ETV Bharat / state

ਪਲਾਸਟਿਕ ਬੈਗ ਵਰਤਣ ਦੇ ਚਲਾਨ ਕੱਟਣ ਵਾਲੇ ਖੁਦ ਵਰਤ ਰਹੇ ਪਲਾਸਟਿਕ ਦੇ ਬੈਗ

ਪਲਾਸਟਿਕ ਬੈਗ ਦੀ ਵਰਤੋਂ ਕਾਰਨ ਦੁਕਾਨਦਾਰਾਂ ਦੇ ਚਲਾਨ ਕੱਟਣ ਵਾਲੀ ਬਠਿੰਡਾ ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀ ਖੁਦ ਇਸ ਦਾ ਇਸਤੇਮਾਲ ਕਰ ਰਹੇ ਹਨ।

ਫ਼ੋਟੋ
author img

By

Published : Nov 7, 2019, 10:29 PM IST

ਬਠਿੰਡਾ: ਗਾਂਧੀ ਜੈਅੰਤੀ ਦੇ ਮੌਕੇ ਕੇਂਦਰ ਸਰਕਾਰ ਵੱਲੋਂ ਦੇਸ਼ ਨੂੰ ਸਵੱਛ ਭਾਰਤ ਮਿਸ਼ਨ ਦੇ ਤਹਿਤ ਪਲਾਸਟਿਕ ਬੈਗ ਮੁਕਤ ਬਣਾਉਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਨਿਯਮ ਦੇ ਤਹਿਤ ਜੇਕਰ ਕੋਈ ਪਲਾਸਟਿਕ ਦੇ ਬੈਗ ਵਰਤਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਂਦਾ ਹੈ। ਇਸ ਨਿਯਮ ਦੇ ਚੱਲਦੇ ਬਠਿੰਡਾ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਖੁਦ ਪਲਾਸਟਿਕ ਦੇ ਬੈਗ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ। ਈਟੀਵੀ ਭਾਰਤ ਦੀ ਟੀਮ ਵੱਲੋਂ ਬਠਿੰਡਾ ਮਿਊਂਸੀਪਲ ਕਾਰਪੋਰੇਸ਼ਨ ਵਿੱਚ ਮੁਆਇਨਾ ਕੀਤਾ ਗਿਆ ਜਿੱਥੇ ਕਈ ਕਰਮਚਾਰੀ ਪਲਾਸਟਿਕ ਦੇ ਬੈਗ ਦੀ ਵਰਤੋਂ ਕਰਦੇ ਹੋਏ ਨਜ਼ਰ ਆਏ।

ਵੇਖੋ ਵੀਡੀਓ

ਇਸ ਸਬੰਧ ਵਿੱਚ ਜਦੋਂ ਅਮਲਾ ਸੁਪਰਡੈਂਟ ਰਾਜਪਾਲ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਜੇ ਪਲਾਸਟਿਕ ਦੇ ਬੈਗ ਬੰਦ ਹੀ ਨਹੀਂ ਹੋਏ ਹਨ, ਜੇਕਰ ਬੰਦ ਹੋਏ ਹੁੰਦੇ ਤਾਂ ਉਨ੍ਹਾਂ ਕੋਲ ਕਿਵੇਂ ਆ ਗਏ ਅਤੇ ਦੂਜੇ ਪਾਸੇ ਉਹ ਦੁਕਾਨਦਾਰਾਂ ਦੇ ਚਲਾਨ ਕੱਟਣ ਦੀ ਗੱਲ ਦੱਸਦੇ ਹਨ ਕਿ ਜੇਕਰ ਕੋਈ ਪਹਿਲੀ ਵਾਰ ਫੜਿਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਂਦਾ ਹੈ। ਜਦੋਂ ਮਿਊਂਸੀਪਲ ਕਾਰਪੋਰੇਸ਼ਨ ਦੇ ਹੋਰ ਦਫ਼ਤਰਾਂ ਦਾ ਮੁਆਇਨਾ ਕੀਤਾ ਗਿਆ ਤਾਂ ਸੁਪਰਡੈਂਟ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਿਸ ਤਰੀਕੇ ਨਾਲ ਪਲਾਸਟਿਕ ਦੇ ਬੈਗ ਦੀ ਵਰਤੋਂ ਕਰਨ ਵਾਲੇ ਦੇ ਚਲਾਨ ਕੱਟੇ ਜਾਂਦੇ ਹਨ ਪਰ ਸੁਪਰਡੈਂਟ ਸਾਹਿਬ ਖੁਦ ਪਲਾਸਟਿਕ ਦੇ ਬੈਗ ਵਰਤ ਰਹੇ ਸਨ।

