ਬਠਿੰਡਾ: ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਫਹਿਰਾਉਣ ਵਾਲੇ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਰਿਹਾਈ ਦੀ ਮੰਗ ਵੀ ਉੱਠਣ ਲੱਗ ਪਈਆਂ ਹਨ। ਜਿਸ ਦੇ ਚੱਲਦੇ ਫ਼ਰੀਦਕੋਟ ਤੋਂ ਲੈ ਕੇ ਬਠਿੰਡਾ ਤੱਕ ਰੋਸ ਰੈਲੀ ਮੋਟਰਸਾਈਕਲ 'ਤੇ ਕੀਤੀ ਗਈ ਹੈ।
ਸੰਸਦ ਦੇ ਵਿੱਚ ਹਰਸਿਮਰਤ ਕੌਰ ਬਾਦਲ ਰਵਨੀਤ ਬਿੱਟੂ ਅਤੇ ਭਗਵੰਤ ਮਾਨ ਵੱਲੋਂ ਇਸ ਮੁੱਦੇ ਨੂੰ ਲੈ ਕੇ ਸਪੀਕਰ ਨੂੰ ਰਿਹਾਈ ਦੀ ਮੰਗ ਰੱਖਣ ਦੀ ਗੱਲ ਆਖੀ ਗਈ ਜਿਸ ਤੋਂ ਬਾਅਦ ਹੁਣ ਲੋਕਾਂ ਦੇ ਵਿਚ ਵੀ ਇਸ ਗੱਲ ਨਾਰਾਜ਼ਗੀ ਹੈ ਕਿ ਕੇਂਦਰ ਸਰਕਾਰ ਵੱਲੋਂ ਸਿਰਫ਼ ਇੱਕ ਚਿਹਰਾ ਦੀਪ ਸਿੱਧੂ ਦਾ ਹੀ ਸਾਹਮਣੇ ਆਇਆ ਹੈ ਜਿਸ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ।
ਦੀਪ ਸਿੱਧੂ ਅਤੇ ਲੱਖਾ ਸਿਧਾਣਾ ਤੋਂ ਇਲਾਵਾ ਹੋਰ ਵੀ ਕਈ ਮਾਵਾਂ ਦੇ ਪੁੱਤਾਂ ਨੂੰ ਤਿਹਾੜ ਜੇਲ੍ਹ ਵਿੱਚ ਰੱਖਿਆ ਗਿਆ ਹੈ ਜਿਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ।
ਇਸ ਮੌਕੇ ਮਹਿਲਾ ਆਗੂ ਹਰਪ੍ਰੀਤ ਕੌਰ ਮੋਗਾ ਨੇ ਦੱਸਿਆ ਕਿ ਅੰਦੋਲਨ ਦੇ ਵਿੱਚ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਫਹਿਰਾਉਣ ਵਾਲੇ ਦੀਪ ਸਿੱਧੂ ਅਤੇ ਬੇਕਸੂਰ ਹੋਰ ਨੌਜਵਾਨਾਂ ਦੀ ਰਿਹਾਈ ਕੀਤੀ ਜਾਵੇ।
ਰਵਨੀਤ ਬਿੱਟੂ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਸੰਸਦ ਵਿਚ ਰੱਖੀ ਗਈ ਮੰਗ ਨੂੰ ਲੈ ਕੇ ਆਗੂ ਹਰਪ੍ਰੀਤ ਕੌਰ ਨੇ ਆਖਿਆ ਕਿ ਇਹ ਸਿਰਫ਼ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਵੋਟਾਂ ਦੀ ਭੀਖ ਮੰਗ ਰਹੇ ਹਨ ਜਿਨ੍ਹਾਂ ਦਾ ਅਗਾਮੀ ਚੋਣਾਂ ਵਿੱਚ ਮੁਕੰਮਲ ਤੌਰ 'ਤੇ ਬਾਈਕਾਟ ਕੀਤਾ ਜਾਵੇਗਾ।
ਇਸ ਮੌਕੇ ਸੁਖਪ੍ਰੀਤ ਸਿੰਘ ਸਮਾਜਸੇਵੀ ਨੇ ਦੱਸਿਆ ਕਿ ਉਹ ਦੀਪ ਸਿੱਧੂ ਦੀ ਗ੍ਰਿਫਤਾਰੀ ਦੀ ਨਿੰਦਾ ਕਰਦੇ ਹਨ ਅਤੇ ਉਸ ਦੀ ਰਿਹਾਈ ਦੀ ਮੰਗ ਕਰਨ ਲਈ ਅੱਜ ਇਕ ਮੋਟਰਸਾਈਕਲ ਉਤੇ ਰੋਸ ਰੈਲੀ ਕੇਂਦਰ ਸਰਕਾਰ ਖ਼ਿਲਾਫ਼ ਕੱਢੀ ਗਈ ਹੈ ਅਤੇ ਕਾਫ਼ਲਾ ਹੁਣ ਫਰੀਦਕੋਟ ਤੋਂ ਬਠਿੰਡਾ ਵਿੱਚ ਪਹੁੰਚਿਆ ਹੈ।