ETV Bharat / state

ਪਰਕਾਸ਼ ਸਿੰਘ ਬਾਦਲ ਦੀ ਅਧੂਰੀ ਇੱਛਾ ਕੀ ਸੀ ? ਜਾਣੋ ਕਿਸ ਕਾਰਨ ਰਹਿੰਦੇ ਸੀ 'ਬਾਬਾ ਬੋਹੜ' ਦੁੱਖੀ ?

author img

By

Published : Apr 27, 2023, 9:15 PM IST

Updated : Apr 27, 2023, 9:57 PM IST

ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਅੱਜ ਵੀਰਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਉਹਨਾਂ ਦੇ ਜੱਦੀ ਪਿੰਡ ਲੰਬੀ ਵਿਖੇ ਸਸਕਾਰ ਹੋਇਆ। ਪਰ ਕੀ ਤੁਹਾਨੂੰ ਪਤਾ ਹੈ ਕਿ ਪਰਕਾਸ਼ ਸਿੰਘ ਬਾਦਲ ਕਿਸ ਗੱਲ ਨੂੰ ਲੈ ਕੇ ਦੁੱਖੀ ਰਹਿੰਦੇ ਸਨ, ਉਹ ਗੱਲ ਕੀ ਹੈ ? ਜਾਣ ਲਈ ਪੜੋ ਪੂਰੀ ਖ਼ਬਰ...

Parkash Singh Badal was saddened
Parkash Singh Badal was saddened

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਸੂਬੇ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਸੌਗ ਦਾ ਮਾਹੌਲ ਪੈਦਾ ਹੋ ਗਿਆ ਹੈ। ਅੱਜ ਵੀਰਵਾਰ (27 ਅਪ੍ਰੈਲ) ਨੂੰ ਉਨ੍ਹਾਂ ਦੇ ਜੱਦੀ ਪਿੰਡ ਲੰਬੀ ਵਿੱਚ ਅੰਤਿਮ ਸਸਕਾਰ ਹੋਇਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ਾਂ ਤੋਂ ਰਾਜਨੀਤੀ ਆਗੂ ਮੌਜੂਦ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਪਰਕਾਸ਼ ਸਿੰਘ ਬਾਦਲ ਨੂੰ ਅਗਨ ਭੇਂਟ ਕੀਤੀ। ਇਸ ਦੌਰਾਨ ਸੁਖਬੀਰ ਬਾਦਲ ਤੇ ਉਸਦਾ ਪਰਿਵਾਰ ਭੁੱਬਾ ਮਾਰ-ਮਾਰ ਕੇ ਰੋਇਆ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ ਸੁਖਬੀਰ ਬਾਦਲ ਦੇ ਗਲ਼ ਲੱਗ ਕੇ ਭੁੱਬਾਂ ਮਾਰ-ਮਾਰ ਕੇ ਰੋਂਦੇ ਦਿਖਾਈ ਦਿੱਤੇ।

ਸੁਖਬੀਰ ਅਤੇ ਮਨਪ੍ਰੀਤ ਦੀਆਂ ਦੂਰੀਆਂ ਕਾਰਨ ਬਹੁਤ ਜਿਆਦਾ ਦੁਖ਼ੀ ਹੁੰਦੇ ਸਨ ਪ੍ਰਕਾਸ਼ ਸਿੰਘ ਬਾਦਲ : ਦੱਸ ਦੇਈਏ ਕਿ ਸੁਖਬੀਰ ਸਿੰਘ ਬਾਦਲ ਨਾਲ ਚੱਲ ਰਹੇ ਭੇਦਭਾਵਾਂ ਦੇ ਚੱਲਦਿਆਂ ਅਕਾਲੀ-ਕਾਂਗਰਸ ਸਰਕਾਰ ਨਾਲ ਸਾਲ 2010 'ਚ ਰਿਸ਼ਤਾ ਤੋੜਨ ਵਾਲੇ ਤੇ ਫਿਰ ਆਪਣੀ ਖ਼ੁਦ ਦੀ ਪਾਰਟੀ ਬਣਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣਾ ਵੱਖ ਰਸਤਾ ਬਣਾਉਣ 'ਤੇ ਪ੍ਰਕਾਸ਼ ਸਿੰਘ ਬਾਦਲ ਕਾਫ਼ੀ ਦੁਖ਼ੀ ਸਨ।

