ETV Bharat / state

Khalistan slogans: ਪ੍ਰਾਚੀਨ ਮੰਦਰ ਦੀਆਂ ਕੰਧਾਂ ਉਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ - ਬਠਿੰਡਾ ਦੇ ਮੰਦਰ ਦੀਆਂ ਕੰਧਾਂ ਉਤੇ ਖਾਲਿਸਤਾਨ ਦੇ ਨਾਅਰੇ

ਬਠਿੰਡਾ ਦੇ ਪ੍ਰਾਚੀਨ ਮੰਦਰ ਦੀਆਂ ਕੰਧਾਂ ਉਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਇਸ ਦੀ ਜ਼ਿੰਮੇਵਾਰੀ ਐਸਐਫਜੇ ਵੱਲੋਂ ਲਈ ਗਈ ਹੈ।

Khalistan slogans written on the walls of Bathinda ancient temple
ਪ੍ਰਾਚੀਨ ਮੰਦਰ ਦੀਆਂ ਕੰਧਾਂ ਉਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
author img

By

Published : May 18, 2023, 9:56 AM IST

Updated : May 18, 2023, 11:15 AM IST

ਬਠਿੰਡਾ : ਪੰਜਾਬ ਵਿੱਚ ਲਗਾਤਾਰ ਧਾਰਮਿਕ ਸੰਸਥਾਵਾਂ ਉਤੇ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਫਿਰ ਚਾਹੇ ਉਹ ਗੁਰਦੁਆਰਾ ਸਾਹਿਬ ਹੋਵੇ ਜਾਂ ਫਿਰ ਮੰਦਿਰ ਆਏ ਦਿਨ ਅਜਿਹੀਆਂ ਵਾਰਦਾਤਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਬਠਿੰਡਾ ਦੇ ਕਸਬਾ ਮੌੜ ਮੰਡੀ ਨੇੜਲੇ ਪਿੰਡ ਮਾਇਸਰਖਾਨਾ ਵਿਖੇ ਪੁਰਾਤਨ ਪ੍ਰਾਚੀਨ ਮੰਦਰ ਦੀਆਂ ਕੰਧਾਂ ਉਤੇ ਕਿਸੇ ਸ਼ਰਾਰਤੀ ਅਨਸਰ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹਨ। ਇਸ ਕਾਰੇ ਦੀ ਜ਼ਿੰਮੇਵਾਰੀ ਐਸਐਫਜੇ (ਸਿੱਖ ਫਾਰ ਜਸਟਿਸ) ਨੇ ਵੀਡੀਓ ਜਾਰੀ ਕਰ ਕੇ ਲਈ ਹੈ। ਆਪ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਵੀ ਇਸੇ ਪਿੰਡ ਦੇ ਹਨ।

ਇਸ ਸਬੰਧੀ ਜਦੋਂ ਮੰਦਰ ਪ੍ਰਬੰਦਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਅਧਿਕਾਰੀ ਮੌਕੇ ਉਥੇ ਪਹੁੰਚੇ ਤੇ ਕੰਧਾਂ ਉਤੇ ਲਿਖੇ ਖਾਲਿਸਤਾਨ ਦੇ ਨਾਅਰੇ ਸਾਫ਼ ਕਰ ਕੇ ਅਣਪਛਾਤਿਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦਾ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ ਜਾਵੇਗੀ ਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ।

