ETV Bharat / state

Products from garbage: 10 ਸਾਲ ਦੀ ਕੁੜੀ ਨੇ ਕੂੜੇ ਕਰਕਟ ਤੋਂ ਤਿਆਰ ਕੀਤੀਆਂ ਸ਼ਾਨਦਾਰ ਵਸਤਾਂ, ਸੋਸ਼ਲ ਮੀਡੀਆ ਉੱਤੇ ਸਾਂਝਾ ਕਰ ਰਹੀ ਆਪਣਾ ਹੁਨਰ - ETV TOP NEWS

ਬਠਿੰਡਾ ਵਿੱਚ 10 ਸਾਲ ਦੀ ਮੰਨਤ ਨੇ ਦੁਨੀਆਂ ਲਈ ਮੁਸੀਬਤ ਬਣੇ ਕੂੜੇ ਕਰਕਟ ਨੂੰ ਸ਼ਾਨਦਾਰ ਅਤੇ ਖੂਬਸੂਰਤ ਵਸਤਾਂ ਬਣਾਉਣ ਲਈ ਵਰਤਿਆ ਹੈ। ਹੋਣਹਾਰ ਹੁਨਰ ਦੀ ਮਾਲਿਕ ਮੰਨਤ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਬਹੁਤ ਸਾਰੀਆਂ ਵਸਤਾਂ ਬਣਾਈਆਂ ਨੇ ਜਿੰਨ੍ਹਾਂ ਨੂੰ ਸਜਾਵਟ ਅਤੇ ਹੋਰ ਕੰਮਾਂ ਲਈ ਵਰਤਿਆ ਜਾ ਸਕਦਾ ਹੈ।

In Bathinda 10 year old girl made wonderful products from garbage
Products from garbage: 10 ਸਾਲ ਦੀ ਕੁੜੀ ਨੇ ਕੂੜੇ ਕਰਕਟ ਤੋਂ ਤਿਆਰ ਕੀਤੀਆਂ ਸ਼ਾਨਦਾਰ ਵਸਤਾਂ, ਸੋਸ਼ਲ ਮੀਡੀਆ ਉੱਤੇ ਸਾਂਝਾ ਕਰ ਰਹੀ ਆਪਣਾ ਹੁਨਰ
author img

By

Published : Feb 9, 2023, 5:46 PM IST

Products from garbage: 10 ਸਾਲ ਦੀ ਕੁੜੀ ਨੇ ਕੂੜੇ ਕਰਕਟ ਤੋਂ ਤਿਆਰ ਕੀਤੀਆਂ ਸ਼ਾਨਦਾਰ ਵਸਤਾਂ, ਸੋਸ਼ਲ ਮੀਡੀਆ ਉੱਤੇ ਸਾਂਝਾ ਕਰ ਰਹੀ ਆਪਣਾ ਹੁਨਰ

ਬਠਿੰਡਾ: ਦੁਨੀਆਂ ਭਰ ਵਿੱਚ ਅੱਜ-ਕੱਲ੍ਹ ਸਭ ਤੋਂ ਵੱਡੀ ਸਮੱਸਿਆ ਦਾ ਕਾਰਨ ਘਰਾਂ ਵਿਚ ਇਕੱਠਾ ਹੋ ਰਿਹਾ ਕੂੜਾ ਕਰਕਟ ਬਣਿਆ ਹੋਇਆ ਹੈ, ਪਰ ਬਠਿੰਡਾ ਦੀ ਰਹਿਣ ਵਾਲੀ 10 ਸਾਲ ਦੀ ਕੁੜੀ ਮੰਨਤ ਵੱਲੋਂ ਇਸ ਕੂੜੇ ਕਰਕਟ ਤੋਂ ਅਜਿਹੀਆਂ ਵਸਤੂਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਖਿੱਚ ਦਾ ਕੇਂਦਰ ਬਣਦੀਆਂ ਹਨ। ਮੰਨਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਸੱਤਵੀ ਕਲਾਸ ਦੀ ਵਿਦਿਆਰਥਣ ਹੈ ਅਤੇ ਉਸ ਵੱਲੋਂ ਇਹ ਸਭ ਕੁਝ ਯੂ-ਟਿਊਬ ਤੋਂ ਦੇਖ ਕੇ ਸਿੱਖਿਆ ਗਿਆ ਅਤੇ ਘਰ ਵਿਚ ਇਕੱਠੀਆਂ ਹੋਈਆਂ ਵੱਖ-ਵੱਖ ਫਾਲਤੂ ਸੁੱਟਣ ਯੋਗ ਵਸਤੂਆਂ ਤੋਂ ਉਸ ਵੱਲੋਂ ਇਹ ਸਭ ਤਿਆਰ ਕੀਤਾ ਜਾਂਦਾ ਹੈ।

