ETV Bharat / state

ਸਿਹਤ ਮੰਤਰੀ ਹਰਸ਼ਵਰਧਨ ਨੇ ਬਠਿੰਡਾ ‘ਏਮਸ’ ਦੇ ਓਪੀਡੀ ਦਾ ਕੀਤਾ ਉਦਘਾਟਨ - ਬਠਿੰਡਾ AIIMS

ਬਠਿੰਡਾ ਵਿੱਚ ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ ’ਚ ਓਪੀਡੀ ਸੇਵਾਵਾਂ ਦੀ ਸ਼ੁਰੂਆਤ ਅੱਜ ਸੋਮਵਾਰ 23 ਦਸੰਬਰ ਨੂੰ ਹੋ ਗਈ ਹੈ। ਇਸ ਦਾ ਉਦਘਾਟਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ।

ਬਠਿੰਡਾ ਏਮਸ
ਬਠਿੰਡਾ ‘ਏਮਸ’ ਦੇ ਓਪੀਡੀ ਦਾ ਕੀਤਾ ਉਦਘਾਟਨ
author img

By

Published : Dec 23, 2019, 12:36 PM IST

Updated : Dec 23, 2019, 5:02 PM IST

ਬਠਿੰਡਾ: ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ ’ਚ ਓਪੀਡੀ ਸੇਵਾਵਾਂ ਦੀ ਸ਼ੁਰੂਆਤ ਅੱਜ ਸੋਮਵਾਰ 23 ਦਸੰਬਰ ਨੂੰ ਹੋ ਗਈ ਹੈ। ਇਸ ਦਾ ਉਦਘਾਟਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ।

ਵੇਖੋ ਵੀਡੀਓ

ਬਠਿੰਡਾ AIIMS ਨੂੰ ਚਲਾਉਣ ਦੀ ਜ਼ਿੰਮੇਵਾਰੀ ਪੀਜੀਆਈ ਚੰਡੀਗੜ੍ਹ ਨੂੰ ਸੌਂਪੀ ਗਈ ਹੈ। ਪੀਜੀਆਈ ਦੀ ਦੇਖ-ਰੇਖ ਵਿੱਚ ਹੀ ਇਸ ਦੇ ਡਾਕਟਰ ਨਿਯੁਕਤ ਕੀਤੇ ਅਤੇ ਵਿਭਾਗ ਬਣਾਏ ਗਏ ਹਨ। ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਅਧੀਨ ਬਣੇ ਬਠਿੰਡਾ ਦੇ AIIMS ਦੀ ਉਸਾਰੀ ’ਤੇ ਲਗਭਗ 925 ਕਰੋੜ ਰੁਪਏ ਖ਼ਰਚਾ ਆਵੇਗਾ। ਹਾਲੇ ਇਸ ਦੀ ਥੋੜ੍ਹੀ ਉਸਾਰੀ ਬਾਕੀ ਹੈ। ਪਿਛਲੇ ਵਰ੍ਹੇ ਪੀਜੀਆਈ ਚੰਡੀਗੜ੍ਹ ਦੀ OPD ’ਚ 28 ਲੱਖ ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ।

177 ਏਕੜ ਰਕਬੇ ’ਚ ਬਣੇ ਬਠਿੰਡਾ AIIMS ’ਚ 750 ਬੈੱਡ ਤਿਆਰ ਹੋਣੇ ਹਨ। ਇਸ ਵਿੱਚ 10 ਸਪੈਸ਼ਲਿਸਟ ਤੇ 11 ਸੁਪਰ–ਸਪੈਸ਼ਲਿਸਟ ਵਿਭਾਗ ਹੋਣਗੇ। 16 ਅਤਿ–ਆਧੁਨਕ ਆਪਰੇਸ਼ਨ ਥੀਏਟਰ ਹੋਣਗੇ। MBBS ਦੀਆਂ 100 ਅਤੇ ਨਰਸਿੰਗ ਦੀਆਂ 60 ਸੀਟਾਂ ਹੋਣਗੀਆਂ।

ਇਹ ਵੀ ਪੜੋ: ਝਾਰਖੰਡ ਵਿਧਾਨਸਭਾ ਚੋਣਾਂ : ਚੋਣਾਂ ਲਈ ਗਿਣਤੀ ਹੋਈ ਸ਼ੁਰੂ, ਜੇਐਮਐਮ-ਕਾਂਗਰਸ ਗਠਜੋੜ ਅੱਗੇ

ਜਾਣਕਾਰੀ ਮੁਤਾਬਕ ਮਰੀਜ਼ਾਂ ਦੇ ਹਸਪਤਾਲ ’ਚ ਦਾਖ਼ਲ ਕਰ ਕੇ ਇਲਾਜ ਦੀ ਸਹੂਲਤ ਨਵੰਬਰ 2020 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।

Intro:Body:

Bathinda aiims 

Conclusion:
Last Updated : Dec 23, 2019, 5:02 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.