ETV Bharat / state

BJP NEWS : ਸਰਕਾਰ ਦੇ ਨੌ ਸਾਲ ਪੂਰੇ ਹੋਣ 'ਤੇ ਬਠਿੰਡਾ 'ਚ ਪ੍ਰਾਪਤੀਆਂ ਗਿਣਵਾਉਂਦੇ ਨਜ਼ਰ ਆਏ ਭਾਜਪਾ ਆਗੂ

ਕੇਂਦਰ ’ਚ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਕੇਂਦਰੀ ਪਾਰਟੀ ਆਗੂ ਲਗਾਤਾਰ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂ 'ਤੇ ਲੱਗੇ ਹੋਏ ਹਨ। ਬਠਿੰਡਾ ਵਿਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਪਾਰਟੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਨਜ਼ਰ ਆਏ ਅਤੇ ਕਿਹਾ ਕਿ 9 ਸਾਲਾਂ ਦੇ ਰਾਜ ਦੌਰਾਨ ਭਾਰਤ ਦੁਨੀਆ ਦੀ ਤਾਕਤ ਬਣ ਕੇ ਉੱਭਰਿਆ ਹੈ।

On completion of BJP's nine-year tenure, count the achievements across the country
BJP NEWS : ਸਰਕਾਰ ਦੇ ਨੌ ਸਾਲ ਪੂਰੇ ਹੋਣ 'ਤੇ ਬਠਿੰਡਾ 'ਚ ਪ੍ਰਾਪਤੀਆਂ ਗਿਣਵਾਉਂਦੇ ਨਜ਼ਰ ਆਏ ਭਾਜਪਾ ਆਗੂ
author img

By

Published : Jun 15, 2023, 7:02 PM IST

BJP NEWS : ਸਰਕਾਰ ਦੇ ਨੌ ਸਾਲ ਪੂਰੇ ਹੋਣ 'ਤੇ ਬਠਿੰਡਾ 'ਚ ਪ੍ਰਾਪਤੀਆਂ ਗਿਣਵਾਉਂਦੇ ਨਜ਼ਰ ਆਏ ਭਾਜਪਾ ਆਗੂ

ਬਠਿੰਡਾ : ਕੇਂਦਰ ਵਿੱਚ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਮੌਕੇ ਲਗਾਤਾਰ ਭਾਜਪਾ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਜਪਾ ਦੇ ਲੀਡਰਾਂ ਵੱਲੋਂ ਦੇਸ਼ ਦੇ ਹਰ ਸੂਬੇ ਵਿੱਚ ਰੈਲੀਆਂ ਅਤੇ ਪ੍ਰੈਸ ਕਾਨਫਰੰਸਾਂ ਸਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਬੀਜੇਪੀ ਦੇ ਹਰਿਆਣਾ ਮੰਤਰੀ ਵੱਲੋਂ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਭਾਜਪਾ ਦੇ ਚੰਗੇ ਕੰਮਾਂ ਦੀ ਪ੍ਰਾਪਤੀ ਗਿਣਵਾ ਕੇ ਦੇਸ਼ ਭਰ ਵਿੱਚ ਭਾਜਪਾ ਲਹਿਰ ਚਲਾਈ ਜਾ ਰਹੀ ਹੈ। ਉਥੇ ਹੀ ਬਠਿੰਡਾ ਵਿਖੇ ਭਾਜਪਾ ਵੱਲੋਂ ਜਿਥੇ ਖ਼ਾਸ ਤੌਰ 'ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਪਹੁੰਚਣ ਵਾਲੇ ਸਨ ਪਰ ਮੌਕੇ 'ਤੇ ਉਨਾਂ ਵੱਲੋਂ ਨਿੱਜੀ ਕਾਰਨਾਂ ਦੇ ਚਲਦਿਆਂ ਉਹ ਨਹੀਂ ਪਹੁੰਚੇ । ਇਸ ਦੌਰਾਨ ਹਰਿਆਣਾ ਦੇ ਸਾਬਕਾ ਮੰਤਰੀ ਸੁਭਾਸ਼ ਬਰਾਲਾ ਨੇ ਗਜਿੰਦਰ ਸ਼ੇਖਾਵਤ ਦੀ ਗੈਰ-ਹਾਜ਼ਰੀ ਦੌਰਾਨ ਮੌਕਾ ਸੰਭਾਲਿਆ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਸੁਭਾਸ਼ ਬਰਾਲਾ ਨੇ ਦੱਸਿਆ ਕਿ ਇਨ੍ਹਾਂ ਨੌਂ ਸਾਲ ਦੇ ਕਾਰਜਕਾਲ ਵਿੱਚ ਦੇਸ਼ ਦੇ ਵੱਖ ਵੱਖ ਖੇਤਰਾਂ ਵਿੱਚ ਉਪਲਬਧੀਆਂ ਹਾਸਲ ਕੀਤੀਆਂ ਹਨ, ਭਾਵੇਂ ਉਹ ਕੋਰੋਨਾ ਕਾਲ ਹੋਵੇ ਜਾਂ ਫਿਰ ਦੇਸ਼ ਦੀ ਅਰਥ ਵਿਵਸਥਾ ਨੂੰ ਸੰਭਾਲਨਾ ਹੋਵੇ। ਭਾਵੇਂ ਦੇਸ਼ ਦੇ ਕਿਸਾਨ ਮਜ਼ਦੂਰ ਅਤੇ ਵਪਾਰੀ ਦੀ ਤਰੱਕੀ ਦੀ ਗੱਲ ਹੋਵੇ ਜਾਂ ਦੇਸ਼ ਦੀ ਸੁਰੱਖਿਆ ਸਰਹੱਦੀ ਇਲਾਕਿਆਂ ਦੀ ਗੱਲ ਹੋਵੇ।

