ਬਠਿੰਡਾ: ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸਿਆਸਤ ਇੱਕ ਵਾਰ ਫਿਰ ਮੁੜ ਤੋਂ ਗਰਮਾਉਣ ਲੱਗ ਪਈ ਹੈ। ਬਠਿੰਡਾ ਵਿੱਚ ਨਗਰ ਨਿਗਮ ਦੇ ਕੌਂਸਲਰਾਂ ਦਾ ਅੱਠ ਮਾਰਚ ਨੂੰ ਕਾਰਜਕਾਲ ਖਤਮ ਹੋ ਗਿਆ ਸੀ। ਜਿਸ ਤੋਂ ਬਾਅਦ ਚੋਣਾਂ ਹੋਣੀਆਂ ਨਿਸ਼ਚਿਤ ਹੋਈਆਂ ਸਨ।
ਹੁਣ ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਨਵੀਂ ਵਾਰਡਬੰਦੀ ਕੀਤੀ ਗਈ ਹੈ। ਬਠਿੰਡਾ ਸ਼ਹਿਰ ਵਿੱਚ ਕੁੱਲ 50 ਵਾਰਡ ਹਨ, ਜਿਨ੍ਹਾਂ ਦੀ ਨਵੇਂ ਸਿਰੇ ਤੋਂ ਹੱਦਬੰਦੀ ਤਿਆਰ ਕੀਤੀ ਗਈ ਹੈ। ਇਨ੍ਹਾਂ ਵਾਰਡਾਂ ਦੀ ਇਸ ਤਰ੍ਹਾਂ ਹੱਦਬੰਦੀ ਤਿਆਰ ਕੀਤੀ ਗਈ ਹੈ।
ਜਨਰਲ ਵਾਰਡ- ਕੁੱਲ 17 ਵਾਰਡ
2 ਨੰਬਰ ਵਾਰਡ, 4 ਨੰਬਰ ਵਾਰਡ, 6 ਨੰਬਰ ਵਾਰਡ, 8 ਨੰਬਰ ਵਾਰਡ, 10 ਨੰਬਰ ਵਾਰਡ, 14 ਨੰਬਰ ਵਾਰਡ, 16 ਨੰਬਰ ਵਾਰਡ, 24 ਨੰਬਰ ਵਾਰਡ, 26 ਨੰਬਰ ਵਾਰਡ, 28 ਨੰਬਰ ਵਾਰਡ, 30 ਨੰਬਰ ਵਾਰਡ, 32 ਨੰਬਰ ਵਾਰਡ, 34 ਨੰਬਰ ਵਾਰਡ, 42 ਨੰਬਰ ਵਾਰਡ, 44 ਨੰਬਰ ਵਾਰਡ, 48 ਨੰਬਰ ਵਾਰਡ 50 ਨੰਬਰ ਵਾਰਡ।
ਇਸਤਰੀ ਕੋਟਾ- ਕੁੱਲ 19 ਵਾਰਡ
1 ਨੰਬਰ ਵਾਰਡ, 3 ਨੰਬਰ ਵਾਰਡ, 5 ਨੰਬਰ ਵਾਰਡ, 7 ਨੰਬਰ ਵਾਰਡ, 9 ਨੰਬਰ ਵਾਰਡ , 11 ਨੰਬਰ ਵਾਰਡ, 13 ਨੰਬਰ ਵਾਰਡ, 15 ਨੰਬਰ ਵਾਰਡ, 21 ਨੰਬਰ ਵਾਰਡ, 23 ਨੰਬਰ ਵਾਰਡ, 27 ਨੰਬਰ ਵਾਰਡ, 29 ਨੰਬਰ ਵਾਰਡ, 31 ਨੰਬਰ ਵਾਰਡ, 33 ਨੰਬਰ ਵਾਰਡ, 35 ਨੰਬਰ ਵਾਰਡ, 38 ਨੰਬਰ ਵਾਰਡ , 41 ਨੰਬਰ ਵਾਰਡ, 43 ਨੰਬਰ ਵਾਰਡ, 49 ਨੰਬਰ ਵਾਰਡ,
ਅਨੁਸੂਚਿਤ ਜਾਤੀ ਇਸਤਰੀ ਕੋਟਾ- ਕੁੱਲ 6 ਵਾਰਡ
17 ਨੰਬਰ ਵਾਰਡ, 19 ਨੰਬਰ ਵਾਰਡ 25, ਨੰਬਰ ਵਾਰਡ 39, ਨੰਬਰ ਵਾਰਡ 45, ਨੰਬਰ ਵਾਰਡ 47।
ਅਨੁਸੂਚਿਤ ਜਾਤੀ ਕੋਟਾ ਵਾਰਡ ਕੁੱਲ 6 ਵਾਰਡ
12 ਨੰਬਰ ਵਾਰਡ, 18 ਨੰਬਰ ਵਾਰਡ, 20 ਨੰਬਰ ਵਾਰਡ, 22 ਨੰਬਰ ਵਾਰਡ, 36ਨੰਬਰ ਵਾਰਡ ,46 ਨੰਬਰ ਵਾਰਡ।
ਪੱਛੜੀ ਸ਼੍ਰੇਣੀ ਕੋਟਾ ਵਾਰਡ -ਕੁੱਲ 2 ਵਾਰਡ
37 ਨੰਬਰ ਵਾਰਡ, 40 ਨੰਬਰ ਵਾਰਡ
ਇਸ ਤਰੀਕੇ ਨਾਲ ਕੁੱਲ 50 ਵਾਰਡਾਂ ਦੀ ਹੱਦਬੰਦੀ ਅਤੇ ਰਾਖਵੀਆਂ ਸੀਟਾਂ ਰੱਖੀਆਂ ਗਈਆਂ ਹਨ। ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਭਾਜਪਾ ਸਣੇ ਵੱਖ-ਵੱਖ ਉਮੀਦਵਾਰਾਂ ਵੱਲੋਂ ਇਤਰਾਜ਼ ਦਰਜ ਹੋ ਚੁੱਕੇ ਹਨ। ਜਿਸ ਦੀ ਸੁਣਵਾਈ ਆਉਣ ਵਾਲੀ 18 ਸਤੰਬਰ ਨੂੰ ਹਾਈਕੋਰਟ ਵਿੱਚ ਹੋਵੇਗੀ।
ਹੁਣ ਵੇਖਣਾ ਇਹ ਹੋਵੇਗਾ ਕਿ ਮਿਊਂਸੀਪਲ ਕੌਂਸਲਰ ਦੀਆਂ ਚੋਣਾਂ ਨੂੰ ਲੈ ਕੇ ਜਤਾਇਆ ਗਿਆ ਇਹ ਇਤਰਾਜ਼ ਹਾਈਕੋਰਟ ਵੱਲੋਂ ਕੀ ਫ਼ੈਸਲਾ ਸੁਣਾਇਆ ਜਾਵੇਗਾ ਜਾਂ ਫਿਰ ਜਾਰੀ ਕੀਤੀ ਗਈ ਨਵੀਂ ਵਾਰਡਬੰਦੀ ਦੇ ਮੁਤਾਬਕ ਹੀ ਚੋਣਾਂ ਹੋਣਗੀਆਂ।