ਬਠਿੰਡਾ: ਨੌਕਰੀ ਦੇ ਪਹਿਲੇ ਦਿਨ ਡਿਊਟੀ ਉੱਤੇ ਜਾ ਰਹੀ ਨੌਜਵਾਨ ਲੜਕੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਲੜਕੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪਰਸ ਰਾਮ ਨਗਰ ਵਿੱਚ ਇਹ ਹਾਦਸਾ ਸੜਕ ਉੱਤੇ ਖੜੀ ਇਕ ਗੱਡੀ ਚਾਲਕ ਵੱਲੋਂ ਅਚਾਨਕ ਗੱਡੀ ਦਾ ਦਰਵਾਜ਼ਾ ਖੋਲ੍ਹਣ ਕਾਰਨ ਵਾਪਰਿਆ। ਜਿਸ ਵਿੱਚ ਲੜਕੀ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਲੜਕੀ ਦਾ ਪਿਤਾ ਗੰਭੀਰ ਜਖ਼ਮੀ ਹੈ।
ਗੱਡੀ ਚਾਲਕ ਨੇ ਅਚਾਨਕ ਖੋਲ੍ਹਿਆ ਦਰਵਾਜ਼ਾ, ਐਕਟਿਵਾ ਟਕਰਾਈ: ਗੱਡੀ ਚਾਲਕ ਵੱਲੋਂ ਅਚਾਨਕ ਗੱਡੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਗਿਆ ਜਿਸ ਕਾਰਨ ਪਿੱਛੋਂ ਆ ਰਹੀ ਐਕਟਿਵਾ ਸਵਾਰ ਖੁੱਲ੍ਹੇ ਦਰਵਾਜ਼ੇ ਨਾਲ ਜਾ ਟਕਰਾਈ। ਐਕਟਿਵਾ ਸਵਾਰ ਮ੍ਰਿਤਕ ਲੜਕੀ ਦੇ ਪਿਤਾ ਤੇ ਭੈਣ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਪਿੱਛੇ ਬੈਠੀ ਲੜਕੀ ਦੇ ਸਿਰ ਉਪਰ ਦੀ ਟਰੈਕਟਰ ਲੰਘ ਗਿਆ ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮੌਕੇ ਉੱਤੇ ਪਹੁੰਚੇ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਦੇ ਵਰਕਰਾਂ ਵੱਲੋਂ ਮ੍ਰਿਤਕ ਲੜਕੀ ਅਤੇ 2 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ: Coronavirus Update : ਦੇਸ਼ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦਾ ਅੰਕੜਾ 16 ਹਜ਼ਾਰ ਤੋਂ ਪਾਰ, ਪੰਜਾਬ 'ਚ 300 ਤੋਂ ਵੱਧ ਕੋਰੋਨਾ ਐਕਟਿਵ ਕੇਸ
ਪਹਿਲੇ ਦਿਨ ਡਿਊਟੀ 'ਤੇ ਜਾ ਰਹੀ ਸੀ ਮ੍ਰਿਤਕ ਲੜਕੀ: ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਕੰਟਰੋਲ ਰੂਮ ਉੱਤੇ ਸੂਚਨਾ ਮਿਲੀ ਸੀ ਕਿ ਪਰਸ ਰਾਮ ਨਗਰ ਚੌਕ ਦੇ ਨੇੜੇ ਹਾਦਸਾ ਵਾਪਰ ਗਿਆ ਹੈ। ਉਨ੍ਹਾਂ ਵੱਲੋਂ 1 ਵਿਅਕਤੀ ਅਤੇ ਦੋ ਲੜਕੀਆਂ ਨੂੰ ਲੈ ਕੇ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਲੜਕੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ, ਜਦਕਿ ਮ੍ਰਿਤਕ ਲੜਕੀ ਦੇ ਪਿਤਾ ਅਤੇ ਭੈਣ ਦਾ ਇਲਾਜ ਚੱਲ ਰਿਹਾ ਹੈ।
ਮ੍ਰਿਤਕ ਲੜਕੀ ਦੀ ਭੈਣ ਤੇ ਪਿਤਾ ਜ਼ੇਰੇ ਇਲਾਜ: ਐਮਰਜੇਂਸੀ ਵਿਭਾਗ ਵਿੱਚ ਤਾਇਨਾਤ ਡਾਕਟਰ ਸਾਹਿਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਵੱਲੋਂ ਹਾਦਸੇ ਦਾ ਸ਼ਿਕਾਰ ਦੋ ਲੜਕੀ ਅਤੇ ਵਿਅਕਤੀ ਨੂੰ ਇਲਾਜ ਲਈ ਲਿਆਂਦਾ ਗਿਆ। ਇਨ੍ਹਾਂ ਵਿੱਚੋਂ ਇੱਕ ਲੜਕੀ ਦੀ ਮੌਤ ਹੋ ਚੁੱਕੀ ਸੀ, ਜਦਕਿ ਇਕ ਲੜਕੀ ਅਤੇ ਉਸ ਦੇ ਪਿਤਾ ਦਾ ਇਲਾਜ ਚੱਲ ਰਿਹਾ ਹੈ। ਉਧਰ, ਥਾਣਾ ਕੈਨਾਲ ਕਾਲੋਨੀ ਦੇ ਇੰਚਾਰਜ ਸਬ-ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਪਰਸ ਰਾਮ ਨਗਰ ਚੌਕ ਨੇੜੇ ਵਾਪਰੇ ਹਾਦਸੇ ਸਬੰਧੀ ਉਨ੍ਹਾਂ ਵੱਲੋਂ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: Operation Amritpal: ਪੁਲਿਸ ਨੇ ਬੈਰੀਕੇਡਾਂ 'ਤੇ ਲਾਈਆਂ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਦੀਆਂ ਫੋਟੋਆਂ, ਭਾਲ ਜਾਰੀ