ਬਠਿੰਡਾ : ਪਿਛਲੇ ਲੰਮੇ ਸਮੇਂ ਤੋਂ ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਨੂੰ ਹਟਾਉਣ ਲਈ ਚੱਲ ਰਹੀਆਂ ਕਿਆਸਰਾਈਆਂ ਨੂੰ ਉਸ ਸਮੇਂ ਹੋਰ ਤੇਜ਼ੀ ਮਿਲੀ ਜਦੋਂ ਨਗਰ ਨਿਗਮ ਬਠਿੰਡਾ ਦੇ ਕਰੀਬ 31 ਕੌਂਸਲਰਾਂ ਵੱਲੋਂ ਮੇਅਰ ਖਿਲਾਫ ਭਰੋਸਗੀ ਦਾ ਮਤਾ ਲਿਆਂਦਾ ਗਿਆ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕੌਂਸਲਰਾਂ ਵੱਲੋਂ ਮੇਅਰ ਰਮਨ ਗੋਇਲ ਉੱਤੇ ਪੱਖਪਾਤ ਦੇ ਇਲਜ਼ਾਮ ਲਗਾਏ ਹਨ।
ਪਹਿਲਾਂ ਦਿਖਾਇਆ ਸੀ ਬਾਹਰ ਦਾ ਰਾਹ : ਦਰਅਸਲ, ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਹਨ। ਰਮਨ ਨੂੰ ਪਾਰਟੀ ਵਿਰੋਧੀ ਗਤੀ ਵਿਧੀਆਂ ਦੇ ਕਾਰਣ ਸੱਤ ਮਹੀਨੇ ਪਹਿਲਾਂ ਕਾਂਗਰਸ ਵੱਲੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਲਗਾਤਾਰ ਕਾਂਗਰਸੀ ਕੌਂਸਲਰਾਂ ਵੱਲੋਂ ਮੇਅਰ ਨੂੰ ਬਦਲਣ ਲਈ ਯਤਨ ਕੀਤੇ ਜਾ ਰਹੇ ਸਨ। ਡਿਪਟੀ ਮੇਅਰ ਮਾਸਟਰ ਹਰਿਮੰਦਰ ਸਿੰਘ ਦਾ ਕਹਿਣਾ ਸੀ ਕਿ ਨਗਰ ਨਿਗਮ ਮੇਅਰ ਵੱਲੋਂ ਲਗਾਤਾਰ ਕਾਂਗਰਸ ਵਿਰੋਧੀ ਗਤੀ ਵਿਧੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਤੇ ਚਲਦੇ ਉਹਨਾਂ ਨੂੰ ਪਾਰਟੀ ਵੱਲੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ।
ਕਾਂਗਰਸ ਦੇ ਜਿਲ੍ਹਾ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਹੈ ਅੱਜ 31 ਕਾਂਗਰਸੀ ਕੌਂਸਲਰਾਂ ਵੱਲੋਂ ਮਿਹਰ ਰਮਨ ਗੋਇਲ ਖਿਲਾਫ ਦੇ ਬੇ ਭਰੋਸਗੀ ਦਾ ਮਤਾ ਲਿਆਂਦਾ ਗਿਆ ਹੈ ਅਤੇ ਇਹ ਮਤਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਦਿੱਤਾ ਗਿਆ। ਉਹਨਾਂ ਕਿਹਾ ਕਿ ਹੁਣ ਵੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਇਸ ਮਰਤੇ ਦਾ ਸਾਥ ਦਿੱਤਾ ਜਾਂਦਾ ਹੈ ਜਾਂ ਨਹੀਂ ਅਤੇ ਅਬਜਰਵਰ ਲਗਵਾ ਕੇ ਅਗਲੇ ਮੇਅਰ ਦੀ ਚੋਣ ਸਬੰਧੀ ਫੈਸਲਾ ਲਿਆ ਜਾਵੇਗਾ।
- IT Raid on Trident Company: ਟਰਾਈਡੈਂਟ ਕੰਪਨੀ 'ਤੇ ਇਨਕਮ ਟੈਕਸ ਦੀ ਵੱਡੀ ਰੇਡ, ਬਰਨਾਲਾ ਅਤੇ ਧੌਲਾ 'ਚ 250 ਗੱਡੀਆਂ ਨਾਲ ਪਹੁੰਚੀਆਂ ਟੀਮਾਂ
- Two terrorists arrested: ਮੋਹਾਲੀ ਪੁਲਿਸ ਨੇ ਅੱਤਵਾਦੀ ਮਡਿਊਲ ਦਾ ਕੀਤਾ ਪਰਦਾਫਾਸ਼, ਅੱਤਵਾਦੀ ਰਿੰਦੇ ਦੇ 2 ਸਾਥੀ ਅਸਲੇ ਸਣੇ ਗ੍ਰਿਫ਼ਤਾਰ
- SC On Same-Sex Marriage: ਸਰਕਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਮਲਿੰਗੀ ਭਾਈਚਾਰੇ ਦੇ ਲੋਕਾਂ ਨਾਲ ਕੋਈ ਵਿਤਕਰਾ ਨਾ ਹੋਵੇ: CJI
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਕਿਹਾ ਫਿਲਹਾਲ ਉਹਨਾਂ ਪਾਸ ਮਤੇ ਦੀ ਕਾਪੀ ਆਈ ਹੈ। ਉਹਨਾਂ ਵੱਲੋਂ ਹੁਣ ਕੌਂਸਲਰ ਨੂੰ ਬੁਲਾਇਆ ਜਾਵੇਗਾ ਅਤੇ ਉਨਾਂ ਦੇ ਵਿਚਾਰ ਸੁਣੇ ਜਾਣਗੇ। ਉਸ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ। ਨਗਰ ਨਿਗਮ ਮੇਅਰ ਰਮਲ ਗੋਇਲ ਦਾ ਕਹਿਣਾ ਹੈ ਸੰਵਿਧਾਨ ਅਨੁਸਾਰ ਜਿਸ ਤਰ੍ਹਾਂ ਇਹ ਬੇਭਰੋਸਗੀ ਦਾ ਮਤਾ ਲਿਆਂਦਾ ਗਿਆ ਹੈ, ਉਹ ਸਰਾਸਰ ਗਲਤ ਹੈ। ਉਹਨਾਂ ਕਿਹਾ ਕਿ ਮੇਰੇ ਵੱਲੋਂ ਕੋਈ ਵੀ ਪੱਖਪਾਤ ਨਹੀਂ ਕੀਤਾ ਗਿਆ ਅੱਜ ਜੋ ਲੋਕ ਵਿਰੋਧ ਕਰ ਰਹੇ ਹਨ, ਉਹਨਾਂ ਦੇ ਹੀ ਸਭ ਤੋਂ ਵੱਧ ਟੈਂਡਰ ਲੱਗੇ ਹੋਏ ਹਨ।