ETV Bharat / state

ਸੈਂਸਰ ਨਾਲ ਚੱਲਣ ਵਾਲੇ ਖਿਡੌਣੇ ਬਣਾ, ਉੱਭਰਦਾ ਸਿਤਾਰਾ ਬਣ ਰਿਹਾ ਖ਼ੁਸ਼ਦੀਪ - Kushdeep invent new vehicles to modifie old one in bathinda

ਬਠਿੰਡਾ ਦਾ 15 ਸਾਲਾ ਖ਼ੁਸਦੀਪ ਵਾਧੂ ਸਮਾਨ ਨਾਲ ਕਈ ਤਰ੍ਹਾਂ ਦੇ ਵਾਹਨ ਬਣਾਏ ਹਨ ਅਤੇ ਆਪਣੇ ਸ਼ੌਂਕ ਪੂਰੇ ਕਰ ਰਿਹਾ ਹੈ। ਖ਼ੁਸ਼ਦੀਪ ਦਾ ਸੁਪਨਾ ਹੈ ਕਿ ਉਹ ਵਿਦੇਸ਼ਾਂ ਦੇ ਵਿੱਚ ਤਿਆਰ ਹੋਣ ਵਾਲੀਆਂ ਗੱਡੀਆਂ ਨੂੰ ਆਪਣੇ ਦੇਸ਼ ਵਿੱਚ ਤਿਆਰ ਕਰੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰੇ।

ਫ਼ੋਟੋ
ਫ਼ੋਟੋ
author img

By

Published : Oct 21, 2020, 8:33 AM IST

ਬਠਿੰਡਾ: ਹੁਨਰ ਅਤੇ ਮਿਹਨਤ ਕਿਸੇ ਦੇ ਮੁਹਤਾਜ਼ ਨਹੀਂ ਹੁੰਦੇ। ਕੁੱਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਇਨਸਾਨ ਹਰ ਮੈਦਾਨ ਫਤਿਹ ਕਰ ਸਕਦਾ ਹੈ। ਇਹੋ ਜਿਹੀ ਹੀ ਮਿਸਾਲ ਬਣਾਉਣ ਦੀ ਰਾਹ ਵਲ ਹੈ ਬਠਿੰਡਾ ਦਾ 15 ਸਾਲਾ ਖ਼ੁਸ਼ਦੀਪ। ਖੁਸ਼ਦੀਪ ਨੋਵੀਂ ਜਮਾਤ 'ਚ ਪੜ੍ਹਦਾ ਹੈ ਅਤੇ ਆਪਣੇ ਹੁਨਰ ਨੂੰ ਤਰਾਸ਼ ਆਪਣੇ ਸ਼ੌਂਕ ਨੂੰ ਪੂਰਾ ਕਰ ਰਿਹਾ ਹੈ।

