ਬਠਿੰਡਾ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਪਟਿਆਲਾ ਵਿੱਚ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ, ਜਿਥੇ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਰਹੇ। ਦੂਜੇ ਪਾਸੇ ਇਸ ਰੈਲੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਲਈ ਖ਼ਾਸ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਪਰ ਦੂਜੇ ਪਾਸੇ ਇਸ ਰੈਲੀ ਨੂੰ ਲੈ ਕੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਦੀ ਰੈਲੀ ਨੂੰ ਲੈ ਕੇ ਪੰਜਾਬ ਰੋਡਵੇਜ਼ ਨੂੰ ਬਠਿੰਡਾ ਬੱਸ ਸਟੈਂਡ ਵਿਖੇ ਵੀ ਬਰੇਕਾਂ ਲੱਗ ਗਈਆਂ ਹਨ। ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ 1300 ਬੱਸਾਂ ਦੀ ਕੇਜਰੀਵਾਲ ਦੀ ਰੈਲੀ ਲਈ ਡਿਊਟੀ ਲਗਾਈ ਗਈ ਹੈ।
ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ : ਪੀਆਰਟੀਸੀ ਦੀਆਂ ਬੱਸਾਂ ਵੱਡੀ ਗਿਣਤੀ ਵਿੱਚ ਪਟਿਆਲੇ ਰੈਲੀ ਵਿੱਚ ਭੇਜੇ ਜਾਣ ਕਾਰਨ ਮੁਸਾਫਰਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਕੱਲੇ ਬਠਿੰਡਾ ਦੇ ਪੀਆਰਟੀਸੀ ਡੀਪੂ ਵਿੱਚੋਂ 110 ਬੱਸਾਂ ਪਟਿਆਲਾ ਰੈਲੀ ਵਿੱਚ ਭੇਜੀਆਂ ਗਈਆਂ ਹਨ, ਜਿਸ ਕਾਰਨ ਪੀਆਰਟੀਸੀ ਦੇ ਇੰਟਰਸਟੇਟ ਅਤੇ ਵੱਡੇ ਰੂਟ, ਬਠਿੰਡਾ, ਅੰਮ੍ਰਿਤਸਰ , ਪਟਿਆਲਾ, ਜਲੰਧਰ,ਲੁਧਿਆਣਾ ਅਤੇ ਗੰਗਾ ਨਗਰ ਬੰਦ ਪਏ ਹਨ। ਜਿਸ ਕਾਰਨ ਸਵਾਰੀਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਠਿੰਡਾ ਬੱਸ ਸਟੈਂਡ ਵਿੱਚ ਸਰਕਾਰੀ ਬੱਸ ਦੀ ਉਡੀਕ ਕਰ ਰਹੀ ਮਾਤਾ ਕਮਲਾ ਦੇਵੀ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਬੱਚਿਆਂ ਨਾਲ ਗੁਰਦੁਆਰਾ ਅੜੀਸਰ ਸਾਹਿਬ ਜ਼ਿਲ੍ਹਾ ਬਰਨਾਲਾ ਵਿਖੇ ਜਾਣਾ ਸੀ, ਪਰ ਪੀਆਰਟੀਸੀ ਦੀਆਂ ਬੱਸਾਂ ਨਾ ਆਉਣ ਕਾਰਨ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਇੰਤਜ਼ਾਮ ਕਰਨੇ ਚਾਹੀਦੇ ਸਨ।
