ETV Bharat / state

Barnala News : ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੰਦਰ 'ਚ ਪੂਜਾ ਕਰਨ ਪਹੁੰਚੇ ਮੰਤਰੀ ਗੁਰਮੀਤ ਮੀਤ ਹੇਅਰ, ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

author img

By ETV Bharat Punjabi Team

Published : Sep 8, 2023, 1:59 PM IST

ਬਰਨਾਲਾ ਵਿਖੇ ਵੱਖ-ਵੱਖ ਮੰਦਰਾਂ 'ਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਕੈਬਿਨਟ ਮੰਤਰੀ ਮੀਤ ਹੇਅਰ ਵੀ ਖਾਸ ਤੌਰ 'ਤੇ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੱਥਾ ਟੇਕਣ ਪਹੁੰਚੇ। (Sri Krishna Janam Ashtami in Barnala)

Minister Gurmeet Heyer reached Sri Krishna Janmashtami in Barnala congratulated the people of the country
Barnala News : ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੰਦਰ 'ਚ ਪੂਜਾ ਕਰਨ ਪਹੁੰਚੇ ਮੰਤਰੀ ਗੁਰਮੀਤ ਮੀਤ ਹੇਅਰ,ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੰਤਰੀ ਗੁਰਮੀਤ ਮੀਤ ਹੇਅਰ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

ਬਰਨਾਲਾ: ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਦੇਸ਼ ਭਰ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ। ਇਸ ਤਿਓਹਾਰ ਮੌਕੇ ਜਿੱਥੇ ਆਮ ਲੋਕਾਂ ਵਿੱਚ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ, ਉਥੇ ਹੀ ਬਰਨਾਲਾ ਤੋਂ ਪੰਜਾਬ ਦੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜਨਮ ਅਸ਼ਟਮੀ ਮੌਕੇ ਉਤਸ਼ਾਹਿਤ ਨਜ਼ਰ ਆਏ। ਮੰਤਰੀ ਬੀਤੀ ਰਾਤ ਬਰਨਾਲਾ ਦੇ ਕ੍ਰਿਸ਼ਨਾ ਮੰਦਿਰ ਪਹੁੰਚੇ ਜਿੱਥੇ ਉਹਨਾਂ ਕ੍ਰਿਸ਼ਨ ਦਰਸ਼ਨ ਕਰਦਿਆਂ ਪੂਜਾ ਕੀਤੀ ਅਤੇ ਨਾਲ ਹੀ ਉਹਨਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਵੀ ਵਧਾਈ ਦਿੱਤੀ। ਮੀਤ ਹੇਅਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਹੀ ਪਵਿੱਤਰ ਤਿਉਹਾਰ ਹੈ। ਦੇਸ਼-ਵਿਦੇਸ਼ ਵਿੱਚ ਇਸ ਤਿਉਹਾਰ ਦੀ ਪ੍ਰਸਿੱਧੀ ਦੇਖਣ ਨੂੰ ਮਿਲਦੀ ਹੈ। ਇਸ ਮੌਕੇ ਮੀਤ ਹੇਅਰ ਵੱਲੋਂ ਦੇਸ਼ ਵਿਦੇਸ਼ ਵਿੱਚ ਵੱਸਦੇ ਕ੍ਰਿਸ਼ਨ ਭਗਤਾਂ ਨੂੰ ਵਧਾਈ ਦਿੱਤੀ ਗਈ ਅਤੇ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ। ਉਹਨਾਂ ਸ਼ਰਧਾਲੂਆਂ ਦੇ ਭਗਵਾਨ ਕ੍ਰਿਸ਼ਨ ਦੇ ਚਰਨਾਂ ਨਾਲ ਜੁੜ ਕੇ ਭਗਵਾਨ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਆਸ ਜਤਾਈ। (Sri Krishan Janamashatmi in Barnala)

ਦੇਰ ਰਾਤ ਤੱਕ ਮੰਦਰਾਂ ਵਿੱਚ ਸ਼ਰਧਾਲੂ ਆਉਂਦੇ ਰਹੇ : ਦੱਸਣਯੋਗ ਹੈ ਕਿ ਹਿੰਦੂ ਧਰਮ ਵਿੱਚ ਜਨਮ ਅਸ਼ਟਮੀ ਦੀ ਮਹੱਤਤਾ ਵਧੇਰੇ ਹੈ। ਇਸ ਦੀ ਝਲਕ ਬਰਨਾਲਾ ਸ਼ਹਿਰ ਦੇ ਸਾਰੇ ਮੰਦਰਾਂ ਵਿੱਚ ਵੀ ਦਕੇਹਂ ਨੂੰ ਮਿਲੀ ਜਿੱਥੇ ਸਜਾਵਟ ਕੀਤੀ ਗਈ। ਇਸ ਮੌਕੇ ਮੰਦਿਰਾਂ ਵਿੱਚ ਕ੍ਰਿਸ਼ਨ ਭਗਵਾਨ ਦੇ ਜੀਵਨ ਨੂੰ ਦਰਸਾਉਂਦੀਆਂ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆਂ। ਸਾਰੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ। ਦੇਰ ਰਾਤ ਤੱਕ ਮੰਦਰਾਂ ਵਿੱਚ ਸ਼ਰਧਾਲੂ ਆਉਂਦੇ ਰਹੇ ਅਤੇ ਰੌਣਕ ਰਹੀ। ਦੇਰ ਰਾਤ ਤੱਕ ਕ੍ਰਿਸ਼ਨ ਭਗਵਾਨ ਦਾ ਭਗਤਾਂ ਵੱਲੋਂ ਗੁਣਗਾਨ ਕੀਤਾ ਗਿਆ।

ਇਸ ਮੌਕੇ ਬਰਨਾਲਾ ਦੇ ਗੀਤਾ ਭਵਨ ਮੰਦਰ, ਐਸਡੀ ਕਾਲਜ ਮੰਦਰ, ਪੰਚਾਇਤ ਮੰਦਰ, ਬਾਬਾ ਗੀਟੀ ਵਾਲਾ ਮੰਦਰ,ਪ੍ਰਾਚੀਨ ਸ਼ਿਵ ਮੰਦਿਰ, ਸਾਂਈ ਮੰਦਰ, ਪ੍ਰਾਚੀਨ ਬਰਨੇ ਵਾਲਾ ਮੰਦਰ ਧਨੌਲਾ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ ਹੈ ਤੇ ਇਸ ਦੌਰਾਨ ਮੰਦਰਾਂ ਵਿੱਚ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੀ ਵੰਡਿਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.