ETV Bharat / state

ਹਨ੍ਹੇਰੀ ਅਤੇ ਝਖੜ ਕਾਰਣ ਨਰਮੇ ਦੀ ਫਸਲ ਦਾ ਵੱਡਾ ਨੁਕਸਾਨ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ - ਮਾਲਵਾ ਖਿੱਤੇ ਦੇ ਹਲਕਾ ਤਲਵੰਡੀ ਸਾਬੋ

ਜਿੱਥੇ ਇੱਕ ਪਾਸੇ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਪਿਛਲੇ ਛੇ ਮਹੀਨਿਆਂ ਤੋਂ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਦੂਜੇ ਪਾਸੇ ਮਾਲਵਾ ਖਿੱਤੇ ਦੇ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਬੀਤੇ ਦਿਨ ਆਈ ਤੇਜ਼ ਹਨੇਰੀ ਅਤੇ ਝਖੜ ਨੇ ਕਿਸਾਨਾਂ ਦੀ ਸੈਂਕੜੇ ਏਕੜ ਨਰਮੇ ਦੀ ਫਸਲ ਬਿਲਕੁਲ ਤਬਾਹ ਕਰ ਦਿੱਤੀ ਹੈ, ਜਿਸ ਕਾਰਨ ਕਿਸਾਨਾਂ ’ਤੇ ਕੁਦਰਤ ਦੀ ਦੂਹਰੀ ਮਾਰ ਪਈ ਹੇ।

ਬਠਿੰਡਾ ’ਚ ਨਰਮੇ ਦੀ ਫਸਲ ਦਾ ਵੱਡਾ ਨੁਕਸਾਨ
ਬਠਿੰਡਾ ’ਚ ਨਰਮੇ ਦੀ ਫਸਲ ਦਾ ਵੱਡਾ ਨੁਕਸਾਨ
author img

By

Published : Jun 3, 2021, 4:29 PM IST

ਬਠਿੰਡਾ: ਕਿਸਾਨ ਇੱਕ ਪਾਸੇ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਮਾਲਵਾ ਪੱਟੀ ਦੇ ਕਿਸਾਨਾਂ ਦੀ ਨਰਮੇ ਦੀ ਫਸਲ ’ਤੇ ਕੁਦਰਤੀ ਮਾਰ ਪਾ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱੱਤਾ ਹੈ। ਮਾਲਵਾ ਖਿੱਤੇ ਦੇ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਬੀਤੇ ਦਿਨ ਆਈ ਤੇਜ਼ ਹਨੇਰੀ ਅਤੇ ਝਖੜ ਨੇ ਕਿਸਾਨਾਂ ਦੀ ਸੈਂਕੜੇ ਏਕੜ ਨਰਮੇ ਦੀ ਫਸਲ ਬਿਲਕੁੱਲ ਤਬਾਹ ਕਰ ਦਿੱਤੀ ਹੈ। ਪਹਿਲਾਂ ਹੀ ਕਰਜੇ ਦੇ ਬੋਝ ਹੇਠ ਦਬੇ ਕਿਸਾਨ ਹੁਣ ਸਰਕਾਰ ਤੋਂ ਮੁਆਵਜੇ ਦੀ ਗੁਹਾਰ ਲਗਾ ਰਹੇ ਹਨ।
ਦੱਸਣਾ ਬਣਦਾ ਹੈ ਕਿ ਮਾਲਵਾ ਦੀ ਇਤਿਹਾਸਿਕ ਸਬ ਡਵੀਜਨ ਤਲਵੰਡੀ ਸਾਬੋ ਦਾ ਇਲਾਕਾ ਨਰਮਾ ਬੈਲਟ ਹੋਣ ਕਰਕੇ ਕਿਸਾਨ ਜਿਆਦਾ ਨਰਮੇ ਦੀ ਖੇਤੀ ਕਰਦੇ ਹਨ।

ਬਠਿੰਡਾ ’ਚ ਨਰਮੇ ਦੀ ਫਸਲ ਦਾ ਵੱਡਾ ਨੁਕਸਾਨ

ਬੀਤੇ ਕੱਲ਼੍ਹ ਤੇਜ ਆਈ ਹਨੇਰੀ ਕਾਰਨ ਗਰਮ ਰੇਤ ਨੇ ਨਰਮੇ ਨੂੰ ਮਚਾ ਦਿੱਤਾ ਹੈ ਤੇ ਨਰਮੇ ਦੇ ਪੱਤੇ ਸਾੜ ਕੇ ਰੱਖ ਦਿੱਤੇ ਹਨ, ਜਿਸ ਨਾਲ ਨਰਮੇ ਦੀ ਫਸਲ ਬਰਬਾਦ ਹੋ ਗਈ ਹੈ। ਕਿਸਾਨਾਂ ਮੁਤਾਬਕ ਪਿੰਡਾਂ ਦੇ 1400 ਸੌ ਏਕੜ ਤੋਂ ਵੱਧ ਨਰਮੇ ਦੀ ਫਸਲ ਤਬਾਹ ਹੋ ਚੁੱਕੀ ਹੈ, ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਵੱਡੀ ਰਕਮ ਮਹਿੰਗੇ ਬੀਜ ਅਤੇ ਰੇਅ ਸਪਰੇਅ ਦੇ ਖਰਚੇ ਹੋ ਚੁੱਕੇ ਹਨ।

ਹੁਣ ਇਸ ਨਰਮੇ ਦੀ ਦੁਆਰਾ ਬਿਜਾਈ ਵੀ ਬਹੁਤ ਮੁਸ਼ਕਲ ਹੈ ਇਸ ਤੋਂ ਇਲਾਵਾ ਪਿੰਡ ਬਾਰਡਰ ’ਤੇ ਹੁਣ ਕਰਕੇ ਪੂਰਾ ਨਹਿਰੀ ਪਾਣੀ ਨਹੀ ਮਿਲਦਾ, ਜਿਸ ਕਰਕੇ ਹੋਰ ਫਸਲ ਦੀ ਬਿਜਾਈ ਨਹੀ ਹੋ ਸਕਦੀ। ਕਿਸਾਨਾਂ ਨੇ ਸਰਕਾਰ ਤੋਂ ਵਿਸੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਨਰਸਿੰਗ ਅਫ਼ਸਰ ਨੇ ਕਬਾੜ ਤੋਂ ਘਰ ‘ਚ ਹੀ ਤਿਆਰ ਕੀਤਾ ਮਿੰਨੀ ਰੌਕ ਗਾਰਡਨ

ETV Bharat Logo

Copyright © 2025 Ushodaya Enterprises Pvt. Ltd., All Rights Reserved.