ਬਠਿੰਡਾ: ਪਿਛਲੀ ਗਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਰਾਸ਼ਨ ਦੀ ਸਹੂਲਤ ਲੈ ਵਾਲਿਆਂ ਲਈ ਜਾਰੀ ਕੀਤੇ ਗਏ ਨਵੀਆਂ ਹਦਾਇਤਾਂ ਤੋਂ ਬਾਅਦ ਗਰੀਬ ਲੋਕਾਂ ਵਿੱਚ ਹਾਹਾਕਾਰ ਮਚ ਗਈ ਹੈ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਗਰੀਬ ਲੋਕਾਂ ਵੱਲੋਂ ਅੱਜ ਬੁੱਧਵਾਰ ਨੂੰ ਮਿੰਨੀ ਸੈਕਟਰੀਏਟ ਬਠਿੰਡਾ ਪਹੁੰਚ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।
ਸਰਕਾਰ ਵੱਲੋਂ 100 ਗਜ ਵਾਲਾ ਮਕਾਨ ਵੇਖਿਆ ਜਾ ਰਿਹਾ: ਇਸ ਦੌਰਾਨ ਹੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਪੰਜਾਬ ਸਰਕਾਰ ਵੱਲੋਂ 100 ਗਜ਼ ਦੇ ਮਕਾਨ ਵਾਲੇ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ। ਪਰ ਉਨ੍ਹਾਂ ਵੱਲੋਂ ਇਹ ਨਹੀਂ ਵੇਖਿਆ ਜਾ ਰਿਹਾ ਹੈ ਕਿ 100 ਗਜ ਮਕਾਨ ਵਾਲਾ ਮਾਡਲ ਟਾਊਨ ਵਿੱਚ ਰਹਿ ਰਿਹਾ ਹੈ। ਜਿਸ ਤਰ੍ਹਾਂ ਖੇਤਾ ਸਿੰਘ ਬਸਤੀ ਨਾਲੋਂ ਮਾਡਲ ਟਾਊਨ ਵਿੱਚ ਪਲਾਂਟ 60 ਹਜ਼ਾਰ ਰੁਪਏ ਪ੍ਰਤੀ ਗਜ਼ ਦਾ ਰੇਟ ਹੈ। ਜਦੋਂ ਕਿ ਖੇਤਾ ਸਿੰਘ ਬਸਤੀ ਵਿੱਚ ਮਾਤਰ 1500 ਰੁਪਏ ਪ੍ਰਤੀ ਗਜ਼ ਦਾ ਰੇਟ ਹੈ।
ਗਰੀਬ ਲੋਕਾਂ ਦੀ ਰੋਟੀ ਇਸ ਰਾਸ਼ਨ ਨਾਲ ਪੱਕਦੀ: ਪਰ ਸਰਕਾਰ ਸਾਰਿਆਂ ਨੂੰ ਹੀ ਇੱਕ ਰੱਸੀ ਨਾਲ ਬੰਨਣ ਉੱਤੇ ਤੁਲੀ ਹੋਈ ਹੈ ਅਤੇ ਆਮ ਲੋਕਾਂ ਲਈ ਵੱਡੀ ਰਾਹਤ ਦਾ ਕੰਮ ਕਰ ਰਹੇ ਰਾਸ਼ਨ ਕਾਰਡ ਉੱਤੇ ਮਿਲਣ ਵਾਲੇ ਰਾਸ਼ਨ ਨੂੰ ਬੰਦ ਕਰਕੇ ਭੁੱਖ-ਮਰੀ ਦੇ ਰਾਹ ਤੋਰਨ ਲਈ ਮਜ਼ਬੂਰ ਕਰ ਰਹੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਉਹਨਾਂ ਨੂੰ 2 ਡੰਗ ਦੀ ਰੋਟੀ ਹੀ ਇਸ ਰਾਸ਼ਨ ਨਾਲ ਪੱਕਦੀ ਹੈ। ਜੇਕਰ ਰਾਸ਼ਨ ਬੰਦ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਭੁੱਖੇ ਮਰਨਾ ਪਵੇਗਾ।
