ਬਠਿੰਡਾ: ਸ਼ਹਿਰ ਵਿੱਚ ਕਰਫਿਊ ਤੋਂ ਬਾਅਦ ਪੰਜਾਬ ਦੇ ਵਿੱਚੋਂ ਕੁੱਝ ਬਾਜ਼ਾਰਾਂ ਵਿੱਚ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਪੰਜਾਬ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ, ਉੱਥੇ ਹੀ ਦੂਜੇ ਪਾਸੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਬਾਜ਼ਾਰਾਂ ਨੂੰ ਸਵੇਰ 7 ਵਜੇ ਤੋਂ ਲੈ ਕੇ 11 ਵਜੇ ਤੱਕ ਚਾਰ ਘੰਟਿਆਂ ਲਈ ਬਾਜ਼ਾਰ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਵੀ ਇਜਾਜ਼ਤ ਦੇ ਦਿੱਤੀ ਹੈ। ਸਰਕਾਰ ਦੇ ਫੈਸਲੇ ਤੋਂ ਬਾਅਦ ਬਠਿੰਡਾ ਵਿੱਚ ਠੇਕੇ ਖੋਲ੍ਹੇ ਗਏ ਪਰ ਠੇਕਿਆਂ 'ਤੇ ਭੀੜ ਵੇਖਣ ਨੂੰ ਨਹੀਂ ਮਿਲੀ।
ਇਸ ਦੌਰਾਨ ਸ਼ਰਾਬ ਖਰੀਦਣ ਲਈ ਆਏ ਗ੍ਰਾਹਕ ਨੇ ਦੱਸਿਆ ਕਿ ਉਹ ਸ਼ਰਾਬ ਪੀਣ ਦਾ ਆਦੀ ਹਨ, ਇਸ ਲਈ ਉਹ ਸ਼ਰਾਬ ਸਵੇਰ ਨੂੰ ਹੀ ਖਰੀਦਣ ਲਈ ਆ ਗਿਆ ਹੈ ਪਰ ਲੋਕ ਸਵੇਰੇ ਸ਼ਰਾਬ ਨਹੀਂ ਖਰੀਦਣਾ ਪਸੰਦ ਕਰਦੇ ਇਸ ਕਰਕੇ ਸ਼ਾਇਦ ਗ੍ਰਾਹਕੀ ਘੱਟ ਹੋ ਸਕਦੀ ਹੈ।
ਇਸ ਮੌਕੇ ਸ਼ਰਾਬ ਦੇ ਠੇਕੇਦਾਰ ਸੰਦੀਪ ਗੋਇਲ ਨੇ ਦੱਸਿਆ ਕਿ ਉਨ੍ਹਾਂ ਕੋਲ ਕੁੱਲ ਸ਼ਰਾਬ ਦੇ 6 ਠੇਕੇ ਹਨ, ਜਿਨ੍ਹਾਂ ਵਿੱਚੋਂ ਤਿੰਨ ਸ਼ਰਾਬ ਦੇ ਠੇਕੇ ਬਠਿੰਡਾ ਸ਼ਹਿਰ ਵਿੱਚ ਹਨ ਜੋ ਅੱਜ ਖੋਲ੍ਹੇ ਗਏ ਹਨ, ਜਿਸ ਨੂੰ ਪਰਮਿਸ਼ਨ ਐਕਸਾਈਜ਼ ਵਿਭਾਗ ਵੱਲੋਂ ਮਿਲੀ ਹੋਈ ਹੈ ਪਰ ਇਸ ਤੋਂ ਇਲਾਵਾ ਬਠਿੰਡਾ ਸ਼ਹਿਰ ਵਿੱਚ ਸ਼ਰਾਬ ਦੇ ਤਮਾਮ ਠੇਕੇ ਬੰਦ ਪਏ ਹੋਏ ਹਨ ਕਿਉਂਕਿ ਉਹ ਹੋ ਸਕਦਾ ਹੈ ਸ਼ਰਾਬ ਵੇਚਣ ਦੀ ਕੰਡੀਸ਼ਨਾਂ ਪੂਰੀਆਂ ਨਾ ਕਰਦੇ ਹੋਣ।
ਇਹ ਵੀ ਪੜੋ:ਭਾਰਤ ਵਿੱਚ ਗੈਸ ਲੀਕ ਦੀਆਂ ਪ੍ਰਮੁੱਖ ਘਟਨਾਵਾਂ 'ਤੇ ਨਜ਼ਰ
ਇਸ ਦੇ ਨਾਲ ਹੀ ਸੰਦੀਪ ਗੋਇਲ ਸ਼ਰਾਬ ਦੇ ਠੇਕਿਆਂ ਨੂੰ ਸ਼ਾਮ ਦੇ ਸਮੇਂ ਖੋਲ੍ਹਣ ਦੇ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਨ ਅਤੇ ਉਮੀਦ ਕਰਦੇ ਹਨ ਕਿ ਸ਼ਰਾਬ ਦੇ ਠੇਕੇ ਸ਼ਾਮ ਦੇ ਸਮੇਂ ਹੀ ਖੋਲ੍ਹੇ ਜਾਣਗੇ