ਉੱਥੇ ਹੀ ਦੁਕਾਨਦਾਰਾਂ ਅਤੇ ਸਬਜ਼ੀ ਵੇਚਣ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਲਈ ਮਹਿੰਗੇ ਲਿਫਾਫੇ ਦੀ ਵਰਤੋਂ ਕਰ ਰਹੇ ਹਨ ਜੇਕਰ ਉਹ ਪਲਾਸਟਿਕ ਦੇ ਬੈਗ ਵਰਤਦੇ ਹਨ ਤਾਂ ਉਨ੍ਹਾਂ ਦਾ ਚਲਾਨ ਕੱਟਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਨਗਰ ਨਿਗਮ ਦੇ ਅਧਿਕਾਰੀ ਖੁਦ ਪਲਾਸਟਿਕ ਦੇ ਬੈਗ ਵਰਤਦੇ ਹਨ ਤਾਂ ਉਨ੍ਹਾਂ ਦਾ ਤਾਂ ਜ਼ਿਆਦਾ ਚਲਾਨ ਹੋਣਾ ਚਾਹੀਦਾ ਹੈ ਕਿਉਂਕਿ ਕਾਨੂੰਨ ਸਭ ਦੇ ਲਈ ਇੱਕ ਹੈ। ਇਸ ਮਾਮਲੇ ਬਾਰੇ ਰਾਹਗੀਰਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਨਿਗਮ ਦੇ ਅਧਿਕਾਰੀ ਖੁਦ ਪਲਾਸਟਿਕ ਦੇ ਬੈਗ ਵਰਤਦੇ ਹਨ ਤਾਂ ਪਬਲਿਕ ਦਾ ਵੀ ਪਲਾਸਟਿਕ ਬੈਗ ਵਰਤਣ 'ਤੇ ਚਲਾਨ ਨਹੀਂ ਕੱਟਿਆ ਜਾਣਾ ਚਾਹੀਦਾ ਨਹੀਂ ਤਾਂ ਇਨ੍ਹਾਂ ਨਗਰ ਨਿਗਮ ਵਾਲਿਆਂ 'ਤੇ ਵੀ ਚਲਾਨ ਕੱਟਣ ਦਾ ਨਿਯਮ ਲਾਗੂ ਹੋਣਾ ਚਾਹੀਦਾ ਹੈ।

ਜਦੋਂ ਇਸ ਦੇ ਸਬੰਧ ਵਿੱਚ ਈਟੀਵੀ ਭਾਰਤ ਦੀ ਟੀਮ ਵੱਲੋਂ ਬਠਿੰਡਾ ਦੇ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਲਈ ਬਣਾਏ ਗਏ ਨਿਯਮ ਸਭ 'ਤੇ ਲਾਗੂ ਹੁੰਦੇ ਹਨ ਭਾਵੇਂ ਉਹ ਸਰਕਾਰੀ ਕਰਮਚਾਰੀ ਹੋਵੇ ਭਾਵੇਂ ਉਹ ਦੁਕਾਨਦਾਰ ਹੋਵੇ ਜਾਂ ਖਰੀਦਦਾਰ ਹੋਵੇ ਇਸ ਦੇ ਲਈ ਉਹ ਪਲਾਸਟਿਕ ਦੀ ਵਰਤੋਂ ਕਰਨ ਵਾਲੇ ਕਰਮਚਾਰੀਆਂ 'ਤੇ ਅਧਿਕਾਰੀਆਂ ਦੇ ਚਲਾਨ ਵੀ ਕਰਨਗੇ। ਸਵੱਛ ਭਾਰਤ ਮਿਸ਼ਨ ਦੇ ਤਹਿਤ ਕੰਮ ਕਰਨ ਵਾਲੇ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੀਨਾਨਗਰ ਦੁਕਾਨਦਾਰਾਂ ਦੇ ਚਲਾਨ ਕੱਟਣ ਵਾਲੇ ਕਰਮਚਾਰੀ ਜੋ ਖੁਦ ਪਲਾਸਟਿਕ ਬੈਗ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ 'ਤੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਸ ਦੇ ਸਬੰਧ ਦੇ ਵਿੱਚ ਉਹ ਸਖ਼ਤ ਨੋਟਿਸ ਵੀ ਜਾਰੀ ਕਰਨਗੇ ।

