ETV Bharat / state

Overdose of Drugs : ਕੀ ਸੱਚਮੁੱਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ? ਕੀ ਹੈ ਇਸ ਪਿਛੇ ਦਾ ਸੱਚ, ਵੇਖੋ ਖਾਸ ਰਿਪੋਰਟ

ਪੰਜਾਬ ਵਿੱਚ ਵੱਡਾ ਸਮਾਜਿਕ ਅਤੇ ਰਾਜਨੀਤਿਕ ਮੁੱਦਾ ਬਣੇ ਨਸ਼ੇ ਨੂੰ ਲੈ ਕੇ ਬਹੁਤੇ ਪਿੰਡਾਂ ਵਿੱਚ ਨਸ਼ਾ ਕਮੇਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਕਮੇਟੀਆਂ ਵੱਲੋਂ ਨਸ਼ਾ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਮਾਹਿਰ ਮੁਤਾਬਕ, ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।

ਕੀ ਸੱਚਮੁੱਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ? ਕੀ ਹੈ ਇਸ ਪਿਛੇ ਦਾ ਸੱਚ, ਵੇਖੋ ਖਾਸ ਰਿਪੋਰਟ

author img

By

Published : Aug 22, 2023, 3:46 PM IST

Updated : Aug 23, 2023, 12:38 PM IST

ਕੀ ਅਸਲ ਵਿੱਚ ਵੱਧ ਰਹੀਆਂ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ? ਕੀ ਨਸ਼ੇ ਉੱਤੇ ਪਈ ਨੱਥ? ਕੀ ਹੈ ਇਸ ਪਿਛੇ ਦਾ ਅਸਲ ਸੱਚ

ਬਠਿੰਡਾ: ਸਰਕਾਰੀ ਹਸਪਤਾਲ ਵਿੱਚ ਤੈਨਾਤ ਮਾਨਸਿਕ ਰੋਗ ਮਾਹਿਰ ਡਾਕਟਰ ਅਰੁਣ ਕੁਮਾਰ ਨੇ ਉਨ੍ਹਾਂ ਕੋਲ ਇਨ੍ਹਾਂ ਦਿਨੀਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਕਰੀਬ 50 ਫੀਸਦੀ ਵਾਧਾ ਹੋਇਆ ਅਤੇ ਇਸ ਸਮੇਂ ਉਨ੍ਹਾਂ ਦੇ ਨਸ਼ਾ ਛੁਡਾਊ ਕੇਂਦਰ ਦੇ 100 ਦੇ 100 ਬੈਡ ਨਸ਼ਾ ਛੱਡਣ ਵਾਲੇ ਨੌਜਵਾਨਾਂ ਕਾਰਨ ਬੁੱਕ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਪਿੰਡਾਂ ਵਿੱਚ ਬਣਾਈਆਂ ਗਈਆਂ ਨਸ਼ਾ ਰੋਕੂ ਕਮੇਟੀਆਂ ਅਤੇ ਪੁਲਿਸ ਵੱਲੋਂ ਲਗਾਤਾਰ ਨਸ਼ੇ ਦੀ ਸਪਲਾਈ ਲੈਣ ਨੂੰ ਤੋੜੇ ਜਾਣ ਕਾਰਨ ਪਿੱਛੋਂ ਨਸ਼ੇ ਦੀ ਸਪਲਾਈ ਘੱਟ ਹੋਣ ਲੱਗੀ ਹੈ। ਇਸ ਕਾਰਨ ਬਹੁਤੇ ਨੌਜਵਾਨ ਹੁਣ ਨਸ਼ਾਂ ਨਾ ਮਿਲਣ ਕਰਕੇ ਉਨ੍ਹਾਂ ਕੋਲ ਨਸ਼ਾ ਛੱਡਣ ਆ ਰਹੇ ਹਨ ਅਤੇ ਕਈ ਪਿੰਡਾਂ ਦੀਆਂ ਨਸ਼ਾ ਰੋਕੂ ਕਮੇਟੀਆਂ ਵਲੋਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਦਾ ਇਲਾਜ ਉਨ੍ਹਾਂ ਕੋਲੋਂ ਕਰਵਾਇਆ ਜਾ ਰਿਹਾ ਹੈ।

