ਬਠਿੰਡਾ : ਜ਼ਿਲ੍ਹੇ ਵਿੱਚ ਮਿਲਟਰੀ ਸਟੇਸ਼ਨ ਦੇ ਅੰਦਰ ਗੋਲਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਨੇ ਹੀ 4 ਜਵਾਨਾਂ ਉੱਤੇ ਗੋਲੀਬਾਰੀ ਕਰ ਉਹਨਾਂ ਦਾ ਕਤਲ ਕੀਤਾ ਸੀ। ਮਾਮਲੇ ਵਿੱਚ ਗਵਾਹ ਬਣੇ ਦੇਸਾਈ ਮੋਹਨ ਕੋਲੋਂ ਪੁਲਿਸ ਵੱਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਨਿੱਜੀ ਰੰਜ਼ਿਸ਼ ਕਰਕੇ ਫਾਇਰਿੰਗ ਕੀਤੀ ਸੀ।
ਮਾਮਲੇ ਵਿੱਚ ਐਸਐਸਪੀ ਦਾ ਬਿਆਨ : ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਟੀਮ ਘਟਨਾ ਦੀ ਜਾਂਚ ਕਰ ਰਹੀ ਹੈ। ਤਫ਼ਤੀਸ਼ ਦੌਰਾਨ ਜਦੋਂ ਚਸ਼ਮਦੀਦ ਗਵਾਹ ਗਨਰ ਦਿਸਾਈ ਮੋਹਨ ਨੂੰ ਤਫ਼ਤੀਸ਼ ਵਿੱਚ ਸ਼ਾਮਲ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ। ਆਪਣੇ ਨਿੱਜੀ ਕਾਰਨਾਂ ਕਰਕੇ ਉਸ ਨੇ ਪਹਿਲਾਂ ਚਾਰ ਜਵਾਨਾਂ ਨੂੰ ਮਾਰਨ ਲਈ ਰਾਈਫਲ ਚੋਰੀ ਕੀਤੀ, ਫਿਰ ਉਸੇ ਰਾਈਫਲ ਨਾਲ ਚਾਰਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ।
ਕੀ ਹੈ ਮਾਮਲਾ : ਬੀਤੇ ਦਿਨੀਂ ਬਠਿੰਡਾ ਦੇ ਮਿਲਟਰੀ ਸਟੇਸ਼ਨ ਦੇ ਅੰਦਰ ਤੜਕੇ 4:35 ਵਜੇ ਦੇ ਕਰੀਬ ਗੋਲੀਆਂ ਚੱਲਣ ਦੀ ਵਾਰਦਾਤ ਵਿੱਚ ਆਰਟੀਲਰੀ ਯੂਨਿਟ ਨਾਲ ਸਬੰਧਿਤ ਫੌਜ ਦੇ 4 ਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਜਵਾਨਾਂ ਦੀ ਪਛਾਣ ਡਰਾਈਵਰ ਐਮਟੀ ਸੰਤੋਸ਼, ਡਰਾਈਵਰ ਐਮਟੀ ਕਮਲੇਸ਼, ਡਰਾਈਵਰ ਐਮਟੀ ਸਾਗਰਬਨ ਅਤੇ ਗਨਰ ਯੌਗੇਸ਼ ਕੁਮਾਰ ਵਜੋਂ ਹੋਈ ਸੀ। ਮਾਮਲੇ ਵਿੱਚ ਮੇਜਰ ਆਸ਼ੂਤੋਸ਼ ਸ਼ੁਕਲਾ ਦੇ ਬਿਆਨਾ ਉੱਤੇ ਬਠਿੰਡਾ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਮੇਜਰ ਆਸ਼ੂਤੋਸ਼ ਮੁਤਾਬਿਕ ਹਮਲਾਵਰ ਚਿੱਟੇ ਕੁੜਤੇ ਪਜਾਮੇ ਵਿੱਚ ਆਏ ਸਨ, ਇੱਕ ਦੇ ਹੱਥ ਵਿੱਚ ਰਾਈਫਲ ਅਤੇ ਦੂਸਰੇ ਦੇ ਹੱਥ ਵਿੱਚ ਕੁਹਾੜੀ ਸੀ। ਦੱਸ ਦਈਏ ਮ੍ਰਿਤਕ ਜਵਾਨਾਂ ਨੂੰ ਪੋਸਟਮਾਰਟਮ ਤੋਂ ਮਗੋਰ ਵਾਪਿਸ ਕੰਟੋਨਮੈਂਟ ਜ਼ੋਨ ਵਿੱਚ ਸਖ਼ਤ ਸੁਰੱਖਿਆ ਪਹਿਰੇ ਅੰਦਰ ਲਿਆਂਦਾ ਗਿਆ ਸੀ। ਇਸ ਮਾਮਲੇ ਉਤੇ ਪੁਲਿਸ ਨੇ ਲਗਾਤਾਰ ਪੈੜ ਨੱਪਦਿਆਂ ਅੱਜ ਇਕ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ : Heroin Recovered in Gurdaspur: ਸਰਹੱਦੀ ਇਲਾਕੇ ਦੋਰਾਂਗਲਾ ਵਿੱਚ ਕਿਸਾਨ ਦੇ ਖੇਤਾਂ ਵਿੱਚੋਂ ਕਿਸਾਨ ਨੂੰ ਮਿਲੇ ਦੋ ਪੈਕਟ ਹੈਰੋਇਨ
ਭਾਰਤੀ ਫੌਜ ਵੱਲੋਂ ਸਰਗਰਮੀ : ਘਟਨਾ ਤੋਂ ਬਾਅਦ ਭਾਰਤੀ ਫੌਜ ਦਾ ਬਿਆਨ ਸਾਹਮਣੇ ਆਇਆ ਹੈ। ਟਵੀਟ ਰਾਹੀਂ ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ, 'ਬਠਿੰਡਾ ਮਿਲਟਰੀ ਸਟੇਸ਼ਨ 'ਤੇ ਗੋਲੀਬਾਰੀ ਦੀ ਘਟਨਾ ਦੌਰਾਨ ਗੋਲੀਬਾਰੀ ਦੀ ਘਟਨਾ ਦੌਰਾਨ ਇੱਕ ਤੋਪਖਾਨਾ ਯੂਨਿਟ ਦੇ ਚਾਰ ਫੌਜੀ ਜਵਾਨਾਂ ਨੇ ਦਮ ਤੋੜ ਦਿੱਤਾ ਹੈ। ਕਰਮਚਾਰੀਆਂ ਨੂੰ ਕੋਈ ਹੋਰ ਸੱਟਾਂ ਜਾਂ ਜਾਇਦਾਦ ਦੇ ਨੁਕਸਾਨ/ਨੁਕਸਾਨ ਦੀ ਰਿਪੋਰਟ ਨਹੀਂ ਕੀਤੀ ਗਈ। ਇਲਾਕੇ ਨੂੰ ਸੀਲ ਕਰਨਾ ਜਾਰੀ ਹੈ ਅਤੇ ਮਾਮਲੇ ਦੇ ਤੱਥਾਂ ਨੂੰ ਸਥਾਪਤ ਕਰਨ ਲਈ ਪੰਜਾਬ ਪੁਲਿਸ ਨਾਲ ਸਾਂਝੀ ਜਾਂਚ ਕੀਤੀ ਜਾ ਰਹੀ ਹੈ। ਦੋ ਦਿਨ ਪਹਿਲਾਂ ਲਾਪਤਾ ਹੋਏ 28 ਰਾਉਂਡ ਸਮੇਤ ਇਨਸਾਸ ਰਾਈਫਲ ਦੇ ਸੰਭਾਵਿਤ ਮਾਮਲੇ ਸਮੇਤ ਸਾਰੇ ਪਹਿਲੂਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਘਟਨਾ 'ਚ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਨੂੰ ਜਾਨੀ ਨੁਕਸਾਨ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।'