ETV Bharat / state

Sri Guru Gobind Singh Ji: ਕਿਸ ਦੀ ਭਗਤੀ ਤੋਂ ਖੁਸ਼ ਹੋ ਕੇ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਆਏ ਬਠਿੰਡਾ? ਵੇਖੋ ਖਾਸ ਰਿਪੋਰਟ - ਅਨੰਦਪੁਰ ਸਾਹਿਬ

ਪੰਜਾਬ 'ਚ ਅਨੇਕਾਂ ਅਜਿਹੇ ਸਥਾਨ ਹਨ, ਜਿੱਥੇ ਗੁਰੂ ਸਹਿਬਾਨਾਂ ਵੱਲੋਂ ਆਪਣੇ ਚਰਨ ਪਾਏ ਗਏ (Sri Guru Gobind Singh Ji) ਸਨ। ਅੱਜ ਤੁਹਾਨੂੰ ਅਜਿਹੇ ਹੀ ਇਤਿਹਾਸਿਕ ਗੁਰੂ ਘਰ ਬਾਰੇ ਜਾਣਕਾਰੀ ਦੇਵਾਂਗੇ। ਪੜ੍ਹੋ ਪੂਰੀ ਖ਼ਬਰ

Gurudwara Shri Burj Mai Desan Ji Sahib big history

author img

By ETV Bharat Punjabi Team

Published : Sep 15, 2023, 3:41 PM IST

Sri Guru Gobind Singh Ji: ਕਿਸ ਦੀ ਭਗਤੀ ਤੋਂ ਖੁਸ਼ ਹੋ ਕੇ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਆਏ ਬਠਿੰਡਾ? ਵੇਖੋ ਖਾਸ ਰਿਪੋਰਟ

ਬਠਿੰਡਾ: ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ। ਇਸੇ ਲਈ ਹਰ ਕਿਸੇ ਦਾ ਸਿਰ ਇਸ ਧਰਤੀ ਨੂੰ ਸਿਜਦਾ ਕਰਦਾ ਹੈ। ਪੰਜਾਬ ਦੇ ਹਰ ਜਿਲ਼੍ਹੇ 'ਚ ਕੋਈ ਨਾ ਕੋਈ ਇਤਿਹਾਸਿਕ ਸਥਾਨ ਜ਼ਰੂਰ ਹੈ। ਅੱਜ ਅਸੀਂ ਤੁਹਾਨੂੰ ਬਠਿੰਡਾ ਤੋਂ ਕਰੀਬ 25 ਕਿਲੋਮੀਟਰ ਦੂਰ ਪਿੰਡ ਚੱਕ ਫਤਹਿ ਸਿੰਘ ਵਾਲਾ ਦੇ ਇਤਿਹਾਸ (Gurudwara Shri Burj Mai Desan Ji Sahib big history)ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਕਾਬਲੇਜ਼ਿਕਰ ਹੈ ਕਿ ਇਸ ਪਿੰਡ 'ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਯੋਗ ਕੀਤੀਆਂ ਵਸਤਾਂ ਅੱਜ ਵੀ ਸ਼ਸ਼ੋਭਿਤ ਹਨ ਅਤੇ ਇਨ੍ਹਾਂ ਦੀ ਦੇਖਭਾਲ ਮਾਈ ਦੇਸਾਂ ਜੀ ਦੀ ਦਸਵੀਂ ਪੀੜੀ ਦੇ ਅੰਸ਼-ਵੰਸ਼ ਬਾਬਾ ਜਸਵੀਰ ਸਿੰਘ ਜੀ ਵੱਲੋਂ ਕੀਤੀ ਜਾ ਰਹੀ ਹੈ।