ਵਿਕਾਸ ਕਾਰਜਾਂ ਦੀ ਨੀਂਹ ਭਾਜਪਾ ਨੇ ਰੱਖੀ : ਇਸਦੇ ਨਾਲ ਹੀ ਸੁਭਾਸ਼ ਬਰਾਲਾ ਨੇ ਮਹਿਲਾਵਾਂ ਨੂੰ ਅੱਗੇ ਲਿਆਉਣ ਦੀ ਨੀਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਉਥੇ ਹੀ ਉਨ੍ਹਾਂ ਨੇ ਹਵਾਈ ਦੇਸ਼ ਵਿੱਚ ਭਾਜਪਾ ਸਰਕਾਰ ਦੌਰਾਨ 74 ਹਵਾਈ ਅੱਡੇ ਬਣਾਏ ਜਾਣ ਦੀ ਗੱਲ ਵੀ ਦੱਸੀ ਇਸਦੇ ਨਾਲ ਹੀ ਸੜਕ ਮਾਰਗਾਂ ਦੇ ਵਿੱਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਜਿਥੇ ਅੱਜ ਦੇਸ਼ ਦੇ ਵਿਚ 40 ਕਿਲੋਮੀਟਰ ਰੋਜ਼ਾਨਾ ਨਵੀਂ ਸੜਕ ਦਾ ਨਿਰਮਾਣ ਹੋ ਰਿਹਾ ਹੈ।ਉਹਨਾਂ ਕਿਹਾ ਕਿ ਅੱਜ ਦੇਸ਼ ਦੇ ਵਿੱਚ ਵੰਦੇ ਮਾਤਰਮ ਰੇਲ ਯਾਤਰਾ ਦੀ ਚਰਚਾ ਹੁੰਦੀ ਹੈ, ਦੇਸ਼ ਦੀ ਅਰਥ ਵਿਵਸਥਾ ਨੂੰ ਲੈ ਕੇ ਅੱਜ ਤੁਲਨਾ ਅਮਰੀਕਾ ਵਰਗੇ ਮੁਲਕ ਨਾਲ ਹੁੰਦੀ ਹੈ। ਇਹ ਭਾਜਪਾ ਦੀ 9 ਸਾਲ ਦੀ ਕਾਰਗੁਜ਼ਾਰੀ ਹੈ।

ਭਾਜਪਾ ਦੀ ਹਾਰ ਇਸ ਕਰਕੇ ਹੋਈ ਕਿਉਂਕਿ: ਇਸ ਦੌਰਾਨ ਪੱਤਰਕਾਰਾਂ ਵੱਲੋਂ ਕਈ ਸਵਾਲ ਵਿਰੋਧੀ ਧਿਰਾਂ ਦੇ ਵੀ ਰੱਖੇ ਗਏ ਭਾਵੇਂ ਉਹ ਦੇਸ਼ ਦੇ ਵਿੱਚ ਵਧ ਰਹੀ ਮਹਿੰਗਾਈ ਹੋਵੇ ਜਾਂ ਫਿਰ ਵੱਖ-ਵੱਖ ਸੂਬਿਆਂ ਵਿੱਚ ਭਾਜਪਾ ਦੀ ਹਾਰ ਦਾ ਮਸਲਾ ਹੋਵੇ ਇਸ ਦੇ ਨਾਲ ਹੀ ਮਹਿਲਾ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਪੁੱਛਿਆ ਗਿਆ, ਜਿੱਥੇ ਦਿੱਲੀ ਵਿੱਚ ਲੰਬੇ ਸਮੇਂ ਤੋਂ ਚੱਲੇ ਪਹਿਲਵਾਨਾਂ ਦੇ ਧਰਨੇ ਵਿਚ ਪੀੜਿਤ ਪਹਿਲਵਾਨ ਮਹਿਲਾਵਾਂ ਨੂੰ ਇਨਸਾਫ਼ ਨਹੀਂ ਮਿਲਿਆ। ਸੁਭਾਸ਼ ਬਰਾਲਾ ਨੇ ਇਨ੍ਹਾਂ ਗੱਲਾਂ ਦਾ ਇੱਕ ਇੱਕ ਕਰਕੇ ਜਵਾਬ ਦਿੰਦਿਆਂ ਆਖਿਆ ਕਿ ਪਿਛਲੀ ਸੂਬੇ ਦੀਆਂ ਚੋਣਾਂ ਦੌਰਾਨ ਭਾਜਪਾ ਦੀ ਹਾਰ ਇਸ ਕਰਕੇ ਹੋਈ ਕਿਉਂਕਿ ਸੂਬਿਆਂ ਦੇ ਮੁੱਦੇ ਦੇਸ਼ ਦੇ ਮੁੱਦਿਆਂ ਨਾਲੋਂ ਵੱਖਰੇ ਹੁੰਦੇ ਹਨ। ਦੇਸ਼ ਦੀ ਬੇਰੋਜ਼ਗਾਰੀ ਤੇ ਸੁਭਾਸ਼ ਬਰਾਲਾ ਨੇ ਆਖਿਆ ਕਿ ਦੇਸ਼ ਭਰ ਵਿੱਚ ਆਯਾਤ ਨਿਰਯਾਤ ਵਧਿਆ ਹੈ ਜਿਸ ਕਰਕੇ ਕਈ ਲੋਕਾਂ ਨੂੰ ਸੰਭਾਵਿਤ ਹੈ ਕਿ ਰੁਜ਼ਗਾਰ ਮਿਲਿਆ ਹੈ।