Intro:ਦੇਸ਼ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਲਈ ਪਲਾਸਟਿਕ ਬੈਗ ਵਰਤਣ ਵਾਲਿਆਂ ਦੇ ਚਲਾਨ ਕੱਟਣ ਵਾਲੇ ਬਠਿੰਡਾ ਵਿੱਚ ਖੁਦ ਵਰਤ ਰਹੇ ਪਲਾਸਟਿਕ ਦੇ ਬੈਗ

Body:ਦੋ ਅਕਤੂਬਰ ਗਾਂਧੀ ਜੈਅੰਤੀ ਦੇ ਇੱਕ ਸੌ ਪੰਜਾਬੀ ਜਨਮ ਦਿਹਾੜੇ ਤੇ ਕੇਂਦਰ ਸਰਕਾਰ ਵੱਲੋਂ ਦੇਸ਼ ਨੂੰ ਸਵੱਛ ਭਾਰਤ ਮਿਸ਼ਨ ਦੇ ਤਹਿਤ ਪਲਾਸਟਿਕ ਬੈਗ ਮੁਕਤ ਬਣਾਉਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਇਸ ਨਿਯਮ ਦੇ ਤਹਿਤ ਜੇਕਰ ਕੋਈ ਪਲਾਸਟਿਕ ਦੇ ਬੈਗ ਵਰਤਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਦਾ ਪਹਿਲੀ ਵਾਰੀ ਦੋ ਹਜ਼ਾਰ ਰੁਪਏ ਦਾ ਚਲਾਨ ਕੀਤਾ ਜਾਂਦਾ ਹੈ ਜੇਕਰ ਕੋਈ ਦੂਜੀ ਵਾਰੀ ਪਲਾਸਟਿਕ ਦੇ ਬੈਗ ਵਰਤਦਾ ਫੜਿਆ ਜਾਂਦਾ ਹੈ ਤਾਂ ਉਸ ਦਾ ਚਾਰ ਹਜ਼ਾਰ ਜੇਕਰ ਕੋਈ ਤੀਜੀ ਵਾਰ ਫੜਿਆ ਜਾਂਦਾ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ
ਇਸ ਨਿਯਮ ਦੇ ਚੱਲਦੇ ਬਠਿੰਡਾ ਮਿਊਂਸੀਪਲ ਕਾਰਪੋਰੇਸ਼ਨ ਦੇ ਕਰਮਚਾਰੀਆਂ ਦੁਆਰਾ ਖੁਦ ਪਲਾਸਟਿਕ ਦੇ ਬੈਗ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਈਟੀਵੀ ਭਾਰਤ ਦੀ ਟੀਮ ਵੱਲੋਂ ਬਠਿੰਡਾ ਮਿਊਂਸੀਪਲ ਕਾਰਪੋਰੇਸ਼ਨ ਵਿੱਚ ਮੁਆਇਨਾ ਕੀਤਾ ਗਿਆ ਅਤੇ ਜਿਸ ਵਿੱਚ ਕਈ ਕਰਮਚਾਰੀ ਪਲਾਸਟਿਕ ਦੀ ਦੇ ਬੈਗ ਦੀ ਵਰਤੋਂ ਕਰਦੇ ਹੋਏ ਨਜ਼ਰ ਆਏ