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਉਣਾ: ਇਤਿਹਾਸਿਕ ਵਸਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਬਾਬਾ ਜਸਵੀਰ ਸਿੰਘ ਨੇ ਦੱਸਿਆ ਕਿ 18 ਜੇਠ 1706 ਈ: ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਸਮੇਤ ਮਾਈ ਦੇਸਾਂ (Mai Desan Ji) ਜੀ ਦੇ ਘਰ ਆਏ ਸਨ। ਮਾਈ ਦੇਸਾਂ ਆਪਣੇ ਇਸ ਘਰ (ਬੁਰਜ ਸਾਹਿਬ) ਵਿੱਚ ਇੱਕਲੇ ਰਹਿੰਦੇ ਸਨ। ਪਤੀ ਦੀ ਮੌਤ ਤੋਂ ਬਾਅਦ ਮਾਤਾ ਜੀ ਦੀ ਆਖਰੀ ਇੱਛਾ ਸੀ ਕਿ ਉਹਨਾਂ ਦੇ ਗੁਰੂ ਕਲਗੀਧਰ ਦਸਮੇਸ਼ ਪਿਤਾ (Sri Guru Gobind Singh Ji) ਜੀ ਉਸ ਦੇ ਘਰ ਚਰਨ ਪਾਉਣ। ਮਾਤਾ ਦੇਸਾਂ ਜੀ ਆਪਣੇ ਪਤੀ ਨਾਲ ਇੱਕ ਵਾਰ ਅਨੰਦਪੁਰ ਸਾਹਿਬ ਜਾ ਕੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਚਰਨ ਪਹੁਲ ਅਤੇ ਨਾਮ ਦਾਨ ਲੈ ਆਏ ਸਨ। ਮਾਤਾ ਜੀ ਹਰ ਵਕਤ ਪ੍ਰਭ ਭਗਤੀ ਵਿੱਚ ਲੀਨ ਰਹਿੰਦੇ ਸਨ। ਮਾਤਾ ਜੀ ਨੇ ਗੁਰੂ ਗੁਰੂ ਕਰਦਿਆਂ ਇੱਕ ਚਿੱਟੇ ਰੰਗ ਦਾ ਖੇਸ ਗੁਰੂ ਸਾਹਿਬ ਲਈ ਬਣਕੇ ਰੱਖਿਆ ਸੀ। ਜਿਸ ਦੀਆਂ ਕੰਨੀਆਂ 'ਤੇ ਰੇਸ਼ਮ ਦੇ ਲਾਲ ਡੋਰੇ ਪਾਏ ਹੋਏ ਸਨ। ਮਾਤਾ ਦੇਸਾਂ ਜੀ ਦੀ ਅਧਿਆਤਮਿਕ ਅਵਸਥਾ ਬਹੁਤ ਉੱਚੀ ਹੋ ਗਈ ਸੀ। ਮਾਤਾ ਦੇਸਾਂ ਜੀ ਹਰ ਵਕਤ ਇਹੀ ਅਰਦਾਸਾਂ ਕਰਦੇ ਕੇ “ ਹੇ ਕਲਗੀਧਰ ਦਸਮੇਸ਼ ਪਿਤਾ ਜੀ ਮੇਰੇ ਘਰ ਚਰਨ ਪਾਓ, ਮੈਨੂੰ ਨਿਮਾਣੀ ਨੂੰ ਦਰਸ਼ਨ ਦੇ ਕੇ ਨਦਰੀ ਨਦਰਿ ਨਿਹਾਲ ਕਰੋ।

