ETV Bharat / state

ਅਨੋਖਾ ਕਦਮ: ਨੌਜਵਾਨ ਵੱਲੋਂ ਸੋਨੇ ਦੀ ਸਿਆਹੀ ਨਾਲ ਲਿਖਿਆ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ - ਸਿਆਹੀ 'ਤੇ 8 ਲੱਖ ਦਾ ਖਰਚ

ਨੌਜਵਾਨ ਮਨਕੀਰਤ ਸਿੰਘ ਸੋਨੇ ਦੀ ਸਿਆਹੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖ ਰਿਹਾ ਹੈ। ਲਿਖਣ ਦਾ ਕੰਮ 5 ਸਾਲਾਂ 'ਚ ਪੂਰਾ ਹੋਵੇਗਾ, ਸਿਆਹੀ 'ਤੇ 8 ਲੱਖ ਦਾ ਖਰਚ ਹੋਵੇਗਾ।

ਅਨੋਖਾ ਕਦਮ: ਨੌਜਵਾਨ ਵੱਲੋਂ ਸੋਨੇ ਦੀ ਸਿਆਹੀ ਨਾਲ ਲਿਖਿਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ

author img

By

Published : May 9, 2022, 5:07 PM IST

ਬਠਿੰਡਾ: ਪਿੰਡ ਭਗਤਾਭਾਈ 'ਚ ਜਨਮੇ ਇੱਕ ਹਿੰਦੂ ਪਰਿਵਾਰ ਦੇ ਨੌਜਵਾਨ ਨੇ 2009 ਵਿੱਚ ਸਿੱਖ ਧਰਮ ਅਪਣਾ ਕੇ 2019 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣਾ ਸ਼ੁਰੂ ਕਰ ਕੀਤਾ।

ਭਗਤਾ ਭਾਈਕਾ ਦਾ ਨੌਜਵਾਨ ਮਨਕੀਰਤ ਸਿੰਘ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣ ਕੇ ਉਭਰ ਰਿਹਾ ਹੈ। ਨੌਜਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੁਰਾਤਨ ਢੰਗ ਨਾਲ ਲਿਖਣ ਦਾ ਬੀੜਾ ਚੁੱਕਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣ ਲਈ ਮਨਕੀਰਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਵਾਨਗੀ ਵੀ ਲਈ ਹੈ। ਇਸ ਲਈ ਉਨ੍ਹਾਂ ਨੇ ਪੁਰਾਤਨ ਸਮੇਂ ਵਾਂਗ ਵਿਸ਼ੇਸ਼ ਕਿਸਮ ਦੀ ਸਿਆਹੀ ਤਿਆਰ ਕੀਤੀ ਹੈ।

ਅਨੋਖਾ ਕਦਮ: ਨੌਜਵਾਨ ਵੱਲੋਂ ਸੋਨੇ ਦੀ ਸਿਆਹੀ ਨਾਲ ਲਿਖਿਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ

ਨੌਜਵਾਨ ਮਨਕੀਰਤ ਸਿੰਘ ਬੀੜ ਸਾਹਿਬ ਦੇ ਦੋ ਭਾਗ ਹਰ ਰੋਜ਼ 6 ਘੰਟੇ 'ਚ ਲਿਖਦਾ ਹੈ। ਉਸ ਨੇ ਦੱਸਿਆ ਕਿ ਅੰਬਾਂ ਦੇ ਖੇਤਾਂ 'ਚ ਉੱਗਣ ਵਾਲੀ ਜੜ੍ਹੀ ਬੂਟੀ ਭਰਿੰਗਰਾਜ ਸਮੇਤ ਹੋਰ ਚੀਜ਼ਾਂ ਪਾ ਕੇ ਇਸ ਨੂੰ ਕਰੀਬ 20 ਦਿਨਾਂ ਤੱਕ ਰਗੜਨਾ ਪੈਂਦਾ ਹੈ। ਸਿਰਫ਼ ਸਿਆਹੀ ਦਾ ਹੀ ਇੱਕ ਚੌਥਾਈ ਖਰਚ ਆਉਂਦਾ ਹੈ।

ਜਦਕਿ ਬੀੜ ਸਾਹਿਬ ਲਿਖਣ ਸਮੇਂ ਪੰਨਾ ਨੰਬਰ ਦਾ ਧਿਆਨ ਰੱਖਿਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਭਾਈ ਗੁਰਦਾਸ ਜੀ ਦੇ ਸਮੇਂ ਲਿਖੀ ਬੀੜ ਸਾਹਿਬ ਦੀ ਤਰਜ਼ 'ਤੇ ਹੀ ਇਸ ਨੂੰ ਲਿਖਣ ਦਾ ਪ੍ਰਣ ਬਣਾਇਆ ਹੈ।

ਇਹ ਵੀ ਪੜ੍ਹੋ :- ਪਾਕਿਸਤਾਨੀ ਸਰਹੱਦ ਤੋਂ 70 ਕਰੋੜ ਦੀ ਹੈਰੋਇਨ ਬਰਾਮਦ

ETV Bharat Logo

Copyright © 2025 Ushodaya Enterprises Pvt. Ltd., All Rights Reserved.