ਪਰਕਾਸ਼ ਸਿੰਘ ਬਾਦਲ ਦੀ ਇੱਛਾ ਸੀ ਕਿ ਉਨ੍ਹਾਂ ਜਿਉਂਦੇ-ਜੀ ਕਿਸੇ ਤਰ੍ਹਾਂ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਮੁੜ ਤੋਂ ਇਕੱਠੇ ਹੋ ਜਾਣ ਤਾਂ ਜੋ ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਹੋਣ ਦੇ ਨਾਲ ਹੀ ਦੋਹਾਂ ਪਰਿਵਾਰਾਂ 'ਚ ਪੈਦਾ ਹੋਏ ਮਤਭੇਦ ਵੀ ਖ਼ਤਮ ਹੋ ਜਾਣ। ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਅਤੇ ਮਨਪ੍ਰੀਤ ਬਾਦਲ ਦੀਆਂ ਦੂਰੀਆਂ ਕਾਰਨ ਅਤੇ ਦੋਹਾਂ ਵੱਲੋਂ ਇਕ-ਦੂਸਰੇ ਖ਼ਿਲਾਫ਼ ਕੀਤੀ ਜਾਂਦੀ ਬਿਆਨਬਾਜ਼ੀ ਤੋਂ ਤਾਂ ਬਹੁਤ ਜਿਆਦਾ ਦੁਖ਼ੀ ਹੁੰਦੇ ਸਨ ਕਿਉਂਕਿ ਇਸ ਨਾਲ ਉਨ੍ਹਾਂ ਦੇ ਪਰਿਵਾਰਾਂ 'ਚ ਵੀ ਮਤਭੇਦ ਹੋਰ ਵੱਧਦੇ ਜਾ ਰਹੇ ਸਨ।

ਮਨਪ੍ਰੀਤ ਨੂੰ ਸੁਖਬੀਰ ਬਾਦਲ ਤੋਂ ਵੀ ਜ਼ਿਆਦਾ ਪਿਆਰ ਕਰਦੇ ਸਨ ਪ੍ਰਕਾਸ਼ ਸਿੰਘ ਬਾਦਲ: ਇਹ ਸਭ ਨੂੰ ਹੀ ਪਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਮਨਪ੍ਰੀਤ ਨੂੰ ਸੁਖਬੀਰ ਬਾਦਲ ਤੋਂ ਵੀ ਜ਼ਿਆਦਾ ਪਿਆਰ ਕਰਦੇ ਸਨ। ਜਦੋਂ ਸੁਖਬੀਰ ਬਾਦਲ ਦੀ ਸਿਆਸਤ 'ਚ ਇੰਨੀ ਦਿਲਚਸਪੀ ਨਹੀਂ ਸੀ ਤਾਂ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮਨਪ੍ਰੀਤ ਬਾਦਲ ਨੂੰ ਹੀ ਆਪਣਾ ਵਾਰਿਸ ਦੱਸਦੇ ਸਨ। ਪ੍ਰਕਾਸ਼ ਸਿੰਘ ਬਾਦਲ ਹੀ ਮਨਪ੍ਰੀਤ ਬਾਦਲ ਨੂੰ ਸਿਆਸਤ 'ਚ ਲੈ ਕੇ ਆਏ ਸਨ ਅਕੇ ਸੂਬੇ 'ਚ ਅਕਾਲੀ-ਭਾਜਪਾ ਗਠਜੋੜ ਨੂੰ ਸਾਲ 2007 ਦੀ ਸਰਕਾਰ ਬਣਨ 'ਤੇ ਉਨ੍ਹਾਂ ਨੂੰ ਵਿੱਤ ਮੰਤਰੀ ਬਣਾਇਆ ਸੀ। ਬੇਸ਼ੱਕ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਪਰਕਾਸ਼ ਸਿੰਘ ਬਾਦਲ ਨੇ ਸੁਖਬੀਰ ਬਾਦਲ ਨੂੰ ਵੀ ਉੱਪ-ਮੁੱਖ ਮੰਤਰੀ ਬਣਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਉਹ ਜ਼ਿਆਦਾ ਤਵੱਜੋ ਮਨਪ੍ਰੀਤ ਬਾਦਲ ਨੂੰ ਦਿੰਦੇ ਸਨ ਤੇ ਇਹੀ ਗੱਲਾਂ ਸੁਖਬੀਰ ਬਾਦਲ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਦੀਆਂ ਸਨ। ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਭਤੀਜੇ ਮਨਪ੍ਰੀਤ ਬਾਦਲ ਦੀ ਹਰ ਇੱਕ ਗੱਲ ਮੰਨਦੇ ਸਨ।