ਜਦੋਂ ਇਸਦੇ ਸਬੰਧ ਦੇ ਵਿੱਚ ਅਮਲਾ ਸੁਪਰਡੈਂਟ ਰਾਜਪਾਲ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਗੱਲਬਾਤ ਨੂੰ ਟਾਲ ਮਟੋਲ ਕਰਦਿਆਂ ਹੋਇਆ ਕਿਹਾ ਕਿ ਅਜੇ ਪਲਾਸਟਿਕ ਦੇ ਬੈਗ ਬੰਦ ਹੀ ਨਹੀਂ ਹੋਏ ਹਨ ਜੇਕਰ ਬੰਦ ਹਨ ਤਾਂ ਉਨ੍ਹਾਂ ਕੋਲ ਕਿਵੇਂ ਆ ਗਏ ਅਤੇ ਦੂਜੇ ਪਾਸੇ ਉਹ ਦੁਕਾਨਦਾਰਾਂ ਦੇ ਚਲਾਨ ਕੱਟਣ ਦੀ ਗੱਲ ਦੱਸਦੇ ਹਨ ਕਿ ਜੇਕਰ ਕੋਈ ਪਹਿਲੀ ਵਾਰ ਫੜਿਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਂਦਾ ਹੈ
ਬਾਈਟ- ਅਮਲਾ ਸੁਪਰਡੈਂਟ ਰਾਜਪਾਲ ਕੌਰ
ਜਦੋਂ ਮਿਊਂਸੀਪਲ ਕਾਰਪੋਰੇਸ਼ਨ ਦੇ ਦਫ਼ਤਰ ਹੋਰ ਦਫ਼ਤਰ ਦਾ ਮੁਆਇਨਾ ਕੀਤਾ ਗਿਆ ਤਾਂ ਪ੍ਰਦੀਪ ਕੁਮਾਰ ਸੁਪਰਡੈਂਟ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਿਸ ਤਰੀਕੇ ਨਾਲ ਪਲਾਸਟਿਕ ਦੇ ਬੈਗ ਦੀ ਵਰਤੋਂ ਕਰਨ ਵਾਲੇ ਦੇ ਚਲਾਨ ਕੱਟੇ ਜਾਂਦੇ ਹਨ ਜਦੋਂ ਕਿ ਸੁਪਰਡੈਂਟ ਸਾਹਿਬ ਖੁਦ ਪਲਾਸਟਿਕ ਦੇ ਬੈਗ ਵਰਤ ਰਹੇ ਨੇ
ਬਾਈਟ -ਸੁਪਰਡੈਂਟ ਪ੍ਰਦੀਪ ਕੁਮਾਰ ਮੰਚ ਪਲ ਕਾਰਪੋਰੇਸ਼ਨ ਅਧਿਕਾਰੀ
ਜਦੋਂ ਇਸਦੇ ਸਬੰਧ ਦੇ ਵਿੱਚ ਅਸੀਂ ਦੁਕਾਨਦਾਰਾਂ ਅਤੇ ਸਬਜ਼ੀ ਵੇਚਣ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਲਈ ਮਹਿੰਗੇ ਲਿਫਾਫੇ ਦੀ ਵਰਤੋਂ ਕਰ ਰਹੇ ਹਨ ਜੇਕਰ ਉਹ ਪਲਾਸਟਿਕ ਦੇ ਬੈਗ ਵਰਤਦੇ ਹਨ ਤਾਂ ਉਨ੍ਹਾਂ ਦਾ ਚਲਾਨ ਕੱਟਿਆ ਜਾਂਦਾ ਹੈ ਇਸ ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਨਗਰ ਨਿਗਮ ਦੇ ਅਧਿਕਾਰੀ ਖੁਦ ਪਲਾਸਟਿਕ ਦੇ ਬੈਗ ਵਰਤਦੇ ਹਨ ਤਾਂ ਉਨ੍ਹਾਂ ਦਾ ਤਾਂ ਜ਼ਿਆਦਾ ਚਲਾਨ ਹੋਣਾ ਚਾਹੀਦਾ ਹੈ ਕਿਉਂਕਿ ਕਾਨੂੰਨ ਸਭ ਦੇ ਲਈ ਇਕ ਹੈ
ਬਾਈਟ- ਦੁਕਾਨਦਾਰ ਰਾਮੂ
ਵਾਈਟ- ਮਨੀਸ਼ ਕੁਮਾਰ ਦੁਕਾਨਦਾਰ