ਵਾਧੂ (ਫਾਲਤੂ) ਸਮਾਨ ਨਾਲ ਬਣਾਉਂਦਾ ਹੈ ਵਾਹਨ

ਖੁਸ਼ਦੀਪ ਨੇ ਵੇਸਟ ਸਮਾਨ ਨਾਲ ਗੱਡੀਆਂ, ਟਰੈਕਟਰ ਅਤੇ ਕਈ ਹੋਰ ਵਾਹਨ ਬਣਾਏ ਹਨ। ਇਹ ਨਾ ਸਿਰਫ ਤਸਵੀਰੀ ਰੂਪ ਹਨ ਬਲਕਿ ਇਨ੍ਹਾਂ ਨੂੰ ਸੈਂਸਰ ਨਾਲ ਜੋੜਿਆ ਗਿਆ ਹੈ ਅਤੇ ਇਹ ਸਾਰੇ ਚਲਦੇ ਵੀ ਹਨ। ਖੁਸ਼ਦੀਪ ਦਾ ਕਹਿਣਾ ਹੈ ਕਿ ਗੀਤਾਂ ਜਾਂ ਆਪਣੀ ਜ਼ਿੰਦਗੀ 'ਚ ਕੋਈ ਵੀ ਵਾਹਨ ਜਾਂ ਚੀਜ਼ ਪਸੰਦ ਆ ਜਾਂਦੀ ਹੈ ਤਾਂ ਉਸ ਨੂੰ ਅਮਲੀ ਜਾਮਾ ਪਹਿਣਾਉਂਦਾ ਹੈ। ਖੁਸ਼ਦੀਪ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਸਿੱਧੂ ਮੂਸੇ ਵਾਲਾ ਦੇ ਇੱਕ ਗੀਤ ਵਿੱਚ ਵਰਤੇ ਗਏ ਟਰੈਕਟਰ ਦੀ ਹੂਬਹੂ ਕਾਪੀ ਤਿਆਰ ਕਰ ਚੁੱਕਿਆ ਹੈ ਅਤੇ ਇਸ ਦੇ ਨਾਲ ਹੀ ਰਿਮੋਟ ਨਾਲ ਚੱਲਣ ਵਾਲੇ ਮੋਟਰਸਾਈਕਲ ਪਾਣੀ ਜਹਾਜ਼ ਅਤੇ ਹੋਰ ਖਿਡੌਣੇ ਵੀ ਤਿਆਰ ਕਰ ਚੁੱਕਾ ਹੈ

ਵੇਖੋ ਵੀਡੀਓ

ਬੀਤੇ ਇੱਕ ਸਾਲ ਤੋਂ ਕਰ ਰਿਹਾ ਹੈ ਕੰਮ

ਖ਼ੁਸ਼ਦੀਪ ਬੀਤੇ ਇੱਕ ਸਾਲ ਤੋਂ ਇਹ ਕੰਮ ਕਰ ਰਿਹਾ ਹੈ ਅਤੇ ਇੱਕ ਟਰੈਕਟਰ ਬਣਾਉਣ 'ਚ ਉਸ ਨੂੰ ਕਰੀਬ ਤਿੰਨ ਮਹੀਨਿਆਂ ਦਾ ਸਮਾਂ ਲੱਗਦਾ ਹੈ। ਖੁਸ਼ਦੀਪ ਦਾ ਕੋਈ ਗੁਰੂ ਵੀ ਨਹੀਂ ਹੈ ਉਸ ਦਾ ਕਹਿਣਾ ਹੈ ਕਿ ਹਰ ਇਨਸਾਨ ਅੰਦਰ ਇੱਕ ਹੁਨਰ ਲੁਕਿਆ ਹੁੰਦਾ ਹੈ ਜਿਸ ਦੀ ਪਛਾਣ ਕਰਨ ਦੀ ਲੋੜ ਹੁੰਦੀ ਹੈ। ਉਸ ਨੂੰ ਆਪਣੇ ਅੰਦਰ ਇਸ ਹੁਨਰ ਦੀ ਪਛਾਣ ਹੋਈ ਜਿਸ ਤੋਂ ਬਾਅਦ ਉਸ ਨੇ ਇਸ ਨੂੰ ਆਪਣਾ ਸ਼ੌਂਕ ਵੀ ਬਣਾਇਆ। ਖ਼ੁਸ਼ਦੀਪ ਰਾਤ ਦੇ 12 -1 ਵਜੇ ਤਕ ਕੰਮ ਕਰਦਾ ਹੈ।