ਬਜ਼ੁਰਗ ਵਿਅਕਤੀ ਨੇ ਸੁਣਾਇਆ ਦੁੱਖੜਾ: ਇਸ ਮੌਕੇ ਰਾਸ਼ਨ ਕਾਰਡ ਕੱਟੇ ਜਾਣ ਤੋਂ ਬਾਅਦ ਫ਼ੂਡ ਐਂਡ ਸਪਲਾਈ ਦਫ਼ਤਰ ਪਹੁੰਚੇ ਇੱਕ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਹ ਇਸ ਉਮਰ ਵਿੱਚ ਨਾ ਹੀ ਕੋਈ ਕੰਮ ਕਾਰ ਕਰ ਸਕਦੇ ਹਨ ਤੇ ਨਾ ਹੀ ਇਸ ਤਰਾਂ ਲਾਈਨ ਵਿੱਚ ਲੱਗ ਸਕਦੇ ਹਨ। ਸਰਕਾਰ ਵੱਲੋਂ ਨਿੱਤ ਨਵੀਆਂ ਪਾਲਿਸ ਲਿਆਂਦੀਆਂ ਜਾ ਰਹੀਆਂ ਹਨ, ਜਿਸ ਕਾਰਨ ਗਰੀਬ ਵਰਗ ਸਭ ਤੋਂ ਵੱਧ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ। ਇਸ ਉਮਰ ਵਿੱਚ ਉਹਨਾਂ ਨੂੰ ਰਾਸ਼ਨ ਕਾਰਡ ਵੈਰੀਫਿਕੇਸ਼ਨ ਕਰਵਾਉਣ ਲਈ ਦਫ਼ਤਰਾਂ ਦੇ ਧੱਕੇ ਖਾਣੇ ਪੈ ਰਿਹੇ ਹਨ।
ਰਾਸ਼ਨ ਕਾਰਡ ਮੁੜ ਬਹਾਲ ਨਾ ਕੀਤੇ ਤਾਂ ਜ਼ੋਰਦਾਰ ਪ੍ਰਦਰਸ਼ਨ ਕਰਨਗੇ: ਇਸ ਦੌਰਾਨ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਚਾਰੇ ਮੁਫ਼ਤ ਰਾਸ਼ਨ ਕਾਰਨ ਉਹਨਾਂ ਦੇ ਘਰ ਦਾ ਚੁੱਲ੍ਹੇ ਚੱਲਦੇ ਹਨ। ਪਰ ਨਵੀਆਂ ਸ਼ਰਤਾਂ ਲਗਾਕੇ ਉਹਨਾਂ ਤੋਂ ਇਹ ਸਹੂਲਤ ਖੋਈ ਜਾ ਰਹੀ ਹੈ। ਜੇਕਰ ਆਉਂਦੇ ਦਿਨਾਂ ਵਿੱਚ ਉਨ੍ਹਾਂ ਦੇ ਰਾਸ਼ਨ ਕਾਰਡ ਮੁੜ ਬਹਾਲ ਨਾ ਕੀਤੇ ਤਾਂ ਉਹ ਜ਼ੋਰਦਾਰ ਪ੍ਰਦਰਸ਼ਨ ਕਰਨਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕੱਟੇ ਗਏ ਰਾਸ਼ਨ ਕਾਰਡ ਨੂੰ ਮੁੜ ਬਹਾਲ ਕੀਤੇ ਜਾਣ ਤਾਂ ਜੋ ਗਰੀਬਾਂ ਦੇ ਘਰ ਦਾ ਚੁੱਲਾ ਨਿਰਵਿਘਨ ਬਲ ਸਕੇ।
ਇਹ ਵੀ ਪੜੋ: Old Liquor Policy: ਨਵੀਂ ਆਬਕਾਰੀ ਨੀਤੀ ਤਿਆਰ ਹੋਣ 'ਚ ਲੱਗੇਗਾ ਸਮਾਂ, ਛੇ ਮਹੀਨੇ ਲਈ ਵਧਾਈ ਪੁਰਾਣੀ ਪਾਲਿਸੀ