ਮਾਤਾ ਦੇਸਾਂ ਜੀ ਦੀ ਭਗਤੀ ਦੀ ਧੂਹ-ਅਰਦਾਸਾਂ ਦੀ ਭਾਵਨਾ, ਗੁਰੂ ਸਾਹਿਬ ਤੱਕ ਪਹੁੰਚਦੀ ਰਹਿੰਦੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ, ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਠਹਿਰੇ ਹੋਏ ਸਨ ਤਾਂ ਇਸ ਪਿੰਡ ਵਿੱਚੋਂ ਭਾਈ ਫਤਿਹ ਸਿੰਘ ਅਤੇ ਭਾਈ ਰਾਮ ਸਿੰਘ ਪਰਿਵਾਰ ਸਮੇਤ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਪਹੁੰਚੇ ਅਤੇ ਗੁਰੂ ਜੀ ਤੋਂ ਅੰਮ੍ਰਿਤ ਛਕ ਕੇ ਸਿੰਘ ਸਜੇ। ਗੁਰੂ ਜੀ ਨੇ ਭਾਈ ਰਾਮ ਸਿੰਘ ਨੂੰ ਕਿਹਾ ਕਿ ਅਸੀਂ ਤੁਹਾਡੇ ਪਿੰਡ ਆਉਣਾ ਚਾਹੁੰਦੇ ਹਾਂ।ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਗੱਲ ਸੁਣ ਕੇ ਭਾਈ ਫਤਿਹ ਸਿੰਘ ਅਤੇ ਭਾਈ ਰਾਮ ਸਿੰਘ ਦੋਵੇਂ ਭਰਾ ਬੜੇ ਅਚੰਭਿਤ ਹੋਏ ਅਤੇ ਹੈਰਾਨ ਵੀ- ਉਨ੍ਹਾਂ ਸੋਚਿਆ ਅਸੀਂ ਸਾਰਾ ਪਰਿਵਾਰ, ਸਾਰਾ ਪਿੰਡ, ਗੁਰੂ ਜੀ ਦੇ ਦਰਸ਼ਨ ਕਰਨ (Gurudwara Shri Burj Mai Desan Ji Sahib big history) ਏਥੇ ਆਏ ਹਾਂ ਪਰ ਗੁਰੂ ਜੀ ਏਨੀ ਤਪਦੀ ਗਰਮੀ ਵਿੱਚ ਵੀ, ਸਾਡੇ ਪਿੰਡ ਕਿਉਂ ਜਾਣਾ ਚਾਹੁੰਦੇ ਹਨ ? ਗੁਰੂ ਜੀ ਨੇ ਭਾਈ ਰਾਮ ਸਿੰਘ ਅਤੇ ਭਾਈ ਫਤਿਹ ਸਿੰਘ ਨੂੰ ਹੁਕਮ ਕੀਤਾ ਕਿ ਤੁਸੀਂ ਪਿੰਡ ਜਾ ਕੇ ਤਿਆਰੀ ਕਰੋ, ਅਸੀਂ ਤੁਹਾਡੇ ਪਿੰਡ ਛੇਤੀ ਆਵਾਂਗੇ। ਸਾਨੂੰ ਕੋਈ ਵੈਰਾਗਨ ਰੂਹ ਯਾਦ ਕਰਦੀ ਹੈ ਸਾਰਿਆਂ ਇਹ ਗੱਲ ਸੁਣ ਕੇ ਸੋਚਾਂ ਦੇ ਘੋੜੇ ਦੁੜਾਏ ਕਿ ਸਾਡੇ ਪਿੰਡ ਅਜਿਹੀ ਕਿਹੜੀ ਰੂਹ ਹੈ, ਜਿਸ ਨੂੰ ਕਲਗੀਧਰ ਦਸਮੇਸ਼ ਪਿਤਾ ਜੀ ਆਪ ਦਰਸ਼ਨ ਦੇ ਕੇ ਨਿਹਾਲ ਕਰਨਾ ਚਾਹੁੰਦੇ ਹਨ। ਧੰਨ ਧੰਨ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਅਵਸਥਾ ਤੋਂ ਸਾਰਾ ਪਿੰਡ ਅਤੇ ਸ਼ਰੀਕੇ ਕਬੀਲੇ ਵਾਲੇ ਲੋਕ ਅਨਜਾਣ ਸਨ। ਅਖੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਦੇਸਾਂ ਜੀ ਦੀ ਭਗਤੀ ਦੀ ਖਿੱਚ ਸਦਕਾ ਮਾਈ ਦੇਸਾਂ ਦੇ ਪਿੰਡ ਆਏ।

