ਬਠਿੰਡਾ: ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਵਿੱਚ ਗੁਰੂਦੁਆਰਾ ਗੁਰੂ ਨਾਨਕ ਤਪੋ ਅਸਥਾਨ ਨੂੰ ਬੋਦੀ ਅਸਥਾਨ ਵਿੱਚ ਤਬਦੀਲ ਕਰਨ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਗਿਆਨੀ ਜਥੇਦਾਰ ਨੇ ਕਿਹਾ ਕਿ ਭਾਰਤੀ ਫੌਜ ਵਿੱਚ ਸ਼ਾਮਿਲ ਸਿੱਖ ਨੌਜਵਾਨ ਚੀਨ ਵੱਲੋਂ ਪਾਈ ਜਾ ਰਹੀ ਵੰਗਾਰ ਦਾ ਬਾਖੂਬੀ ਜਵਾਬ ਦੇ ਰਹੇ ਹਨ। ਭਾਰਤ ਅੰਦਰ ਪੂਰਬੀ ਸਟੇਟਾਂ ਵਿੱਚ ਸਿੱਖ ਕੌਮ ਦੇ ਨਿਸ਼ਾਨ ਅਤੇ ਇਤਿਹਾਸਕ ਸਥਾਨ ਉਨ੍ਹਾਂ ਨੂੰ ਖਤਮ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ ਜੋ ਵੱਡੀ ਚਿੰਤਾ ਵਾਲੀ ਗੱਲ ਹੈ। ਕੌਣ ਲੋਕ ਹਨ ਜੋ ਸਥਾਨਕ ਲੋਕਾਂ ਨੂੰ ਭੜਕਾ ਕੇ ਸਿੱਖਾਂ ਦੇ ਅਸਥਾਨ ਖਤਮ ਕਰਾਉਣ ਦਾ ਯਤਨ ਕਰ ਰਹੇ ਹਨ ਇਸ ਦੀ ਭਾਰਤ ਸਰਕਾਰ ਨੂੰ ਗਹਿਰਾਈ ਨਾਲ ਜਾਂਚ ਕਰਨੀ ਚਾਹੀਦੀ ਹੈ।
ਜਥੇਦਾਰ ਨੇ ਕਿਹਾ ਕਿ ਸ਼ਿਲਾਂਗ ਵਿਚ ਇੱਕ ਬਸਤੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਵਿਵਾਦ ਚੱਲਦਾ ਆ ਰਿਹਾ ਹੈ ਉਸ ਵਿੱਚ ਵੀ ਕੁੱਝ ਸ਼ਰਾਰਤੀ ਲੋਕ ਸਥਾਨਕ ਲੋਕਾਂ ਨੂੰ ਸਿੱਖਾਂ ਪ੍ਰਤੀ ਭੜਕਾ ਰਹੇ ਹਨ। ਡਾਂਗ ਮਾਰਗ ਵਿਖੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਨੂੰ ਖਤਮ ਕੀਤਾ ਗਿਆ ਹੈ ਓਥੇ ਵੀ ਸਥਾਨਕ ਲੋਕਾਂ ਨੂੰ ਸਿੱਖਾਂ ਪ੍ਰਤੀ ਪਾਇਆ ਗਿਆ ਹੈ। ਜਥੇਦਾਰ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਫੇਰ ਅਰੁਨਾਚਲ ਪ੍ਰਦੇਸ਼ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਨੂੰ ਖਤਮ ਕਰਨ ਦਾ ਕੋਝਾ ਜਤਨ ਕੀਤਾ ਗਿਆ ਹੈ ਉਥੋਂ ਦੀ ਸਰਕਾਰ ਵੀ ਸਥਾਨਕ ਲੋਕਾਂ ਦੇ ਦਬਾਅ ਵਿਚ ਆ ਕੇ ਇਸ ਕਾਰਜ ਵਿੱਚ ਸ਼ਾਮਲ ਹੋ ਜਾਂਦੀ ਹੈ ਪਰ ਸਥਾਨਕ ਲੋਕਾਂ ਨੂੰ ਕੌਣ ਪਰਾਇਆ ਹੈ ਇਸ ਦੀ ਭਾਰਤ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : Amritpal Petition Dismissed: ਹੈਬੀਅਸ ਕਾਰਪਸ ਪਟੀਸ਼ਨ ’ਤੇ ਹੋਈ ਸੁਣਵਾਈ, ਅਗਲੀ ਸੁਣਵਾਈ 1 ਮਈ ਨੂੰ
ਜਥੇਦਾਰ ਨੇ ਖਦਸ਼ਾ ਜਾਹਿਰ ਕੀਤਾ ਕਿ ਚੀਨ ਦੇ ਬਾਰਡਰ ਤੇ ਸਾਡੇ ਸਿੱਖ ਨੌਜਵਾਨ ਜੋ ਲੜਾਈ ਲੜ ਰਹੇ ਹਨ ਨੂੰ ਨਿਰਾਸ਼ਾਜਨਕ ਕਰਨ ਲਈ ਅਜਿਹਾ ਸਭ ਕੁਝ ਤਾਂ ਨਹੀਂ ਕੀਤਾ ਜਾ ਰਿਹਾ ਹੈ ਇਸ ਦੀ ਭਾਰਤ ਸਰਕਾਰ ਨੂੰ ਗੰਭੀਰਤਾ ਨਾਲ ਜਾਂਚ ਕਰਨ ਦੀ ਜ਼ਰੂਰਤ ਹੈ। ਜਥੇਦਾਰ ਨੇ ਮੰਗ ਕੀਤੀ ਕਿ ਅਰੁਨਾਚਲ ਪ੍ਰਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਨੂੰ ਭਾਰਤ ਸਰਕਾਰ ਤੁਰੰਤ ਬਹਾਲ ਕਰੇ। ਜਥੇਦਾਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਰੁਨਾਚਲ ਪ੍ਰਦੇਸ਼ ਵਿੱਚ ਫੌਰੀ ਟੀਮ ਭੇਜ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।