ਬਠਿੰਡਾ: ਜ਼ਿਲ੍ਹੇ ਦੇ ਇੱਕ ਪਿੰਡ ’ਚ 60 ਸਾਲ ਦੇ ਗ੍ਰੰਥੀ ਸਿੰਘ ਵੱਲੋਂ 8 ਸਾਲ ਦੀ ਮਾਸੂਮ ਬੱਚੀ ਨਾਲ ਛੇੜਛਾੜ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਦਸਵੀਂ ਦਾ ਦਿਹਾੜਾ ਹੋਣ ਕਰਕੇ 8 ਸਾਲਾਂ ਬੱਚੀ ਤੇ ਉਸਦਾ ਚਾਚਾ ਗੁਰੂਘਰ ਆਏ ਸੀ ਤਾਂ ਉਸਦਾ ਚਾਚਾ ਗੁਰੂਘਰ ਵਿਖੇ ਸੇਵਾ ਕਰਨ ਲਗ ਗਿਆ ਤੇ ਬੱਚੀ ਖੇਡਦੀ ਖੇਡਦੀ ਗ੍ਰੰਥੀ ਸਿੰਘ ਦੀ ਰਿਹਾਇਸ਼ ਵੱਲ ਚਲੀ ਗਈ ਤਾਂ ਗ੍ਰੰਥੀ ਗੁਰਨਾਮ ਸਿੰਘ ਵੱਲੋਂ ਬੱਚੀ ਨੂੰ ਇੱਕਲਿਆਂ ਦੇਖ ਕੇ ਉਸ ਨਾਲ ਸਰੀਰਕ ਛੇੜਛਾੜ ਕੀਤੀ। ਇਸ ਘਟਨਾ ਤੋਂ ਬਾਅਦ ਬੱਚੀ ਡਰਦੀ ਹੋਈ ਉਕਤ ਘਟਨਾ ਬਾਰੇ ਆਪਣੇ ਚਾਚੇ ਨੂੰ ਦੱਸਿਆ ਤਾਂ ਉਸਨੇ ਪਿੰਡ ਵਾਸੀਆਂ ਦੀ ਮਦਦ ਨਾਲ ਗੁਰਨਾਮ ਸਿੰਘ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ।
ਮੁਲਜ਼ਮ ਨੂੰ ਕੀਤਾ ਪੁਲਿਸ ਹਵਾਲੇ
ਮਾਮਲੇ ਸਬੰਧੀ ਥਾਣਾ ਬਾਲਿਆਂਵਾਲੀ ਦੇ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਦੇ ਚਾਚਾ ਦੇ ਬਿਆਨਾਂ ਦੇ ਆਧਾਰ ’ਤੇ ਤਫਤੀਸ਼ ਕਰਕੇ 354,ਪੋਸਕੋ ਆਦਿ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਜ਼ੇਲ੍ਹ ’ਚ ਬੰਦ ਕਰ ਦਿੱਤਾ ਗਿਆ ਹੈ।