ਮਾਤਾ ਦੇਸਾਂ ਦਾ ਘਰ: ਬਾਬਾ ਜਸਵੀਰ ਸਿੰਘ ਨੇ ਦੱਸਿਆ ਕਿ ਜਿਸ ਚੁੱਲੇ ਅਤੇ ਤਵੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਸ ਚੁੱਲੇ 'ਤੇ ਮਾਤਾ ਦੇਸਾਂ (Mai Desan Ji)ਜੀ ਨੇ ਹੱਥੀ ਪ੍ਰਸ਼ਾਦਾ ਤਿਆਰ ਕਰਕੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (Sri Guru Gobind Singh Ji) ਨੂੰ ਛਕਾਇਆ ਅਤੇ ਹੱਥੀਂ ਬੁਣਿਆ ਹੋਇਆ ਪਵਿੱਤਰ ਖੇਸ ਭੇਂਟ ਕੀਤਾ। ਜੇਠ ਦੀ ਤਪਦੀ ਗਰਮੀ ਹੋਣ 'ਤੇ ਵੀ, ਗੁਰੂ ਸਾਹਿਬ ਨੇ ਖੇਸ ਖੋਲ ਕੇ ਉਪਰ ਲੈ ਲਿਆ ਅਤੇ ਤਿੰਨ ਵਾਰ '' ਧੰਨ ਤੇਰੀ ਸਿੱਖੀ '' '' ਧੰਨ ਤੇਰੀ ਸਿੱਖੀ ' ' ਧੰਨ ਤੇਰੀ ਸਿੱਖੀ '' ਕਹਿ ਕੇ ਮਾਤਾ ਦੇ ਸਿਰ 'ਤੇ ਹੱਥ ਰੱਖ ਕੇ ਤਿੰਨੇ ਲੋਕਾਂ ਦੀ ਸੋਝੀ ਕਰਵਾ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਤਾ ਦੇਸਾਂ ਨੂੰ ਕਿਹਾ 'ਬੀਬੀ ਤੇਰੀ ਸਾਂਈ ਦਰ ਸਮਾਈ ਹੈ। ਜਿਸ ਬੁਰਜ ਸਾਹਿਬ ਵਿੱਚ ਗੁਰੂ ਜੀ ਰਹੇ ਉਸਦੀਆਂ ਕੱਚੀਆਂ ਕੰਧਾਂ,ਕੜੀਆਂ, ਬਾਲਿਆਂ ਦੀ ਛੱਤ ਅੱਜ ਵੀ ਗਵਾਹ ਬਣ ਕੇ ਉਸ ਸਮੇਂ ਦਾ ਦ੍ਰਿਸ਼ ਪੇਸ਼ ਕਰਦੀ ਹੈ।

ਮਾਤਾ ਦੇਸਾਂ ਦੇ ਘਰ ਨੂੰ ਆਪਣਾ ਹੋਣ ਦਾ ਵਰ ਦੇਣਾ: ਮਾਤਾ ਦੇਸਾਂ (Mai Desan Ji)ਦੀ ਭਗਤੀ ਤੋਂ ਖੁਸ਼ ਹੋ ਕੇ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਮਾਈ ਦੇਸਾਂ ਦੇ ਘਰ ਨੂੰ ਆਪਣਾ ਘਰ ਹੋਣ ਦਾ ਵਰ ਦਿੱਤਾ। ਗੁਰੂ ਜੀ ਨੇ ਕਿਹਾ ਕਿ ਇਹ ਮੇਰਾ ਘਰ ਹੈ, ਮੇਰੀ ਕ੍ਰਿਪਾ ਸਦਾ ਇੱਥੇ ਬਣੀ ਰਹੇਗੀ'' ਜੋ ਵੀ ਪ੍ਰਾਣੀ 40 ਦਿਨ ਨੰਗੇ ਪੈਰ ਇਸ ਅਸਥਾਨ 'ਤੇ ਹਾਜ਼ਰੀ ਭਰੇਗਾ, ਉਸ ਦੀ ਹਰ ਮਨੋਕਾਮਨਾ ਸੰਪੂਰਨ ਹੋਵੇਗੀ । ਮਾਤਾ ਦੇਸਾਂ ਜੀ ਦੀ ਪ੍ਰੇਮ ਭਗਤੀ ਤੋਂ ਖੁਸ਼ ਹੋ ਕੇ ਦਸ਼ਮੇਸ਼ ਪਿਤਾ ਜੀ (Sri Guru Gobind Singh Ji)ਨੇ ਆਪਣੀ ਦਸਤਾਰ ਸਾਹਿਬ ਮਾਈ ਦੇਸਾਂ ਨੂੰ ਦਿੱਤੀ ਅਤੇ ਮਾਤਾ ਸੁੰਦਰ ਕੌਰ ਜੀ ਨੇ ਵੀ ਆਪਣੀਆਂ ਖੜਾਵਾਂ, ਮਾਤਾ ਸਾਹਿਬ ਕੌਰ ਨੇ ਆਪਣੇ ਜੁੱਤੇ ਧੰਨ ਧੰਨ ਮਾਤਾ ਦੇਸਾਂ ਜੀ ਨੂੰ ਨਿਸ਼ਾਨੀ ਵੱਜੋਂ ਦਿੱਤੇ ਅਤੇ ਜੋ ਵਸਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਸਰੀਰਕ ਛੋਹ ਪ੍ਰਾਪਤ ਹੋ ਗਈਆਂ, ਉਹ ਸਾਰੀਆਂ ਨਿਸ਼ਾਨੀਆਂ ਮਾਤਾ ਦੇਸਾਂ ਜੀ ਨੇ ਸੰਭਾਲ ਕੇ ਰੱਖੀਆਂ ਅਤੇ ਉਹਨਾਂ ਦੀ ਸੇਵਾ ਕਰਦੇ ਰਹੇ।

