ETV Bharat / state

'ਜੇ ਸਿੱਖਾਂ ਨਾਲ ਹੈ ਸੱਚੀ ਹਮਦਰਦੀ ਪਹਿਲਾਂ 1984 ਦੇ ਕਤਲੇਆਮ ਲਈ ਮਾਫੀ ਮੰਗਣ ਰਾਹੁਲ ਗਾਂਧੀ'

ਬਠਿੰਡਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ ਉਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਜੇਕਰ ਰਾਹੁਲ ਗਾਂਧੀ ਨੂੰ ਸਿੱਖ ਕੌਮ ਨਾਲ ਸੱਚੀ ਹਮਦਰਦੀ ਹੈ ਤਾਂ ਉਹ ਸਿੱਖ ਕੌਮ ਤੋਂ 1984 ਦੇ ਸਿੱਖ ਕਤਲੇਆਮ ਲਈ ਮਾਫੀ (Rahul Gandhi apologizes to the Sikh community for the 1984 Sikh massacre Sikhs) ਮੰਗਣ। ਅਜੇ ਤੱਕ ਗਾਂਧੀ ਪਰਿਵਾਰ ਨੇ ਇਸ ਲਈ ਮਾਫੀ ਨਹੀਂ ਮੰਗੀ।

MP Harsimrat Kaur Badal
MP Harsimrat Kaur Badal
author img

By

Published : Jan 10, 2023, 6:41 PM IST

MP Harsimrat Kaur Badal

ਬਠਿੰਡਾ: ਅਕਾਲੀ ਆਗੂ ਅਤੇ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ (MP Harsimrat Kaur Badal) ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਚ ਮੀਟਿੰਗ ਕਰਨ ਲਈ ਪਹੁੰਚੇ। ਉਨ੍ਹਾਂ ਦੱਸਿਆ ਕਿ 2 ਸਾਲ ਪਹਿਲਾਂ ਕੇਂਦਰ ਸਰਕਾਰ ਦੀ ਬਿਜਲੀ ਅੱਪਗਰੇਡ ਕਰਨ ਸਬੰਧੀ ਆਈ ਸਕੀਮ ਅਧੀਨ ਮੀਟਿੰਗ ਕੀਤੀ ਗਈ ਹੈ।

'ਰਾਹੁਲ ਗਾਂਧੀ ਮੰਗਣ ਮਾਫੀ': ਰਾਹੁਲ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਤੇ ਨਿਸ਼ਾਨਾ ਸਾਧਦੇ ਹੋਏ ਹਰਸਿਮਰਤ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਦਾਦੀ ਨੇ ਦਰਬਾਰ ਸਾਹਿਬ 'ਤੇ ਅਟੈਕ ਕਰਵਾਇਆ ਸੀ। ਉਨ੍ਹਾਂ ਦੇ ਪਿਤਾ ਨੇ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਸੱਚ ਵਿੱਚ ਰਾਹੁਲ ਗਾਂਧੀ ਨੂੰ ਪੰਜਾਬੀਆਂ ਸਿੱਖਾਂ ਨੂੰ ਪਿਆਰ ਹੈ ਤਾਂ ਪਹਿਲਾ ਉਹ ਸਮੁੱਚੀ ਸਿੱਖ ਕੌਮ ਤੋਂ ਮਾਫੀ (Harsimrat Badal said Rahul Gandhi apologized for the 1984 Sikh massacre) ਮੰਗਣ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਵਿੱਚੋਂ ਕਿਸੇ ਨੇ ਵੀ ਸਿੱਖ ਕਤਲੇਆਮ ਲਈ ਹਾਲੇ ਤੱਕ ਸਿੱਖਾਂ ਤੋਂ ਮਾਫੀ ਨਹੀਂ ਮੰਗੀ। ਕਲੀਨ ਚਿੱਟ ਦੇਣ ਲਈ 10 ਕਮਿਸ਼ਨ ਬਿਠਾ ਚੁੱਕੇ ਹਨ। ਦੂਜਾ ਮਸਲਾ ਜੋ ਇਨ੍ਹਾਂ ਕਾਰਨ ਪੰਜਾਬ ਲਈ ਖੜ੍ਹਾ ਹੋਇਆ ਉਹ ਵੀ ਇਨ੍ਹਾਂ ਦਾ ਹੀ ਦੇਣ ਹੈ। ਉਨ੍ਹਾਂ ਕਿਹਾ ਪਾਣੀ ਪੰਜਾਬ ਦੀ ਜਿੰਦ-ਜਾਨ ਹੈ। ਜੋ ਗਾਂਧੀ ਪਰਿਵਾਰ ਨੇ ਪੰਜਾਬ ਤੋਂ ਖੋਹ ਕੇ ਰਾਜਸਥਾਨ,ਦਿੱਲੀ ਦੇ ਦਿੱਤਾ। ਪੰਜਾਬ ਦਾ ਪਾਣੀ ਦੂਜਿਆਂ ਨੂੰ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਇੰਦਰਾ ਗਾਂਧੀ ਹੀ ਸਨ। ਐਸਵਾਈਐਲ (SYL) ਨਹਿਰ ਦਾ ਨੀਂਹ ਪੱਥਰ ਵੀ ਇੰਦਰਾ ਗਾਂਧੀ ਨੇ ਰੱਖਿਆ ਹੀ ਰੱਖਿਆ ਸੀ।

