ETV Bharat / state

ਬਠਿੰਡਾ: ਮਨਪ੍ਰੀਤ ਸਿੰਘ ਬਾਦਲ ਨੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹਿਰ ਵਿੱਚ ਲਗਭਗ 1 ਦਰਜਨ ਨਿਰਮਾਣ ਕਾਰਜਾਂ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ।

author img

By

Published : Jun 15, 2020, 5:11 AM IST

ਮਨਪ੍ਰੀਤ ਸਿੰਘ ਬਾਦਲ
ਫ਼ੋਟੋ

ਬਠਿੰਡਾ: ਸ਼ਹਿਰ ਵਿਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਰਫ਼ਤਾਰ ਨੂੰ ਹੋਰ ਤੇਜ ਕਰਕੇ ਇੰਨ੍ਹਾਂ ਨੂੰ ਸਮਾਂਬੱਧ ਮੁਕੰਮਲ ਕਰਨ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਤਵਾਰ ਖੁਦ ਸ਼ਹਿਰ ਵਿੱਚ ਲਗਭਗ 1 ਦਰਜਨ ਨਿਰਮਾਣ ਕਾਰਜਾਂ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ ਹੈ। ਇਸ ਮੌਕੇ ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਜੋਰ ਦੇ ਕੇ ਹਦਾਇਤ ਕੀਤੀ ਕਿ ਨਿਰਮਾਣ ਕਾਰਜਾਂ ਦੀ ਗੁਣਵਤਾ ਨਾਲ ਕੋਈ ਸਮਝੌਤਾ ਨਾ ਹੋਵੇ ਅਤੇ ਸਾਰੇ ਪ੍ਰੋਜੈਕਟ ਸਮੇਂ ਸਿਰ ਮੁਕੰਮਲ ਹੋ ਕੇ ਸ਼ਹਿਰੀਆਂ ਨੂੰ ਸਮਰਪਿਤ ਕੀਤੇ ਜਾਣ।

ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਨਾਜ ਮੰਡੀ ਵਿਚ 94.25 ਲੱਖ ਰੁਪਏ ਨਾਲ ਬਣੀ ਪੀਣ ਦੇ ਪਾਣੀ ਦੀ ਸਪਲਾਈ ਵਾਲੀ ਟੈਂਕੀ ਵੀ ਲੋਕਾਂ ਨੂੰ ਸਮਰਪਿਤ ਕੀਤੀ। ਇਸ ਵਿਚ 2 ਲੱਖ ਲੀਟਰ ਦੀ ਸਮੱਰਥਾ ਦੀ ਜਮੀਨਦੋਜ਼ ਟੈਂਕੀ ਅਤੇ ਇੰਨੀਂ ਹੀ ਸਮੱਰਥਾ ਦੀ ਉਚੀ ਟੈਂਕੀ ਬਣੀ ਹੈ। ਜਦ ਕਿ ਮੰਡੀ ਏਰੀਏ ਵਿੱਚ ਪਾਣੀ ਸਪਲਾਈ ਲਈ ਨਵੀਂਆਂ ਪਾਈਪਾਂ ਵੀ ਪਾਈਆਂ ਗਈਆਂ ਹਨ। ਇਸ ਤੋਂ ਬਿਨਾਂ ਇੱਥੇ ਸਟਾਫ ਕੁਆਰਟਰ ਵੀ ਬਣਾਇਆ ਗਿਆ ਹੈ। ਇਸੇ ਤਰਾਂ ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਲੜੀ ਤਹਿਤ ਉਨ੍ਹਾਂ ਨੇ ਡੀਏਵੀ ਕਾਲਜ ਛੱਪੜ ਅਤੇ ਸੰਜੈ ਨਗਰ ਟੋਭੇ ਦਾ ਦੌਰਾ ਕੀਤਾ। ਉਨਾਂ ਨੇ ਦੱਸਿਆ ਕਿ ਡੀਏਵੀ ਕਾਲਜ ਛੱਪੜ ਦੀ 77 ਲੱਖ ਰੁਪਏ ਨਾਲ ਚਾਰਦਿਵਾਰੀ ਕੀਤੀ ਜਾ ਰਹੀ ਹੈ ਜਦ ਕਿ ਇਸ ਨੂੰ ਹੋਰ ਡੂੰਘਾ ਕਰਕੇ ਇਸਦੇ ਚਾਰੇ ਪਾਸੇ ਪੌਦੇ ਲਗਾਏ ਜਾਣਗੇ। ਇਸੇ ਤਰਾਂ ਸੰਜੈ ਨਗਰ ਟੋਭੇ ਦੀ ਜਲ ਭੰਡਾਰ ਸਮਰੱਥਾ ਵਿਚ 6 ਗੁਣਾ ਦਾ ਵਾਧਾ ਕਰਦਿਆਂ ਇਸ ਨੂੰ 5 ਮੀਲੀਅਨ ਲੀਟਰ ਤੋਂ ਵਧਾ ਕੇ 30 ਮੀਲੀਅਨ ਲੀਟਰ ਕੀਤਾ ਗਿਆ ਹੈ।

ਸੜਕਾਂ ਨਾਲ ਸਬੰਧਤ ਕੰਮਾਂ ਦੇ ਨੀਰਿਖਣ ਦੌਰਾਨ ਉਨਾਂ ਨੇ ਪਾਵਰ ਹਾਉਸ ਰੋਡ ਅਤੇ ਗੁਰੂ ਕੀ ਨਗਰੀ ਵਿਖੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਪਾਵਰ ਹਾਉਸ ਰੋਡ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਤਹਿਤ ਤਿਆਰ ਹੋ ਰਹੀ ਹੈ ਜਿਸ ਤੇ 8.5 ਲੱਖ ਰੁਪਏ ਖਰਚ ਆਉਣਗੇ ਜਦ ਕਿ ਗੁਰੂ ਕੀ ਨਗਰੀ ਦੀਆਂ ਸੜਕਾਂ ਤੇ ਪ੍ਰੀਮਿਕਸ ਪਾਉਣ ਤੇ ਨਗਰ ਨਿਗਮ 35 ਲੱਖ ਰੁਪਏ ਖਰਚ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.