ਬਠਿੰਡਾ: ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਹੋਲੀ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਗਿਆ। ਸੋਮਵਾਰ ਨੂੰ ਪਹਿਲਾਂ ਸ਼ਹਿਰ ਵਾਸੀਆਂ ਵੱਲੋਂ ਹੋਲੀ ਦੀ ਪੂਜਾ ਕੀਤੀ ਗਈ ਅਤੇ ਮੰਗਲਵਾਰ ਨੂੰ ਸਵੇਰੇ ਤੋਂ ਹੀ ਸ਼ਹਿਰ ਵਿੱਚ ਹੋਲੀ ਦਾ ਤਿਉਹਾਰ ਮਨਾਉਣਾ ਸ਼ੁਰੂ ਹੋ ਗਿਆ। ਪੁਲਿਸ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ।
ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਹੋਲੀ ਦੇ ਮੱਦੇਨਜ਼ਰ 39 ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ, ਜਿਹੜੀਆਂ ਕਿ ਵੱਖ-ਵੱਖ ਖੇਤਰਾਂ ਵਿੱਚ ਤੈਨਾਤ ਕੀਤੀਆਂ। ਸ਼ਹਿਰ ਦੇ ਮੁੱਖ ਬਾਜ਼ਾਰ ਤੋਂ ਲੈ ਕੇ ਹਰ ਗਲੀ ਦੇ ਵਿੱਚ ਪੁਲਿਸ ਦਾ ਪਹਿਰਾ ਨਜ਼ਰ ਆਇਆ ਅਤੇ ਅਜੀਤ ਰੋਡ ਵਿੱਚ ਪੁਲਿਸ ਵੱਲੋਂ ਚਲਾਨ ਵੀ ਕੱਟੇ ਗਏ।
ਬੇਸ਼ੱਕ ਇਸ ਵਾਰ ਹੋਲੀ ਦਾ ਉਤਸ਼ਾਹ ਪਿਛਲੇ ਸਾਲ ਨਾਲੋਂ ਘੱਟ ਦੇਖਣ ਨੂੰ ਮਿਲਿਆ, ਪਰ ਫਿਰ ਵੀ ਹਰ ਵਰਗ ਵਿੱਚ ਹੋਲੀ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਬਠਿੰਡਾ ਸ਼ਹਿਰ ਦੇ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਮੁੱਖ ਬਾਜ਼ਾਰਾਂ ਵਿਚ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਅਤੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੇ ਖ਼ਿਲਾਫ਼ ਚਲਾਨ ਕੀਤੇ ਗਏ।
ਇਹ ਵੀ ਪੜੋ: ਹੋਲੀ ਆਈ ਰੇ.... ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਰੰਗਾਂ ਦਾ ਤਿਉਹਾਰ
ਪੁਲਿਸ ਦੀ ਸਖ਼ਤੀ ਦੇ ਚੱਲਦੇ ਕਿਸੇ ਵੀ ਪ੍ਰਕਾਰ ਦੀ ਅਣਹੋਣੀ ਵਾਰਦਾਤ ਇਸ ਵਾਰ ਨਹੀਂ ਹੋਈ। ਇੱਕ ਦੂਜੇ ਨੂੰ ਹੋਲੀ ਦੀ ਵਧਾਈਆਂ ਦਿੱਤੀਆਂ। ਬਠਿੰਡਾ ਵਿੱਚ ਵੱਖ-ਵੱਖ ਰਾਜਨੀਤਕ ਦਲਾਂ ਵੱਲੋਂ ਵੀ ਹੋਲੀ ਦਾ ਤਿਉਹਾਰ ਮਨਾਇਆ ਗਿਆ।