ਵੱਡਾ ਸਵਾਲ,ਪੀਐੱਮ ਅਤੇ ਗ੍ਰਹਿ ਮੰਤਰੀ ਦੇਣ ਧਿਆਨ
- Gopalganj Suicide Three people : ਗੋਪਾਲਗੰਜ 'ਚ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਵੱਖ-ਵੱਖ ਸ਼ਹਿਰਾਂ ਤੋਂ ਸਰਤਾਜ ਦਾ ਸ਼ੋਅ ਦੇਖਣ ਆਏ ਲੋਕ: ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਗਾਇਕ ਸਤਿੰਦਰ ਸਰਤਾਜ ਦਾ ਸਮਾਗਮ ਵੀ ਰੱਖਿਆ ਹੋਇਆ ਸੀ। ਇਸ ਤਹਿਤ ਲੋਕ ਬਾਹਰ ਦੇ ਸ਼ਹਿਰਾਂ ਤੋਂ ਵੀ ਬਠਿੰਡਾ ਆਏ ਹੋਏ ਸਨ। ਹੁਣ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰਕੇ ਹੋਟਲਾਂ ਮਾਲਿਕਾਂ ਤੋਂ ਵੀ ਪੁੱਛਿਗਿੱਛ ਕੀਤੀ ਜਾ ਸਕਦੀ ਹੈ। ਉਥੇ ਹੀ ਮੌਕੇ ਤੋਂ ਭਜਣ ਦੀ ਕੋਸ਼ਿਸ਼ ਕਰਨ ਵਾਲੇ ਕੁਝ ਨੌਜਵਾਨਾਂ ਨੂੰ ਵੀ ਪੁਲਿਸ ਨੇ ਫੜ੍ਹਿਆ ਹੈ। ਪੁਲਿਸ ਨੇ ਕਿਹਾ ਕਿ ਸ਼ਹਿਰ ਵਿੱਚ ਕੋਈ ਅਣਸੁਖਾਵੀਂ ਘਟਣਾ ਨਾ ਵਾਪਰੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਵੱਲੋਂ ਹਰ ਤਰ੍ਹਾਂ ਦੀ ਚੌਕਸੀ ਵਰਤੀ ਜਾ ਰਹੀ ਹੈ। ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਬੋਲਦਿਆਂ ਕਿਹਾ ਕਿ ਮੁੱਢਲੀ ਪੁੱਛਕਿੱਛ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।