ਮਾਨ ਸਰਕਾਰ ਨੂੰ ਵੀ ਨਹੀਂ ਬਖ਼ਸਿਆ: ਪੂਰੀ ਅਫਸਰਸਾਹੀ ਹੜਤਾਲ 'ਤੇ ਬੈਠੀ ਹੈ। ਇਹ ਸਵਾਲ 'ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਰੋਸ ਧਰਨੇ, ਹੜਤਾਲਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਦੀ। ਉਨ੍ਹਾਂ ਮੁੱਖ ਮੰਤਰੀ ਉਤੇ ਨਿਸ਼ਾਨੇ ਸਾਧਦੇ ਕਿਹਾ ਜਿਹੜਾ ਵਿਆਕਤੀ ਸ਼ਰਾਬ ਨਾਲ ਰੱਜ ਕੇ 11 ਵਜੇ ਵਿਧਾਨ ਸਭਾ ਵਿਚ ਸ਼ਰਾਬ ਆਉਂਦਾ ਸੀ ਅਤੇ ਕੀ ਉਹ ਹੁਣ ਸੁਧਰ ਗਿਆ ਹੋਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਇਕਲ ਨਹੀਂ ਚਲਾਇਆ ਉਨ੍ਹਾਂ ਨੂੰ ਕਾਰ ਚਲਾਉਣ ਲਈ ਦੇ ਦਿੱਤੀ। ਜੋ ਕਦੇ ਸਰਪੰਚ ਨਹੀਂ ਬਣੇ ਉਨ੍ਹਾਂ ਨੂੰ MLA ਬਣਾ ਦਿੱਤਾ ਹੈ ਇਸ ਤਰ੍ਹਾਂ ਦੇ ਲੋਕਾਂ ਨਾਲ ਸਰਕਾਰ ਨਹੀਂ ਚਲੇਗੀ।

ਕੇਜਰੀਵਾਲ ਨੂੰ ਵੀ ਨਿਸ਼ਾਨੇ 'ਤੇ ਲਿਆ : ਕੇਜਰੀਵਾਲ ਪੰਜਾਬ ਦੇ ਖੂਨ ਪਸੀਨੇ ਦੀ ਕਮਾਈ ਨਿਚੋੜ ਕੇ ਇਹ ਸਾਰਾ ਪੈਸਾ ਦਿੱਲੀ ਵੱਲ ਜਾ ਰਿਹਾ ਹੈ। ਹਰਸਿਮਰਤ ਬਾਦਲ ਨੇ ਕਿਹਾ ਜੋ ਐਡਵੋਕੇਟ ਜਰਨਲ ਦੀ ਲਿਸਟ ਜਾਰੀ ਹੋਈ ਹੈ । ਉਸ ਵਿੱਚ ਦਿੱਲੀ ਤੋਂ 60-70 % ਵਕੀਲ ਲਾਏ ਗਏ ਹਨ। ਉਨ੍ਹਾਂ ਸਰਕਾਰ ਨੂੰ ਸਵਾਲ ਪੁੱਛਦਿਆਂ ਕਿਹਾ ਕੀ ਪੰਜਾਬ ਵਿੱਚ ਕੋਈ ਕਾਬਲ ਵਕੀਲ ਨਹੀਂ ਸੀ ਜੋ ਦਿੱਲੀ ਤੋ ਐਡਵੋਕੇਟ ਜਨਰਲ ਲਾਏ ਜਾ ਰਹੇ ਹਨ। ਜਿਹੜਾ ਕੇਜਰੀਵਾਲ ਕਹਿੰਦਾ ਸੀ ਕਿ ਮੈਂ ਭ੍ਰਿਸ਼ਟਾਚਾਰ ਰੋਕ ਕੇ ਪੈਸਾ ਬਚਾਵਾਂਗਾ। ਉਸ ਨੇ ਪੰਜਾਬ ਸਿਰ 30 ਹਜ਼ਾਰ ਕਰੋੜ ਹੋਰ ਕਰਜ਼ਾ ਚੜ੍ਹਾ ਦਿੱਤਾ ਹੈ ।

ਇਹ ਵੀ ਪੜ੍ਹੋ:- '1984 ਵਿੱਚ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦਾ ਜਵਾਬ ਦੇਣ ਰਾਹੁਲ ਗਾਂਧੀ'

ETV Bharat Logo

Copyright © 2024 Ushodaya Enterprises Pvt. Ltd., All Rights Reserved.