ਬਠਿੰਡਾ : ਪਿੰਡਾਂ ਵਿੱਚ ਬਣਾਈਆਂ ਗਈਆਂ ਨਸ਼ਾ ਰੋਕੂ ਕਮੇਟੀਆਂ ਵੱਲੋਂ ਹੁਣ ਸ਼ਰੇਆਮ ਕਾਨੂੰਨ ਨੂੰ ਹੱਥਾਂ ਵਿੱਚ ਲੈ ਕੇ ਕਤਲ ਜਿਹੀਆਂ ਸੰਗੀਨ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਤਾਜ਼ਾ ਮਾਮਲਾ ਕਸਬਾ ਰਾਮਪੁਰਾ ਫੂਲ ਦੇ ਪਿੰਡ ਮਹਿਰਾਜ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਰਹਿਣ ਵਾਲੇ ਨੌਜਵਾਨ ਦਲਜਿੰਦਰ ਸਿੰਘ ਨੂੰ ਪਿੰਡ ਘੁੰਮਣ ਕਲਾਂ ਦੀ ਨਸ਼ਾ ਰੋਕੂ ਕਮੇਟੀ ਦੇ ਕਰੀਬ ਇੱਕ ਦਰਜਨ ਮੈਂਬਰਾਂ ਵੱਲੋਂ ਕਿਡਨੈਪ ਕਰਕੇ ਕਤਲ ਕੀਤਾ ਗਿਆ
ਪੁਲਿਸ ਨੂੰ ਮਿਲੀ ਸੀ ਸ਼ਿਕਾਇਤ : ਇਸ ਬਾਰੇ ਬਠਿੰਡਾ ਦੇ ਐਸਐਸਪੀ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਲਜਿੰਦਰ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਵਾਸੀ ਕੋਠੇ ਮੈਰੀਕੇ ਮਹਿਰਾਜ ਵੱਲੋਂ ਪੁਲਿਸ ਸ਼ਿਕਾਇਤ ਦਰਜ ਕਰਾਈ ਸੀ ਕਿ 10 ਅਕਤੂਬਰ ਨੂੰ ਦਲਜੀਤ ਸਿੰਘ ਘਰੋਂ ਗਿਆ ਪਰ ਵਾਪਸ ਨਹੀਂ ਪਰਤਿਆ। ਪੁਲਿਸ ਵੱਲੋਂ ਗੁਰਪ੍ਰੀਤ ਕੌਰ ਦੀ ਸ਼ਿਕਾਇਤ ਤੇ ਜਦੋਂ ਮਾਮਲੇ ਦੀ ਛਾਣਬੀਨ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਪਿੰਡ ਘੁੰਮਣ ਕਲਾਂ ਦੀ ਨਸ਼ਾ ਰੋਕੂ ਕਮੇਟੀ ਦੇ ਗਿਆਨੀ ਸਤਨਾਮ ਸਿੰਘ ਬਲਵੀਰ ਸਿੰਘ ਵੱਲੋਂ ਦਲਜਿੰਦਰ ਸਿੰਘ ਨੋ ਪਲਟੀਨਾ ਮੋਟਰਸਾਈਕਲ ਸਮੇਤ ਅਗਵਾਹ ਕੀਤਾ ਗਿਆ ਸੀ ਅਤੇ ਦਲਜਿੰਦਰ ਸਿੰਘ ਦੀ ਕੁੱਟਮਾਰ ਕੀਤੀ ਗਈ।
- 6 lakh Robbed in Ludhiana: ਲੁਧਿਆਣਾ ਵਿੱਚ ਕਾਰੋਬਾਰੀ ਤੋਂ 6 ਲੱਖ ਰੁਪਏ ਦੀ ਲੁੱਟ, ਮੁਲਜ਼ਮ ਫਰਾਰ
- Suo Moto Against Pollution : ਪੰਜਾਬ ਦੇ ਮੁੱਖ ਸਕੱਤਰ ਨੂੰ NGT ਦਾ ਨੋਟਿਸ, ਕਿਹਾ-'ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਵੱਡਾ ਕਾਰਨ ਪੰਜਾਬ 'ਚ ਪਰਾਲੀ ਨੂੰ ਅੱਗ ਲਾਉਣਾ'
- Behbal Kalan Goli Kand Case: ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜਾਬੀਆਂ ਨੂੰ ਕਰ ਰਿਹਾ ਗੁੰਮਰਾਹ, ਵਕੀਲ ਨੇ ਕੀਤੇ ਵੱਡੇ ਖੁਲਾਸੇ
ਇਸ ਕੁੱਟਮਾਰ ਦੌਰਾਨ ਦਲਜਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਦੋਸ਼ੀਆਂ ਵੱਲੋਂ ਉਸ ਦੀ ਲਾਸ਼ ਖੁਰਦ ਬੁਰਦ ਕਰਨ ਲਈ ਲਾਸੜਾਂ ਡਰੇਨ ਕਿਨਾਰੇ ਸੁੱਟ ਦਿੱਤੀ ਗਈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਸ ਘਟਨਾ ਨੂੰ ਕਰੀਬ ਇੱਕ ਦਰਜਨ ਨੌਜਵਾਨਾਂ ਨੇ ਅੰਜਾਮ ਦਿੱਤਾ ਹੈ, ਜਿਨਾਂ ਵਿੱਚੋਂ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।