ਬਠਿੰਡਾ: ਸਿਵਲ ਹਸਪਤਾਲ ਵਿੱਚ ਲੋਕਾਂ ਤੋਂ ਪਾਰਕਿੰਗ ਦੇ ਨਾਂਅ 'ਤੇ ਸ਼ਰੇਆਮ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸਿਵਲ ਹਾਸਪਤਾਲ ਵਿੱਚ ਪਾਰਕਿੰਗ ਲਈ ਟੈਂਡਰ ਪਾਸ ਕਰ ਕੇ ਠੇਕੇ 'ਤੇ ਦੇ ਦਿੱਤਾ ਗਿਆ ਸੀ ਤਾਂ ਜੋ ਲੋਕਾਂ ਦੇ ਵਾਹਨ ਸੁਰੱਖਿਅਤ ਰੱਖੇ ਜਾ ਸਕਣ, ਪਰ ਹਸਪਤਾਲ ਵਿੱਚ ਆਉਣ ਵਾਲੇ ਬਾਹਰੀ ਮਰੀਜ਼ਾਂ ਨੂੰ ਉਨ੍ਹਾਂ ਦੇ ਬਾਈਕ ਦੇ ਗੇੜੇ ਦੇ ਅਨੁਸਾਰ ਠੇਕੇਦਾਰ ਵੱਲੋਂ ਨਜਾਇਜ਼ ਪੈਸੇ ਵਸੂਲੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਪਾਰਕਿੰਗ ਦੇ ਰੇਟ ਤੈਅ ਕੀਤੇ ਗਏ ਹਨ। ਵਿਭਾਗ ਵੱਲੋਂ ਜੀਪ ਤੇ ਕਾਰ ਦੇ 20 ਰੁਪਏ ਤੇ ਮੋਟਰਸਾਈਕਲ ਜਿਹੇ ਦੂਜੇ ਟੂ-ਵੀਲਰਾਂ ਦੇ 5 ਰੁਪਏ ਤੈਅ ਕੀਤੇ ਹਨ ਜਦੋਂ ਇਸ ਮਾਮਲੇ ਵਿੱਚ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸਤੀਸ਼ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਵੇਂ ਟੈਂਡਰ ਵਿੱਚ ਬਕਾਇਦਾ ਵਾਹਨਾਂ ਦੀ ਫੀਸ ਉੱਤੇ ਟਾਈਮ ਤੈਅ ਕੀਤੇ ਜਾਣਗੇ।
ਮੌਕੇ 'ਤੇ ਪਹੁੰਚ ਕੇ ਜਦੋਂ ਈਟੀਵੀ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲਗਿਆ ਕਿ ਠੇਕੇਦਾਰ ਵੱਲੋਂ ਪਾਰਕਿੰਗ ਦੀ ਸਲਿੱਪ ਬਣਾਈ ਗਈ ਹੈ ਜਿਸ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕੀ ਹਰ ਗੇੜੇ ਤੇ ਸਵਾਰ ਨੂੰ ਪੈਸੇ ਦੇਣ ਪੈਣਗੇ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨਿਯਾਮਾਂ ਦੇ ਵਿੱਚ ਜਲਦ ਬਦਲਾਵ ਕੀਤੇ ਜਾਣੇ ਚਾਹਿਦੇ ਹਨ।