- Rahul Gandhi In Amritsar: ਰਾਹੁਲ ਗਾਂਧੀ ਪਹੁੰਚੇ ਅੰਮ੍ਰਿਤਸਰ, ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ ਤੇ ਕਰਨਗੇ ਸੇਵਾ
- BRAJBHUSHAN ON WRESTLING: ਸਾਂਸਦ ਬ੍ਰਿਜਭੂਸ਼ਣ ਨੇ ਕਿਹਾ ਕੁਸ਼ਤੀ ਦੇ ਹਾਲਾਤ ਹੋਏ ਜ਼ਿਆਦਾ ਖ਼ਰਾਬ, ਐਡਹਾਕ ਕਮੇਟੀ 'ਤੇ ਚੁੱਕੇ ਸਵਾਲ
- Clash over bus travel: ਮੁਫ਼ਤ ਸਫ਼ਰ ਨੂੰ ਲੈਕੇ ਹੰਗਾਮਾ, 50 ਸੀਟਰ ਬੱਸ ਦੇ ਵਿੱਚ ਧੱਕੇ ਦੇ ਨਾਲ ਚੜ੍ਹੀਆਂ 150 ਦੇ ਕਰੀਬ ਔਰਤਾਂ, ਦੇਖੋ ਵੀਡੀਓ
ਹੁਣ ਉਹ ਮਜਬੂਰੀ ਬਸ ਆਪਣੇ ਘਰ ਵਾਪਸ ਜਾ ਰਹੇ ਹਨ। ਲੁਧਿਆਣੇ ਜਾਣ ਲਈ ਬੱਸ ਦੀ ਉਡੀਕ ਕਰ ਰਹੇ ਯਾਤਰੀਆਂ ਦਾ ਕਹਿਣਾ ਹੈ ਕਿ ਸਾਨੂੰ ਕਾਫੀ ਸਮੇਂ ਤੱਕ ਸਰਕਾਰੀ ਬੱਸਾਂ ਦੀ ਉਡੀਕ ਕਰਨੀ ਪੈ ਰਹੀ ਹੈ, ਪਰ ਸਰਕਾਰੀ ਬੱਸਾਂ ਰੈਲੀ 'ਤੇ ਜਾਣ ਕਰਕੇ ਉਹਨਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਸੀਂ ਪਰੇਸ਼ਾਨ ਹੋ ਰਹੇ ਹਾਂ।
ਕਰੋੜਾਂ ਦਾ ਨੁਕਸਾਨ ਝਲੇਗੀ ਪੀਆਰਟੀਸੀ : ਪੀਆਰਟੀਸੀ ਅਤੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਮੀਤ ਪ੍ਰਧਾਨ ਸੰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੀਆਰਟੀਸੀ ਬਠਿੰਡਾ ਕੋਲ ਕੁੱਲ 133 ਬਸਾਂ ਆਪਣੀਆਂ ਹਨ ਜਿਨਾਂ ਵਿੱਚੋਂ 110 ਬੱਸਾਂ ਰੈਲੀ ਤੇ ਗਈਆਂ ਹੋਈਆਂ ਹਨ। ਇਸ ਸਮੇਂ ਸਿਰਫ ਬਠਿੰਡਾ ਪੀਆਰਟੀਸੀ ਡੀਪੂ ਤੋਂ 15 ਬੱਸਾਂ ਸਰਕਾਰੀ ਅਤੇ 17 ਕਿਲੋਮੀਟਰ ਸਕੀਮ ਬੱਸਾਂ ਦੇ ਰੂਟ ਹੀ ਚੱਲ ਰਹੇ ਹਨ। ਜੋ ਕਿ ਮਾਤਰ 50 ਕਿਲੋਮੀਟਰ ਦਾ ਏਰੀਆ ਹੀ ਕਵਰ ਕਰ ਪਾ ਰਹੇ ਹਨ। ਉਹਨਾਂ ਕਿਹਾ ਕਿ ਇਸ ਸਮੇਂ ਉਹਨਾਂ ਦੇ ਇੰਟਰਸਟੇਟ ਰੂਟ ਤੋਂ ਇਲਾਵਾ ਕਈ ਵੱਡੇ ਰੂਟ ਰੈਲੀ 'ਤੇ ਬੱਸਾਂ ਭੇਜੇ ਜਾਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਘਾਟੇ ਵਿੱਚ ਚੱਲ ਰਹੇ ਪੀਆਰਟੀਸੀ ਦੇ ਅਦਾਰੇ ਨੂੰ ਹੋਰ ਕੰਗਾਲ ਨਾ ਕਰੇ ਕਿਉਂਕਿ ਇੱਕ ਦਿਨ ਦੀ ਰੈਲੀ ਲਈ ਕਰੋੜਾਂ ਰੁਪਏ ਦਾ ਨੁਕਸਾਨ ਹੁਣ ਪੀਆਰਟੀਸੀ ਨੂੰ ਝੱਲਣਾ ਪਵੇਗਾ।