ਬਿਨਾਂ ਪੋਸਟਮਾਰਟਮ ਕਰਵਾਏ ਕਿਸੇ ਨਤੀਜੇ ਉੱਤੇ ਪਹੁੰਚਣਾ ਗ਼ਲਤ ! : ਮਾਨਸਿਕ ਰੋਗ ਮਾਹਿਰ ਡਾਕਟਰ ਅਰੁਣ ਕੁਮਾਰ ਨੇ ਕਿਹਾ ਕਿ, ਲਾਸ਼ ਦਾ ਪੋਸਟਮਾਰਟਮ ਕੀਤੇ ਬਿਨਾਂ ਮੌਤ ਨੂੰ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਐਲਾਨ ਦੇਣ ਉਚਿਤ ਨਹੀਂ ਹੈ।

"ਓਵਰਡੋਜ਼ ਨਾਲ ਮੌਤਾਂ ਹੋਣਾ ਜਾਂ ਆਮ ਮੌਤ ਹੋਣਾ, ਇਹ ਅੰਕੜੇ ਸਾਡੇ ਕੋਲ ਤਾਂ ਜ਼ਿਆਦਾ ਨਹੀਂ ਹੈ। ਪਰ, ਹਰ ਜਵਾਨ ਮੌਤ ਨੂੰ ਨਸ਼ੇ ਦੀ ਓਵਰਡੋਜ਼ ਨਾਲ ਹੋਈ ਐਲਾਨ ਕਰ ਦੇਣਾ ਕਿਤੇ ਨਾ ਕਿਤੇ ਗ਼ਲਤ ਹੈ। ਜਦੋਂ ਤੱਕ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਧ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੁੰਦਾ, ਉੰਨੀ ਦੇਰ ਤੱਕ ਇਹ ਵੀ ਕਹਿਣਾ ਉਚਿਤ ਨਹੀਂ ਕਿ ਜਵਾਨ ਵਿਅਕਤੀ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੀ ਹੋਈ।" - ਅਰੁਣ ਕੁਮਾਰ, ਮਾਨਸਿਕ ਰੋਗ ਮਾਹਿਰ

ਕਿਵੇਂ ਹੋ ਜਾਂਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ:

Overdose of Drugs, Overdose of drugs is reason of Young Deaths, Bathinda
ਮਾਹਿਰ ਦੀ ਰਾਏ
ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਬਾਰੇ ਖੁਲਾਸਾ ਕਰਦੇ ਹੋਏ ਡਾਕਟਰ ਅਰੁਣ ਕੁਮਾਰ ਨੇ ਕਿਹਾ ਪੁਲਿਸ ਵੱਲੋਂ ਲਗਾਤਾਰ ਨਸ਼ੇ ਦੀ ਸਪਲਾਈ ਲੈਣ ਨੂੰ ਤੋੜਿਆ ਜਾ ਰਿਹਾ ਹੈ। ਪਿੰਡਾਂ ਵਿੱਚ ਬਣੀਆਂ ਨਸ਼ਾ ਰੋਕੂ ਕਮੇਟੀਆਂ ਵੱਲੋਂ ਨਸ਼ੇ ਦੀ ਸਪਲਾਈ ਨੂੰ ਕਾਫੀ ਹੱਦ ਤੱਕ ਰੋਕਿਆ ਗਿਆ ਹੈ। ਇਸ ਕਾਰਨ ਹੁਣ ਨੌਜਵਾਨ ਗੋਲੀਆਂ ਦੇ ਟੀਕੇ ਅਤੇ ਕੈਪਸੂਲਾਂ ਵਿਚਲੇ ਪਾਊਡਰ ਦੇ ਟੀਕੇ ਨੂੰ ਨਸ਼ੇ ਵੱਜੋਂ ਵਰਤੇ ਰਹੇ ਹਨ। ਇੱਕ ਹੋਰ ਵੱਡਾ ਕਾਰਨ ਸਾਹਮਣੇ ਆਇਆ ਹੈ ਕਿ ਨਸ਼ਾ ਤਸਕਰਾਂ ਵਲੋਂ ਨਸ਼ੇ ਦੀ ਮਾਤਰਾ ਵਧਾਉਣ ਲਈ ਉਸ ਵਿੱਚ ਇਹ ਸਭ ਮਿਲਾਇਆ ਜਾਂਦਾ ਹੈ। ਇਸ ਕਾਰਨ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।