ਦਿੱਕਤਾਂ ਦਾ ਵੀ ਕਰਨਾ ਪੈਂਦਾ ਹੈ ਸਾਮਨਾ

ਖੁਸ਼ਦੀਪ ਨੇ ਦੱਸਿਆ ਕਿ ਇਨ੍ਹਾਂ ਸਭ ਚੀਜਾਂ ਨੂੰ ਬਣਾਉਣ ਲਈ ਉਸ ਨੂੰ ਸਮਾਨ ਇਕੱਠਾ ਕਰਨ 'ਚ ਦਿੱਕਤਾਂ ਵੀ ਆਉਂਦੀਆਂ ਹਨ। ਉਸ ਦਾ ਕਹਿਣਾ ਹੈ ਕਿ ਉਸ ਨੂੰ ਕਦੇ ਖਰਾਬ ਰੇਡਿਓ, ਰਿਮੋਟ ਨਾਲ ਚੱਲਣ ਵਾਲੀ ਕਾਰ ਮਿਲਦੀ ਹੈ ਤਾਂ ਉਹ ਆਪਣੀ ਪਸੰਦ ਅਨੁਸਾਰ ਉਸ ਦੀ ਰੇਂਜ ਵਧਾਉਂਦਾ ਹੈ ਅਤੇ ਉਸ ਦੀ ਵਰਤੋਂ ਕਰਦਾ ਹੈ।

ਦੇਸ਼ ਦੇ ਵਿਕਾਸ 'ਚ ਪਾਉਣਾ ਚਾਹੁੰਦਾ ਹੈ ਯੋਗਦਾਨ

ਖੁਸ਼ਦੀਪ ਆਪਣੇ ਹੁਨਰ ਨੂੰ ਤਰਾਸ਼ ਦੇਸ਼ ਦੇ ਵਿਕਾਸ 'ਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ। ਖੁਸ਼ਦੀਪ ਨੇ ਦੱਸਿਆ ਕਿ ਉਸ ਦਾ ਸੁਪਨਾ ਹੈ ਕਿ ਉਹ ਵਿਦੇਸ਼ਾਂ ਦੇ ਵਿੱਚ ਤਿਆਰ ਹੋਣ ਵਾਲੀਆਂ ਗੱਡੀਆਂ ਨੂੰ ਆਪਣੇ ਦੇਸ਼ ਵਿੱਚ ਤਿਆਰ ਕਰੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰੇ।

ਪਿਤਾ ਨੇ ਕੀਤੀ ਆਰਥਿਕ ਮਦਦ ਦੀ ਅਪੀਲ

ਆਰਥਿਕ ਪੱਖੋੋਂ ਖ਼ੁਸ਼ਦੀਪ ਦੀ ਹਾਲਤ ਵਧੀਆ ਨਹੀਂ ਹੈ। ਉਸ ਦੇ ਪਿਤਾ ਪਕੌੜਿਆਂ ਦੀ ਰੇੜ੍ਹੀ ਲਾਉਂਦੇ ਹਨ ਅਤੇ ਮਾਤਾ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਹਨ। ਖ਼ੁਸ਼ਦੀਪ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਆਪਣਾ ਹੁਨਰ ਰੱਖਦਾ ਹੈ ਪਰ ਉਹ ਆਰਥਿਕ ਪੱਖ ਤੋਂ ਕਮਜ਼ੋਰ ਹੋਣ ਕਰਕੇ ਉਸ ਦੇ ਹੁਨਰ ਨੂੰ ਉਭਾਰ ਨਹੀਂ ਸਕਦੇ। ਉਨ੍ਹਾਂ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਖ਼ੁਸ਼ਦੀਪ ਆਪਣੇ ਭਵਿੱਖ ਨੂੰ ਸਵਾਰ ਸਕੇ।

ਖੁਸ਼ਦੀਪ ਦੇ ਸੁਪਨੇ ਬਹੁਤ ਵੱਡੇ ਹਨ। ਘਰ ਦੇ ਹਾਲਾਤ ਭਾਵੇਂ ਸਹੀ ਨਹੀਂ ਹਨ ਪਰ ਖ਼ੁਸ਼ਦੀਪ ਦਾ ਜਜ਼ਬਾ ਅਤੇ ਹੌਸਲਾ ਬਹੁਤ ਵੱਡਾ ਹੈ ਲੋੜ ਹੈ ਪ੍ਰਸ਼ਾਸ਼ਨ ਖ਼ੁਸ਼ਦੀਪ ਦੀ ਵਿੱਤੀ ਮਦਦ ਕਰੇ ਤਾਂ ਜੋ ਉਹ ਅੱਗੇ ਵੱਧ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.