ਬਠਿੰਡਾ: ਹੈਦਰਾਬਾਦ ਵਿੱਚ ਕੁਝ ਦਿਨ ਪਹਿਲਾਂ ਇੱਕ ਡਾਕਟਰ ਨਾਲ ਚਾਰ ਵਿਅਕਤੀਆਂ ਵੱਲੋਂ ਜਬਰ ਜਨਾਹ ਕਰਨ ਤੋਂ ਉਸ ਨੂੰ ਜਲਾ ਦਿੱਤਾ ਸੀ ਬੇਸ਼ੱਕ ਪੁਲਿਸ ਨੇ ਚਾਰ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਆਰੋਪੀਆਂ ਨੂੰ ਕੜੀ ਸਜ਼ਾ ਮਿਲੇ ਇਸ ਦੀ ਮੰਗ ਪੂਰਾ ਦੇਸ਼ ਕਰ ਰਿਹਾ ਸੀ। ਸ਼ੁੱਕਰਵਾਰ ਨੂੰ ਸਵੇਰੇ ਹੈਦਰਾਬਾਦ ਵਿੱਚ ਐਨਕਾਊਂਟਰ ਦੇ ਦੌਰਾਨ ਚਾਰ ਆਰੋਪੀਆਂ ਨੂੰ ਪੁਲਿਸ ਨੇ ਮਾਰ ਗਿਰਾਇਆ, ਜਿਸ ਤੋਂ ਬਾਅਦ ਇਹ ਘਟਨਾ ਸੋਸ਼ਲ ਮੀਡੀਆ ਵਿੱਚ ਅੱਗ ਦੇ ਵਾਂਗ ਫੈਲ ਗਈ ਅਤੇ ਹਰ ਵਿਅਕਤੀ ਨੇ ਇਸ ਦੀ ਪ੍ਰਸੰਸਾ ਕੀਤੀ।
ਬਠਿੰਡਾ ਦੇ ਬੱਸ ਸਟੈਂਡ ਦੇ ਬਾਹਰ ਸ਼ਹਿਰ ਵਾਸੀਆਂ ਵੱਲੋਂ ਇਸ ਖੁਸ਼ੀ ਵਿੱਚ ਲੱਡੂ ਵੰਡੇ ਗਏ। ਇਸ ਦੌਰਾਨ ਸਥਾਨਕ ਲੋਕਾਂ ਨੇ ਕਿਹਾ ਪੁਲਿਸ ਵੱਲੋਂ ਆਰੋਪੀਆਂ ਦਾ ਜਿਹੜਾ ਐਨਕਾਊਂਟਰ ਕੀਤਾ ਗਿਆ ਹੈ ਉਹ ਸ਼ਲਾਘਾਯੋਗ ਹੈ।
ਇਹ ਵੀ ਪੜੋ: ਬਰਨਾਲਾ ਵਿੱਚ ਸਿੱਖਿਆ ਮੰਤਰੀ ਦਾ ਬੇਰੁਜ਼ਗਾਰ ਅਧਿਆਪਕਾਂ ਨੇ ਕੀਤਾ ਘਿਰਾਓ
ਉਨ੍ਹਾਂ ਦਾ ਕਹਿਣਾ ਹੈ ਕਿ ਗੈਂਗਰੇਪ ਕਰਨ ਵਾਲੇ ਆਰੋਪੀਆਂ ਦੇ ਨਾਲ ਇਸੇ ਤਰ੍ਹਾਂ ਸਖ਼ਤੀ ਨਾਲ ਪੇਸ਼ ਆਉਣ ਦੀ ਲੋੜ ਹੈ, ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਾਨੂੰਨ ਸਖ਼ਤ ਹੋਵੇਗਾ ਤਾਂ ਬਲਾਤਕਾਰ ਦੀਆਂ ਵਾਰਦਾਤਾਂ ਵਿੱਚ ਕਮੀ ਆਵੇਗੀ। ਚਾਰੋ ਆਰੋਪੀਆਂ ਨੂੰ ਮਾਰ ਗਿਰਾਏ ਜਾਣ ਦੀ ਖੁਸ਼ੀ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ,ਹਰ ਵਰਗ ਖਾਸਕਰ ਮਹਿਲਾਵਾਂ ਵੀ ਇਸ ਗੱਲ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੀ ਹਨ।