ਨਸ਼ਾ ਇੱਕ ਆਮ ਬਿਮਾਰੀ: ਡਾਕਟਰ ਅਰੁਣ ਨੇ ਦੱਸਿਆ ਕਿ ਨਸ਼ਾ ਇਕ ਮਾਨਸਿਕ ਰੋਗ ਹੈ। ਇਸ ਦਾ ਇਲਾਜ ਲੰਬਾ ਚੱਲਦਾ ਹੈ। ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਲਗਾਤਾਰ ਕਾਊਂਸਲਿੰਗ ਰਾਹੀਂ ਦਿਮਾਗੀ ਤੌਰ ਉੱਤੇ ਮਜਬੂਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਇੱਕ ਆਮ ਬਿਮਾਰੀ ਹੈ ਅਤੇ ਇਸ ਦਾ ਇਲਾਜ ਸੰਭਵ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਨਸ਼ੇ ਦੀ ਅਲਾਮਤ ਨੂੰ ਛੱਡਣ ਲਈ ਡਾਕਟਰ ਦੀ ਸਲਾਹ ਲੈਣ। ਬਹੁਤੇ ਨੌਜਵਾਨ ਨਸ਼ੇ ਦਾ ਰਾਹ ਛੱਡ ਕੇ ਆਮ ਵਾਂਗ ਆਪਣੀ ਜ਼ਿੰਦਗੀ ਜਿਉਣ ਲਈ ਨਸ਼ਾ ਛੁਡਾਉ ਕੇਂਦਰਾਂ ਅਤੇ ਓਟ ਸੈਂਟਰਾਂ ਦਾ ਸਹਾਰਾ ਲੈ ਰਹੇ ਹਨ।

50 ਫੀਸਦੀ ਨੌਜਵਾਨਾਂ ਵਲੋਂ ਨਸ਼ਾ ਛੱਡਣ ਦੇ ਚਾਹਵਾਨ: ਜ਼ਿਲ੍ਹਾ ਬਠਿੰਡਾ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਅਲਾਮਤ ਤੋਂ ਛੁਟਕਾਰਾ ਦਿਵਾਉਣ ਲਈ 22 ਓਟ ਸੈਂਟਰ ਖੋਲ੍ਹੇ ਗਏ ਹਨ। ਇਸ ਤੋਂ ਇਲਾਵਾ 50 ਬੈੱਡਾਂ ਦਾ ਨਸ਼ਾ ਛਡਾਊ ਕੇਂਦਰ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ 50 ਬੈਡ ਦਾ ਕੀ ਮੁੜ ਵਸੇਬਾ ਕੇਂਦਰ ਗ੍ਰੋਥ ਸੈਂਟਰ ਵਿਖੇ ਖੋਲ੍ਹਿਆ ਗਿਆ ਹੈ। ਮਨੋਰੋਗ ਮਾਹਿਰ ਡਾਕਟਰ ਅਰੁਣ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ ਨਸ਼ਾ ਛੱਡਣ ਲਈ ਸਾਡੇ ਕੁੱਲ 95 ਮਰੀਜ਼ ਦਾਖਲ ਹਨ, 42 ਓਟ ਸੈਂਟਰ ਵਿੱਚ ਹਨ ਅਤੇ ਬਾਕੀ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਹਨ। ਉਨ੍ਹਾਂ ਦਾ ਇਲਾਜ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ ਅਤੇ 50 ਫੀਸਦੀ ਨੌਜਵਾਨਾਂ ਵਲੋਂ ਨਸ਼ਾ ਛੱਡਣ ਦੇ ਚਾਹਵਾਨ ਹੋ ਗਏ ਹਨ।

Last Updated : Aug 23, 2023, 12:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.