ਬਠਿੰਡਾ: ਪੰਜਾਬ ਦੇ ਵਿੱਚ ਸੱਪਾਂ ਦੀਆਂ ਕਿੰਨੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ? ਪੰਜਾਬ ਦੇ ਵਿੱਚ ਪਾਏ ਜਾਣ ਵਾਲੇ ਸੱਪਾਂ ਵਿੱਚੋਂ ਕਿੰਨੇ ਸੱਪ ਜ਼ਹਿਰੀਲੇ ਹਨ? ਜੇਕਰ ਕਿਸੇ ਨੂੰ ਸੱਪ ਡੰਗ ਲਵੇ ਤਾਂ ਕੀ ਕਰਨਾ ਚਾਹੀਦਾ ਹੈ ? ਜੇਕਰ ਤੁਸੀਂ ਇਹ ਸਭ ਨਹੀਂ ਜਾਣਦੇ ਤਾਂ ਖਬਰ ਤੁਹਾਡੇ ਲਈ ਜਾਣਕਾਰੀ ਭਰੀ ਰਹਿਣ ਵਾਲੀ ਹੈ! ਬਠਿੰਡਾ ਦੇ ਰਹਿਣ ਵਾਲੇ ਸਨੀ ਜੌੜਾ ਕਰੀਬ ਚਾਰ ਪੰਜ ਸਾਲਾਂ ਤੋਂ ਸਨੇਕ ਰੈਸਕਿਊ ਦਾ ਸ਼ੌਂਕ ਵਜੋਂ ਕੰਮ ਕਰ ਰਹੇ ਹਨ । ਸਨੀ ਜੌੜਾ ਪੇਸ਼ੇ ਤੋਂ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਹਨ । ਸਨੀ ਜੌੜਾ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਸੱਪਾਂ ਦੀ ਜਾਣਕਾਰੀ ਦਰਸ਼ਕਾਂ ਲਈ ਸਾਂਝੀ ਕੀਤੀ ਹੈ ।
ਸੱਪਾਂ ਦੀਆਂ 4 ਕਿਸਮਾਂ ਜ਼ਿਆਦਾ ਜਹਿਰੀਲੀਆਂ : ਸਨੀ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਪਾਏ ਜਾਣ ਵਾਲੇ ਸੱਪਾਂ ਦੀਆਂ ਕੁਲ 275 ਕਿਸਮਾਂ ਹਨ ਜਿਨ੍ਹਾਂ ਵਿਚੋਂ ਸਿਰਫ 4 ਸੱਪਾਂ ਦੀਆਂ ਕਿਸਮਾਂ ਜ਼ਿਆਦਾ ਜਹਿਰੀਲੀਆਂ ਪਾਈਆਂ ਜਾਂਦੀਆਂ ਹਨ ਪਹਿਲੇ ਨੰਬਰ ਉੱਪਰ ਸਪੈਕਟੀਕਲ ਕੋਬਰਾ ਸਭ ਤੋਂ ਜ਼ਹਿਰੀਲੇ ਕਿਸਮ ਹੁੰਦੀ ਹੈ , ਉਸ ਤੋਂ ਬਾਅਦ ਦੂਜੇ ਨੰਬਰ ਤੇ ਕੋਮਨ ਕਰੇਟ ਨਸ਼ਲ ਹੁੰਦੀ ਹੈ , ਤੀਜੇ ਨੰਬਰ ਤੇ ਰਸਲ ਵਾਇਪਰ ਕਿਸਮ ਅਤੇ ਚੋਥੀ ਕਿਸਮ ਸਾਅ ਸਕੇਲਡ ਵਾਇਪਰ । ਇਨ੍ਹਾਂ ਕਿਸਮਾਂ ਤੋਂ ਇਲਾਵਾ ਹੋਰ ਸਭ ਦੀਆਂ ਪ੍ਰਜਾਤੀਆਂ ਹਨ ਉਹ ਘੱਟ ਜ਼ਹਿਰੀਲੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਨਾਲ ਮਨੁੱਖ ਦੀ ਮੌਤ ਨਹੀਂ ਹੁੰਦੀ, ਮੌਤ ਹੋਣ ਦਾ ਜਿਆਦਾਤਰ ਕਾਰਨ ਘਬਰਾਹਟ ਹੁੰਦੀ ਹੈ ।
ਜਲਦ ਤੋਂ ਜਲਦ ਡਾਕਟਰ ਦੇ ਨਾਲ ਸੰਪਰਕ : ਸੱਪ ਲੜ ਜਾਣੇ ਦੇ ਮੌਕੇ 'ਤੇ ਕਿਸੇ ਅੰਧ ਵਿਸ਼ਵਾਸ਼ ਦੇ ਵਿੱਚ ਪੈਣ ਦੀ ਥਾਂ ਜਲਦ ਤੋਂ ਜਲਦ ਡਾਕਟਰ ਦੇ ਨਾਲ ਸੰਪਰਕ ਕਰਨ ਨਾਲ ਚਾਹੀਦਾ ਹੈ। ਜ਼ਹਿਰੀਲਾ ਸੱਪ ਲੜਨ ਤੋਂ ਬਾਅਦ ਮਰੀਜ਼ ਕੋਲ ਅੱਧਾ ਘੰਟਾਂ ਦਾ ਸਮਾਂ ਹੁੰਦਾ ਹੈ । ਜਿਸਦੇ ਰਾਹੀਂ ਡਾਕਟਰ ਇਹ ਪਤਾ ਕਰ ਸਕਦਾ ਹੈ ਕਿ ਕਿਹੜੇ ਸੱਪ ਦੀ ਕਿਸਮ ਦਾ ਇੰਜੈਕਸ਼ਨ ਮਰੀਜ਼ ਨੂੰ ਦੇਣਾ ਹੈ , ਕਿਉਂਕਿ ਡਾਕਟਰ ਵੱਲੋਂ ਇਹ ਸਭ ਕੁਝ ਪਤਾ ਕਰਨ ਦੇ ਲਈ ਸਮਾਂ ਮਿਲ ਜਾਂਦਾ ਹੈ ਅਤੇ ਇਨਸਾਨ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਸਨੀ ਜੌੜਾ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਪਿੰਡਾਂ ਵਿਚ ਅਕਸਰ ਇਹੀ ਲੋਕ ਸੱਪ ਲੜ ਜਾਣ ਤੋਂ ਬਾਅਦ ਟੂਣੇ ਟੋਟਕੇ ਜਾਂ ਫਿਰ ਸਾਧ ਸੰਤਾਂ ਦੇ ਚੱਕਰਾਂ ਵਿਚ ਪੈ ਜਾਂਦੇ ਹਨ ਅਤੇ ਕਈ ਮਾਮਲਿਆਂ ਵਿੱਚ ਲੋਕਾਂ ਨੂੰ ਜਾਨ ਵੀ ਗਵਾਉਣੀ ਪਈ ਹੈ।
- ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਿਚ ਕਰੋੜਾਂ ਰੁਪਏ ਦੀ ਹੇਰਾਫੇਰੀ, ਜਾਣੋ ਪੂਰਾ ਮਾਮਲਾ ?