ਸਜਾਵਟੀ ਵਸਤੂਆਂ: ਮੰਨਤ ਨੇ ਦੱਸਿਆ ਕਿ ਉਸ ਵੱਲੋਂ ਇਹਨਾਂ ਸੁੱਟੀਆਂ ਗਈਆਂ ਵਸਤੂਆਂ ਤੋਂ ਆਪਣੀ ਨਿੱਜੀ ਡਾਇਰੀ ਤਿਆਰ ਕੀਤੀ ਗਈ ਹੈ, ਜਿਸ ਵਿੱਚ ਉਸ ਵੱਲੋਂ ਸਾਰੇ ਦਿਨ ਦਾ ਕੀਤਾ ਕੰਮ ਦਰਜ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਸ ਵੱਲੋਂ ਆਪਣਾ ਯੂਟੂਬ ਚੈਨਲ ਵੀ ਚਲਾਇਆ ਜਾ ਰਿਹਾ ਜਿਸ ਉਪਰ ਉਸ ਵੱਲੋਂ ਸੁੱਟਣ ਯੋਗ ਵੱਖ-ਵੱਖ ਵਸਤੂਆਂ ਤੋਂ ਸਜਾਵਟੀ ਵਸਤੂਆਂ ਤਿਆਰ ਕਰਨ ਲਈ ਕੀ ਕੀ ਚੀਜ਼ਾਂ ਦੀ ਲੋੜ ਹੁੰਦੀ ਹੈ ਉਸ ਸਬੰਧੀ ਜਾਣਕਾਰੀ ਦਿਤੀ ਜਾਂਦੀ ਹੈ। ਮੰਨਤ ਨੇ ਦੱਸਿਆ ਕਿ ਉਹ ਮਹਿਜ਼ ਇਕ ਘੰਟਾ ਇਸ ਕੰਮ ਨੂੰ ਦਿੰਦੀ ਹੈ ਅਤੇ ਪ੍ਰੀਖਿਆ ਸਮੇਂ ਉਹ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿੰਦੀ ਹੈ ਤਾਂ ਜੋ ਉਸਦੀ ਪੜ੍ਹਾਈ ਖਰਾਬ ਨਾ ਹੋਵੇ।

ਇਹ ਵੀ ਪੜ੍ਹੋ: Sikh organizations: ਨਾਮਧਾਰੀ ਸੰਪਰਦਾ ਦੇ ਆਗੂ ਠਾਕੁਰ ਉਦੇ ਸਿੰਘ ਖ਼ਿਲਾਫ਼ ਜਥੇਦਾਰ ਕੋਲ ਸ਼ਿਕਾਇਤ

ਦਾਦਾ ਦਾਦੀ ਦਾ ਅਹਿਮ ਰੋਲ: ਮੰਨਤ ਨੇ ਦੱਸਿਆ ਕਿ ਇਸ ਕੰਮ ਵਿਚ ਉਸ ਦੇ ਮਾਤਾ-ਪਿਤਾ ਤੋਂ ਇਲਾਵਾ ਉਸ ਦੇ ਦਾਦਾ ਦਾਦੀ ਦਾ ਅਹਿਮ ਰੋਲ ਹੈ, ਜਿਨ੍ਹਾਂ ਵੱਲੋਂ ਉਸ ਨੂੰ ਇਸ ਕੰਮ ਲਈ ਪ੍ਰੇਰਿਆ ਜਾਂਦਾ ਹੈ। ਮੰਨਤ ਨੇ ਦੱਸਿਆ ਕੇ ਉਹ ਬਹੁਤ ਘੱਟ ਸਮਾਂ ਖੇਡਣ ਵੱਲ ਧਿਆਨ ਦਿੰਦੀ ਹੈ ਅਤੇ ਉਹ ਦੂਸਰੇ ਬੱਚਿਆਂ ਨੂੰ ਵੀ ਅਪੀਲ ਕਰਨਾ ਚਾਹੁੰਦੀ ਹੈ ਕਿ ਉਹ ਯੂਟੂਬ ਉੱਤੇ ਅਜਿਹੀਆਂ ਵਸਤੂਆਂ ਨੂੰ ਦੇਖਣ ਤਾਂ ਜੋ ਉਹ ਇੰਨ੍ਹਾਂ ਨੂੰ ਬਣਾਉਣਾ ਸਿੱਖਣ ਅਤੇ ਸੁਨਹਿਰੀ ਭਵਿੱਖ ਵੱਲ ਜਾਣ। ਮਹਿਕ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਸ਼ੁਰੂ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਬਾਅਦ ਵਿੱਚ ਮਿਹਨਤ ਅਤੇ ਲਗਨ ਨਾਲ ਸਭ ਕੁੱਝ ਸੰਭਵ ਹੋ ਸਕਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.