ਪ੍ਰਧਾਨ ਮੰਤਰੀ ਦਾ ਸਨਮਾਨ ਨਹੀਂ ਬਲਕਿ ਦੇਸ਼ ਵਾਸੀਆਂ ਦਾ ਸਨਮਾਨ : ਦੇਸ਼ ਦੇ ਵਿਚ 48 ਲੱਖ ਤੋਂ ਵੱਧ ਨਵੇਂ ਖਾਤੇ ਬੈਂਕਾਂ ਵਿੱਚ ਖੋਲ੍ਹੇ ਗਏ ਤਾਂ ਜੋ ਉਪਭੋਕਤਾਵਾਂਦਾ ਦੇ ਖਾਤੇ ਵਿੱਚ ਬਿਨਾਂ ਕਿਸੇ ਭ੍ਰਿਸ਼ਟਚਾਰ ਤੋਂ ਸਿੱਧਾ ਖਾਤੇ ਵਿੱਚ ਜਾ ਸਕਣ। ਅੱਜ ਦੇਸ਼ ਦੀਆਂ ਮਹਿਲਾਵਾਂ ਉਜਵਲਾ ਯੋਜਨਾ ਦੇ ਤਹਿਤ ਗੈਸ ਚੁੱਲੇ ਤੇ ਰਸੋਈ ਦਾ ਕੰਮ ਕਾਜ ਕਰਦੀਆਂ ਹਨ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਬਾਅਦ ਜਦੋਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰ ਜਦੋਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਨਮਾਨ ਕਰਦੇ ਹਨ ਤਾਂ ਉਹ ਪ੍ਰਧਾਨ ਮੰਤਰੀ ਦਾ ਸਨਮਾਨ ਨਹੀਂ ਬਲਕਿ ਦੇਸ਼ ਵਾਸੀਆਂ ਦਾ ਸਨਮਾਨ ਹੁੰਦਾ ਹੈ।ਇਸ ਮੌਕੇ ਉੰਨਾ ਕਿਹਾ ਕਿ ਮੋਦੀ ਸਰਕਾਰ ਹੈ ਤਾਂ ਸਭ ਮੁਨਕਿਨ ਹੈ।

ਜੇਪੀ ਨੱਢਾ ਕੇਂਦਰ ਸਰਕਾਰ ਦੀਆਂ 9 ਸਾਲਾਂ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਚਰਚਾ: ਜ਼ਿਕਰਯੋਗ ਹੈ ਕਿ ਇਸ ਹੀ ਸੰਧਰਭ ਵਿਚ ਭਾਜਪਾ ਦੇ ਕੌਮੀ ਬੁਲਾਰੇ ਜੇਪੀ ਨੱਢਾ ਕੇਂਦਰ ਸਰਕਾਰ ਦੀਆਂ 9 ਸਾਲਾਂ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਚਰਚਾ ਲਈ ਪੰਜਾਬ ਦੌਰਾ ਕੀਤਾ ਅਤੇ ਇਸ ਬਹਾਨੇ ਹੀ ਬੀਜੇਪੀ ਨੇ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਅਗਲੇ ਸਾਲ 2024 ਵਿੱਚ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਹਨ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਸੂਬੇ ਵਿੱਚ 4-4 ਕੈਬਨਿਟ ਮੰਤਰੀਆਂ ਦੀ ਅਤੇ ਵੱਡੇ ਲੀਡਰਾਂ ਦੀ ਪ੍ਰਚਾਰ ਕਰਨ ਸਬੰਧੀ ਡਿਊਟੀ ਲਗਾਈ ਗਈ ਹੈ

ETV Bharat Logo

Copyright © 2024 Ushodaya Enterprises Pvt. Ltd., All Rights Reserved.