- ਆਕਾਸ਼ਦੀਪ ਖੁਦਕੁਸ਼ੀ ਮਾਮਲਾ : ਪ੍ਰਸ਼ਾਸ਼ਨ ਵੱਲੋਂ ਪੀੜਤ ਪਰਿਵਾਰ ਨੂੰ ਦਿੱਤਾ ਗਿਆ 2 ਲੱਖ ਰੁਪਏ ਦਾ ਮੁਆਵਜ਼ਾ, ਪੁਲਿਸ ਕੇਸ ਵਾਪਸ ਲੈਣ ਦੇ ਭਰੋਸੇ ਉਪਰੰਤ ਚੁੱਕਿਆ ਧਰਨਾ
- ਰੇਪ ਪੀੜਤਾ ਨੇ ਖੁੱਦ ਉੱਤੇ ਪੈਟਰੋਲ ਛਿੜਕ ਕੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼, ਕਿਹਾ-ਨਹੀਂ ਮਿਲ ਰਿਹਾ ਇਨਸਾਫ਼, ਪੁਲਿਸ ਨੇ ਕਾਰਵਾਈ ਦਾ ਦਿੱਤਾ ਭਰੋਸਾ
ਸਾਉਣ ਦੇ ਮਹੀਨੇ ਵਿਚ ਸੱਪ ਕਿਉਂ ਬਾਹਰ ਆ ਜਾਂਦੇ ਹਨ? ਜਿਸਦਾ ਜਵਾਬ ਸਨੀ ਜੌੜਾ ਦੱਸਦੇ ਹਨ ਕਿ ਸਾਉਣ ਦੇ ਮਹੀਨੇ ਵਿਚ ਪੈਣ ਵਾਲੇ ਬਾਰਿਸ਼ਾਂ ਦੇ ਕਾਰਨ ਚੂਹੇ ਦੀਆਂ ਖੁੱਡਾਂ ਵਿੱਚ ਰਹਿਣ ਵਾਲੇ ਸੱਪ ਬਿੱਲਾਂ ਵਿੱਚੋਂ ਪਾਣੀ ਭਰਨ ਕਾਰਨ ਬਾਹਰ ਆ ਜਾਂਦੇ ਹਨ ਅਤੇ ਆਪਣੇ ਸ਼ਿਕਾਰ ਦੀ ਭਾਲ ਵਿੱਚ ਲੋਕਾਂ ਦੇ ਘਰਾਂ ਜਾਂ ਖੁੱਲ੍ਹੀਆਂ ਥਾਵਾਂ 'ਤੇ ਵੀ ਪਹੁੰਚ ਜਾਂਦੇ ਹਨ, ਇਸ ਕਰਕੇ ਸੱਪ ਨੂੰ ਦੇਖਦਿਆਂ ਹੀ ਲੋਕਾਂ ਨੂੰ ਘਬਰਾਹਟ ਹੋ ਜਾਂਦੀ ਹੈ ਅਤੇ ਲੋਕ ਆਮ ਤੌਰ 'ਤੇ ਸੱਪ ਨੂੰ ਮਾਰ ਦਿੰਦੇ ਹਨ ਜਦੋਂ ਕਿ ਸੱਪਾਂ ਨੂੰ ਮਾਰਨਾ ਗਲਤ ਹੈ ।
ਸੱਪ ਨੂੰ ਕਿਉਂ ਨਹੀਂ ਮਾਰਨਾ ਚਾਹੀਦਾ?: ਇਸ ਗੱਲ ਦਾ ਜਵਾਬ ਸਨੀ ਨੇ ਦੱਸਿਆ ਕਿ ਲੋਕਾਂ ਵਿਚ ਇਸ ਗੱਲ ਦੀ ਧਾਰਨਾ ਹੈ ਕਿ ਜੇਕਰ ਸੱਪ ਮਾਰ ਦਿੱਤਾ ਤਾਂ ਸੱਪਣੀ ਬਦਲਾ ਲੈਣ ਲਈ ਆਵੇਗੀ ਪਰ ਇਸ ਗੱਲ ਦਾ ਤੱਥ ਕੁੱਝ ਹੋਰ ਹੈ, ਜਦੋਂ ਕਿਸੇ ਸੱਪ ਨੂੰ ਮਾਰਿਆ ਜਾਂਦਾ ਹੈ ਤਾਂ ਇਕ ਡੇਢ ਕਿਲੋਮੀਟਰ ਤੱਕ ਦੇ ਦਾਇਰੇ ਵਿਚ ਉਸ ਦੇ ਖੂਨ ਦੀ ਸਮੈਲ ਕਾਰਨ ਉਸ ਸੱਪ ਦੀ ਨਸਲਾਂ ਦੇ ਹੋਰ ਸੱਪ ਆਕਰਸ਼ਿਤ ਹੁੰਦੇ ਹਨ ਇਹ ਸਭ ਕੁਦਰਤ ਦਾ ਨਿਯਮ ਹੈ ਇਸ ਕਰਕੇ ਕਦੇ ਸੱਪ ਨੂੰ ਮਾਰਨਾ ਨਹੀ ਚਾਹੀਦਾ ।