ਵਿਦੇਸ਼ਾਂ ਨੰਦੀਸ਼ਾਲਾ ਖਰੀਦੋ ਫਰੋਕਤ ਕਰਨ ਦੇ ਲਈ ਆਏ ਰਾਹਗੀਰਾਂ ਦਾ ਵੀ ਕਹਿਣਾ ਹੈ ਕਿ ਜੇਕਰ ਨਗਰ ਨਿਗਮ ਦੇ ਅਧਿਕਾਰੀ ਖੁਦ ਪਲਾਸਟਿਕ ਦੇ ਬੈਗ ਵਰਤਦੇ ਹਨ ਤਾਂ ਪਬਲਿਕ ਦਾ ਵੀ ਪਲਾਸਟਿਕ ਬੈਗ ਵਰਤਣ ਤੇ ਚਲਾਨ ਨਹੀਂ ਕੱਟਿਆ ਜਾਣਾ ਚਾਹੀਦਾ ਨਹੀਂ ਤਾਂ ਇਨ੍ਹਾਂ ਨਗਰ ਨਿਗਮ ਵਾਲਿਆਂ ਤੇ ਵੀ ਚਲਾਨ ਕੱਟਣ ਦਾ ਨਿਯਮ ਲਾਗੂ ਹੋਣਾ ਚਾਹੀਦਾ ਹੈ
ਵਾਈਟ - ਗ੍ਰਾਹਕ ਮਹਿਲਾ
ਜਦੋਂ ਇਸ ਦੇ ਸਬੰਧ ਵਿੱਚ ਈਟੀਵੀ ਭਾਰਤ ਦੀ ਟੀਮ ਵੱਲੋਂ ਬਠਿੰਡਾ ਦੇ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦ੍ਰਿਸ਼ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਲਈ ਬਣਾਏ ਗਏ ਨਿਯਮ ਸਭ ਤੇ ਲਾਗੂ ਹੁੰਦੇ ਹਨ ਭਾਵੇਂ ਉਹ ਸਰਕਾਰੀ ਕਰਮਚਾਰੀ ਹੋਵੇ ਭਾਵੇਂ ਉਹ ਦੁਕਾਨਦਾਰ ਹੋਵੇ ਜਾਂ ਖਰੀਦਦਾਰ ਹੋਵੇ ਇਸ ਦੇ ਲਈ ਉਹ ਪਲਾਸਟਿਕ ਦੀ ਵਰਤੋਂ ਕਰਨ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਚਲਾਨ ਵੀ ਕਰਨਗੇ ।
ਵਾਈਟ- ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ

ਸਵੱਛ ਭਾਰਤ ਮਿਸ਼ਨ ਦੇ ਤਹਿਤ ਕੰਮ ਕਰਨ ਵਾਲੇ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੀਨਾਨਗਰ ਦੁਕਾਨਦਾਰਾਂ ਦੇ ਚਲਾਨ ਕੱਟਣ ਵਾਲੇ ਕਰਮਚਾਰੀ ਜੋ ਖੁਦ ਪਲਾਸਟਿਕ ਬੈਗ ਦੀ ਵਰਤੋਂ ਕਰ ਰਹੇ ਹਨ ਉਨ੍ਹਾਂ ਤੇ ਨਾਲ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਸ ਦੇ ਸਬੰਧ ਦੇ ਵਿੱਚ ਉਹ ਸਖ਼ਤ ਨੋਟਿਸ ਵੀ ਜਾਰੀ ਕਰਨਗੇ ।
ਬਾਈਟ - ਮੇਅਰ ਬਲਵੰਤ ਰਾਏ ਨਾਥ ਬਠਿੰਡਾ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.