ਬਠਿੰਡਾ: ਜ਼ਿਲ੍ਹੇ ਨਾਲ ਸਬੰਧਤ ਦੱਸਵੀਂ ਦੀ ਵਿਦਿਆਰਥਣ ਅਪੇਕਸ਼ਾ ਵਲੋਂ ਆਪਣਾ ਨਾਮ ਇੰਟਰਨੈਸ਼ਨਲ ਬੁੱਕ ਆਫ ਰਿਕਾਰਜ਼ ਵਿੱਚ ਦਰਜ ਕਰਵਾਇਆ ਗਿਆ ਹੈ। ਅਪੇਕਸ਼ਾ ਨੇ ਮੈਥ ਦੇ ਘਣ (ਕਿਊਬ) 2 ਮਿੰਟ ਤੋਂ ਵੀ ਘੱਟ ਸਮੇ ਵਿਚ ਹੱਲ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਅਪੇਕਸ਼ਾ ਨੇ ਮੈਥ ਦੇ ਘਣ (ਕਿਊਬ) ਹੱਲ ਕਰਨ ਵਿੱਚ ਬਣਾਏ ਆਪਣੇ ਵਿਸ਼ਵ ਰਿਕਾਰਡ ਨੂੰ ਆਪ ਹੀ ਤੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਅਪੇਕਸ਼ਾ ਦੀ ਉਮਰ ਮਹਿਜ 15 ਸਾਲ ਹੈ।
ਸਭ ਤੋਂ ਔਖਾ ਲੱਗਣ ਵਾਲੇ ਵਿਸ਼ੇ ਵਿੱਚ ਬਣਾਇਆ ਰਿਕਾਰਡ: ਅਪੇਕਸ਼ਾ ਨੇ ਦੱਸਿਆ ਕਿ 2022 ਵਿੱਚ ਉਸ ਵੱਲੋਂ ਇੰਡੀਆ ਬੁੱਕਸ ਆਫ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾਇਆ ਗਿਆ ਸੀ। ਉਸ ਵੱਲੋਂ ਗੀਤਾ ਦੇ 12 ਵੇਂ ਅਧਿਆਏ ਦੇ ਵੀ ਸ਼ਲੋਕ ਦੋ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਸੁਣਾਏ ਗਏ। ਇਸ ਤੋਂ ਇਲਾਵਾ ਨੈਚੁਰਥਰੈਪੀ ਵਿੱਚ ਕਰਵਾਏ ਗਏ ਟੈਸਟ ਵਿੱਚੋਂ ਉਸ ਨੇ ਪੂਰੇ ਪੰਜਾਬ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ (Records In Solve Cube In Maths) ਕੀਤਾ ਹੈ। ਹੁਣ ਉਸ ਵੱਲੋਂ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਮੈਥ ਦੇ ਘਣ (ਕਿਊਬ) ਇੱਕ ਤੋਂ 50 ਤੱਕ ਦੋ ਮਿੰਟ ਤੋਂ ਵੀ ਘੱਟ ਸਮੇ ਵਿਚ ਹੱਲ ਕਰ ਵਿਸ਼ਵ ਰਿਕਾਰਡ ਬਣਾਇਆ ਹੈ।
ਮਾਤਾ-ਪਿਤਾ ਪੇਸ਼ੇ ਵਜੋਂ ਅਧਿਆਪਕ: ਅਪੇਕਸ਼ਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੋ ਘੰਟਿਆਂ ਵਿੱਚ 7-8 ਵਾਰ ਪ੍ਰੈਕਟਿਸ ਕਰਦੀ ਹੈ ਅਤੇ ਉਸ ਦੇ ਅਧਿਆਪਕ ਮਾਤਾ-ਪਿਤਾ ਵੱਲੋਂ ਉਸ ਦੀ ਇਸ ਪ੍ਰੈਕਟਿਸ ਵਿੱਚ ਅਹਿਮ ਯੋਗਦਾਨ ਅਦਾ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ ਸਮੇਂ ਸਮੇਂ ਸਿਰ ਗਾਈਡ ਕੀਤਾ ਜਾਂਦਾ ਹੈ। ਉਸ ਦਾ ਸੁਪਨਾ ਹੈ ਕਿ ਉਹ ਮੈਡੀਕਲ ਲਾਈਨ ਵਿੱਚ ਜਾਵੇ ਅਤੇ ਵੱਡੀ ਹੋ ਕੇ ਡਾਕਟਰ ਬਣੇ ਜਿਸ ਲਈ ਉਸ ਵੱਲੋਂ ਪੜ੍ਹਾਈ ਦੇ ਨਾਲ ਨਾਲ ਆਪਣੇ ਦਿਮਾਗ਼ੀ ਪ੍ਰੈਕਟਿਸ ਵੀ ਲਗਾਤਾਰ ਜਾਰੀ ਹੈ।