ਮਾਤਾ ਜੀ ਦੀ ਪੀੜੀਆਂ ਵੱਲੋਂ ਸੇਵਾ: ਮਾਤਾ ਦੇਸਾਂ ਤੋਂ ਬਾਅਦ ਉਨਹਾਂ ਦੇ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗ ਸਿੰਘ ਜੀ ਇਹਨਾਂ ਦੀ ਸੇਵਾ ਸੰਭਾਲ ਕਰਦੇ ਰਹੇ। ਇਸ ਤੋਂ ਬਾਅਦ ਮਾਤਾ ਦੇਸਾਂ ਜੀ ਦੇ ਭਤੀਜੇ ਬਾਬਾ ਸੁੱਖਾ ਸਿੰਘ ਜੀ (ਢਿੱਲੋਂ ਵੰਸ਼ਜ) ਨੇ ਇਹਨਾਂ ਨਿਸ਼ਾਨੀਆਂ ਅਤੇ ਅਸਥਾਨ ਸੇਵਾ ਸੰਭਾਲ ਕੀਤੀ। ਸੰਨ 1706 ਈ: ਤੋਂ ਮਾਤਾ ਦੇਸਾਂ ਜੀ ਦਾ ਪਰਿਵਾਰ ਇਹਨਾਂ ਨਿਸਾਨੀਆਂ ਦੀ ਸੇਵਾ ਸੰਭਾਲ ਕਰਦਾ ਆ ਰਿਹਾ ਹੈ।ਇਸ ਅਸਥਾਨ 'ਤੇ ਸਤੰਬਰ ਵਿੱਚ ਪਹਿਲੇ ਸ਼ਰਾਧ ਵਾਲੇ ਦਿਨ ਧੰਨ-ਧੰਨ ਮਾਤਾ ਦੇਸਾਂ ਜੀ ਅਤੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ ਦੀ ਸਲਾਨਾ ਬਰਸੀ ਮਨਾਈ ਜਾਂਦੀ ਹੈ। ਦਿਨ ਵੇਲੇ ਗੁਰੂ ਜੀ ਭਾਈ ਫਤਿਹ ਸਿੰਘ, ਭਾਈ ਰਾਮ ਸਿੰਘ ਦੁਆਰਾ ਤਿਆਰ ਕੀਤੇ ਖਿੱਪਾਂ, ਸਰਕੰਡੇ ਦੇ ਕਾਠ ਦੇ ਬੰਗਲੇ ਵਿੱਚ ਬਿਰਾਜਦੇ ਸਨ। ਜਿੱਥੇ ਪਿੰਡ ਦੇ ਬਾਹਰ ਗੁਰਦੁਆਰਾ ਪਾਤਸ਼ਾਹੀ ਦਸਵੀਂ ਹੈ। ਇਸ ਅਸਥਾਨ ਤੋਂ ਗੁਰੂ ਜੀ ਪਿੰਡ ਭਾਗੂ ਹੁੰਦੇ ਹੋਏ ਬਠਿੰਡੇ ਕਿਲੇ ਵਿੱਚ ਗਏ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.