  1. De-Addiction center: ਨਸ਼ਾ ਛੁਡਾਊ ਕੇਂਦਰ ਵਿੱਚ ਇੱਕ ਨੌਜਵਾਨ ਨੇ ਲਿਆ ਫਾਹਾ ਤੇ ਦੂਜੇ ਨੇ ਛੱਤ ਤੋਂ ਮਾਰੀ ਛਾਲ
  2. Political Life of Siddaramaiah: ਸਿੱਧਰਮਈਆ ਚੁਣੇ ਗਏ ਸੂਬੇ ਦੇ ਨਵੇਂ ਮੁੱਖ ਮੰਤਰੀ, ਜਾਣੋ ਕਿੱਥੋਂ ਸ਼ੁਰੂ ਹੋਇਆ ਉਨ੍ਹਾਂ ਦਾ ਸਿਆਸੀ ਸਫ਼ਰ
  3. ਗੁਰਦੁਆਰਾ ਬੁੰਗਾ ਨਾਨਕਸਰ ਸਾਹਿਬ ਦਾ ਜ਼ਮੀਨੀ ਵਿਵਾਦ ਸੁਲਝਿਆ, ਦੋਵਾਂ ਧਿਰਾਂ ਵਿੱਚ ਬਣੀ ਸਹਿਮਤੀ

ਵਿਦੇਸ਼ਾਂ ਵਿੱਚ ਵੀ ਵਾਪਰ ਰਹੀਆਂ ਬੇਅਦਬੀਆਂ : ਦੱਸ ਦਈਏ ਕਿ 23 ਜਨਵਰੀ ਨੂੰ ਮੈਲਬੌਰਨ ਦੇ ਐਲਬਰਟ ਪਾਰਕ ਵਿੱਚ ਇੱਕ ਹਿੰਦੂ ਮੰਦਰ ਵਿੱਚ ਭੰਨਤੋੜ ਕੀਤੀ ਗਈ ਸੀ। ਮੰਦਰ ਦੀਆਂ ਕੰਧਾਂ 'ਤੇ ਖਾਲਿਸਤਾਨ ਦੇ ਸਮਰਥਨ 'ਚ ਨਾਅਰੇ ਲਿਖੇ ਹੋਏ ਸਨ। ਕ੍ਰਿਸ਼ਨਾ ਚੇਤਨਾ ਲਈ ਇੰਟਰਨੈਸ਼ਨਲ ਸੋਸਾਇਟੀ (ਇਸਕੋਨ) ਮੰਦਿਰ, ਜਿਸ ਨੂੰ ਹਰੇ ਕ੍ਰਿਸ਼ਨਾ ਮੰਦਿਰ ਵੀ ਕਿਹਾ ਜਾਂਦਾ ਹੈ। ਮੰਦਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਮੰਦਰ ਦੀਆਂ ਕੰਧਾਂ 'ਤੇ 'ਖਾਲਿਸਤਾਨ ਜ਼ਿੰਦਾਬਾਦ', 'ਹਿੰਦੁਸਤਾਨ ਮੁਰਦਾਬਾਦ' ਦੇ ਨਾਅਰੇ ਵੀ ਲਿਖੇ ਹੋਏ ਸਨ।

ਜਲੰਧਰ ਦੇ ਮੰਦਰ ਦੀਆਂ ਕੰਧਾਂ ਉਤੇ ਵੀ ਲਿਖੇ ਗਏ ਸਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ : ਕੁਝ ਸਮਾਂ ਪਹਿਲਾਂ ਜਲੰਧਰ ਦੇ ਸ਼ਕਤੀਪੀਠ ਮੰਦਰ ਦੇਵੀ ਤਲਾਬ ਵਿਖੇ ਵੀ ਕੁਝ ਖਾਲਿਸਤਾਨੀ ਸਮਰਥਕਾਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ, ਜਿਸ ਉਤੇ ਤੁਰੰਤ ਮੌਕੇ ਉਤੇ ਪੁਲਿਸ ਨੇ ਕਾਰਵਾਈ ਕਰਦਿਆਂ ਇਹ ਨਾਅਰੇ ਕੰਧਾਂ ਤੋਂ ਸਾਫ਼ ਕਰਵਾਏ ਤੇ ਮੰਦਰ ਦੇ ਬਾਹਰ ਲੱਗੀ ਸੀਸੀਟੀਵੀ ਫੁਟੇਜ ਖੰਘਾਲੀ।

Last Updated : May 18, 2023, 11:15 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.