ਪਿਤਾ ਨੂੰ ਧੀ ਅਤੇ ਵਿਦਿਆਰਥਣ ਉੱਤੇ ਮਾਣ : ਅਪੇਕਸ਼ਾ ਦੇ ਪਿਤਾ ਰਾਜੀਵ ਦਾ ਕਹਿਣਾ ਹੈ ਉਹ ਉਨ੍ਹਾਂ ਦੀ ਬੇਟੀ ਵੀ ਹੈ ਤੇ ਵਿਦਿਆਰਥਣ ਵੀ ਹੈ। ਇਸ ਲਈ ਉਨ੍ਹਾਂ ਨੂੰ ਦੋਹਰਾ ਖ਼ਿਆਲ ਰੱਖਣਾ ਪੈਂਦਾ ਹੈ। ਉਨ੍ਹਾਂ ਵੱਲੋਂ ਬੱਚਿਆਂ ਦੀ ਰੋਜ਼ਾਨਾ ਟ੍ਰੇਨਿੰਗ ਕਰਵਾਈ ਜਾਂਦੀ ਹੈ। ਟ੍ਰੇਨਿੰਗ ਤੋਂ ਬਾਅਦ ਬੱਚਿਆਂ ਨੂੰ ਪ੍ਰੈਕਟਿਸ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਤਾਂ ਜੋ ਉਨ੍ਹਾਂ ਦੀ ਪੜ੍ਹਾਈ ਉੱਤੇ ਪਕੜ ਮਜ਼ਬੂਤ ਹੋ ਸਕੇ ਤੇ ਬੱਚੇ ਆਪਣਾ ਟਾਰਗੇਟ ਸੈਟ ਕਰ ਸਕਨ। ਜੇਕਰ ਕੋਈ ਵਿਦਿਆਰਥੀ ਟਾਰਗੇਟ ਸੈਟ ਕਰ ਲੈਂਦਾ ਹੈ, ਤਾਂ ਉਹ ਉਸ ਟਾਰਗੇਟ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰਦਾ ਹੈ। ਉਨ੍ਹਾਂ ਦੀ (Punjabi Girl Intelligent in Maths) ਕੋਸ਼ਿਸ਼ ਹੁੰਦੀ ਹੈ ਕਿ ਜੋ ਵਿਦਿਆਰਥੀ ਵੱਲੋਂ ਸੋਚਿਆ ਵੀ ਨਹੀਂ ਹੁੰਦਾ ਉਸ ਸਥਾਨ ਉੱਤੇ ਉਹ ਵਿਦਿਆਰਥੀ ਨੂੰ ਲੈ ਕੇ ਜਾਣ।
ਬੱਚੀ ਦੇ ਅਗਲੇ ਟਾਰਗੇਟ ਉੱਤੇ ਵੀ ਉਸ ਨੂੰ ਸਪੋਰਟ : ਅਪੇਕਸ਼ਾ ਦੀ ਪ੍ਰਾਪਤੀ ਤੇ ਬੋਲਦਿਆਂ ਰਜੀਵ ਕੁਮਾਰ ਦਾ ਕਹਿਣਾ ਹੈ ਕਿ ਉਹ ਆਪਣੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਆਪਣੀ ਬੱਚੀ ਨੂੰ ਕਦੇ ਵੀ ਬੇਟੇ ਤੋਂ ਘੱਟ ਨਹੀਂ ਸਮਝਿਆ। ਉਨ੍ਹਾਂ ਦੇ ਹਰ ਸੁਪਨੇ ਨੂੰ ਪੂਰਾ ਕਰਨ ਲਈ ਉਹ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਹੁਣ ਅਪੇਕਸ਼ਾ ਵੱਲੋਂ ਡਾਕਟਰ ਬਣਨ ਦਾ ਸੁਪਨਾ ਵੇਖਿਆ ਗਿਆ ਹੈ ਅਤੇ ਉਹ ਇੱਕ ਟਾਰਗੇਟ ਲੈ ਕੇ ਚੱਲੀ ਹੈ, ਇਸ ਟਾਰਗੇਟ ਨੂੰ ਪੂਰਾ ਕਰਨ ਵਿੱਚ ਉਹ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ ਅਤੇ ਪੜਾਈ ਦੇ ਨਾਲ-ਨਾਲ ਪ੍ਰੈਕਟਿਸ ਵੀ ਕਰਵਾ ਰਹੇ ਹਨ।
ਦਿਮਾਗੀ ਅਭਿਆਸ ਜ਼ਰੂਰੀ: ਰਾਜੀਵ ਕੁਮਾਰ ਨੇ ਕਿਹਾ ਕਿ ਪੜ੍ਹਾਈ ਨੂੰ ਬੋਝ ਨਹੀਂ ਸਮਝਣਾ ਚਾਹੀਦਾ। ਸਾਨੂੰ ਪੁਰਾਤਨ ਵਿਧੀ ਰਾਹੀਂ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਧੁਨਿਕ ਯੁੱਗ ਵਿੱਚ ਬੱਚੇ ਮਸ਼ੀਨਾਂ ਉੱਤੇ ਜ਼ਿਆਦਾ ਨਿਰਭਰ ਹੋਣ ਲੱਗੇ ਹਨ ਜਿਸ ਕਾਰਨ ਉਨ੍ਹਾਂ ਦਾ ਦਿਮਾਗੀ ਵਿਕਾਸ ਰੁਕ ਗਿਆ ਹੈ। ਬੱਚਿਆਂ ਨੂੰ ਜ਼ਿਆਦਾ (How To Make Maths Easy) ਤੋਂ ਜ਼ਿਆਦਾ ਪ੍ਰੈਕਟਿਸ ਕਰਵਾਉਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਦਾ ਦਿਮਾਗ ਹੋਰ ਜਿਆਦਾ ਖੁੱਲ੍ਹ ਸਕੇ ਅਤੇ ਉਹ ਪੜ੍ਹਾਈ ਵਿੱਚ ਚੰਗਾ ਮੁਕਾਮ ਹਾਸਲ ਕਰ ਸਕਣ।