ਕੀ ਸੀ ਦੂਰ ਹੋਣ ਦਾ ਕਾਰਨ: ਹੋਇਆ ਇਸ ਤਰ੍ਹਾਂ ਕਿ ਪਰਕਾਸ਼ ਸਿੰਘ ਬਾਦਲ ਸੂਬੇ ਦੇ ਲੋਕਾਂ ਨੂੰ ਦਿੱਤੇ ਜਾਣ ਵਾਲੀ ਸਬਸਿਡੀ ਨੂੰ ਕਰਨ ਦੇ ਫ਼ੈਸਲਾ ਨੂੰ ਲੈ ਕੇ ਮਨਪ੍ਰੀਤ ਬਾਦਲ ਨਾਲ ਸਹਿਮਤ ਨਹੀਂ ਸਨ। ਇਨ੍ਹਾਂ ਗੱਲਾਂ ਨੂੰ ਲੈ ਕੇ ਹੀ ਮਨਪ੍ਰੀਤ ਬਾਦਲ ਨੇ ਗੁੱਸੇ ਹੋ ਕੇ ਸਰਕਾਰ ਅਤੇ ਅਕਾਲੀ ਦਲ ਤੋਂ ਰਿਸ਼ਤਾ ਤੋੜ ਦਿੱਤਾ। ਬੇਸ਼ੱਕ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਨਾਲੋਂ ਆਪਣਾ ਰਿਸ਼ਤਾ ਤੋੜ ਲਿਆ ਸੀ ਪਰ ਉਨ੍ਹਾਂ ਦੇ ਦਿਲ 'ਚੋਂ ਪਿਆਰ ਕਦੇ ਖਤਮ ਨਹੀਂ ਹੋਇਆ। ਜੋ ਅੱਜ ਇਸ ਮੌਕੇ ਸਭ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਕਿਸ ਤਰ੍ਹਾਂ ਮਨਪ੍ਰੀਤ ਬਾਦਲ ਸੁਖਬੀਰ ਬਾਦਲ ਦੇ ਗਲ ਲੱਗ ਕੇ ਭੁੱਬਾਂ ਮਾਰ ਮਾਰ ਹੋਏ।

ਇਹ ਵੀ ਪੜ੍ਹੋ:- ਕਿਸਾਨਾਂ ਤੇ ਗਰੀਬਾਂ ਦੇ ਹੱਕ 'ਚ ਕੀਤੇ ਫੈਸਲਿਆਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਬਣਾਈ ਵੱਖਰੀ ਪਛਾਣ, ਜਾਣੋ ਉਹ ਫੈਸਲੇ ਜੋ ਹੋਰ ਸੂਬਿਆਂ ਨੇ ਵੀ ਕੀ

Last Updated : Apr 27, 2023, 9:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.