ETV Bharat / state

ਪੰਜਾਬ ਵਿੱਚ ਗਲੈਂਡਰਜ਼ ਵਾਇਰਸ ਨੇ ਦਿੱਤੀ ਦਸਤਕ, ਕੀ ਹੁਣ ਘੋੜਿਆਂ ਦਾ ਕਾਰੋਬਾਰ ਹੋਵੇਗਾ ਪ੍ਰਭਾਵਿਤ ? ਪੜ੍ਹੋ ਖਾਸ ਰਿਪੋਰਟ - ਬਠਿੰਡਾ ਦੇ ਲਹਿਰਾ ਮੁਹੱਬਤ ਵਿਖੇ ਗਲੈਂਡਰਜ਼ ਵਾਇਰਸ ਦਾ ਕੇਸ

ਲੰਪੀ ਸਕਿਨ ਬਿਮਾਰੀ ਤੋਂ ਬਾਅਦ ਘੋੜਾ ਪਾਲਕਾਂ ਲਈ ਗਲੈਂਡਰਜ਼ ਵਾਇਰਸ ਨੇ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਜਿਸ ਕਾਰਨ ਘੋੜਿਆਂ ਦਾ ਵਾਪਰ ਬੰਦ ਹੋ ਗਿਆ ਹੈ। ਪੜ੍ਹੋ ਪੂਰੀ ਖਬਰ...

ਪੰਜਾਬ ਵਿੱਚ ਗਲੈਂਡਰਜ਼ ਵਾਇਰਸ ਨੇ ਦਿੱਤੀ ਦਸਤਕ
ਪੰਜਾਬ ਵਿੱਚ ਗਲੈਂਡਰਜ਼ ਵਾਇਰਸ ਨੇ ਦਿੱਤੀ ਦਸਤਕ
author img

By

Published : Jun 3, 2023, 8:29 PM IST

Updated : Jun 3, 2023, 10:25 PM IST

ਪੰਜਾਬ ਵਿੱਚ ਗਲੈਂਡਰਜ਼ ਵਾਇਰਸ ਨੇ ਦਿੱਤੀ ਦਸਤਕ

ਬਠਿੰਡਾ: ਪੰਜਾਬ ਦੇ ਘੋੜਾ ਕਾਰੋਬਾਰੀਆਂ 'ਤੇ ਇਹਨੀਂ ਦਿਨੀਂ ਗਲੈਂਡਰਜ਼ ਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ। ਬਠਿੰਡਾ ਦੇ ਲਹਿਰਾ ਮੁਹੱਬਤ ਵਿਖੇ ਗਲੈਂਡਰਜ਼ ਵਾਇਰਸ ਦਾ ਕੇਸ ਸਾਹਮਣੇ ਆਉਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਵੱਲੋਂ ਪੂਰੇ ਪੰਜਾਬ ਵਿਚ ਘੋੜਿਆਂ ਦੇ ਵਪਾਰੀਆਂ ਨੂੰ ਅਲਾਰਟ ਕਰ ਦਿੱਤਾ ਹੈ ਅਤੇ ਦੂਸਰੇ ਘੋੜਿਆਂ ਨੂੰ ਲਿਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਕਾਰਨ ਫਿਲਹਾਲ ਪੰਜਾਬ ਵਿਚ ਗਲੈਂਡਰਜ਼ ਵਾਇਰਸ ਕਾਰਨ ਘੋੜਿਆਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ। ਇਸੇ ਨੂੰ ਲੈ ਕੇ ਪਿੰਡ ਦਿਉਣ ਵਿਖ਼ੇ ਘੋੜਿਆਂ ਦਾ ਕਾਰੋਬਾਰ ਕਰਨ ਵਾਲੇ ਸਰਦੂਲ ਸਿੰਘ ਨਾਲ ਇਸ ਬਿਮਾਰੀ ਬਾਰੇ ਗੱਲਬਾਤ ਕੀਤੀ ਗਈ।ਉਨ੍ਹਾਂ ਆਖਿਆ ਕਿ ਲੰਪਿਕ ਸਕਿਨ ਦੀ ਬਿਮਾਰੀ ਤੋਂ ਬਾਅਦ ਗਲੈਂਡਰਜ਼ ਵਾਇਰਸ ਕਾਰਨ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ।

ਵਪਾਰੀਆਂ ਦਾ ਵੱਡਾ ਨੁਕਸਾਨ: ਸਰਦੂਲ ਸਿੰਘ ਨੇ ਕਿਹਾ ਕਿ ਫਿਲਹਾਲ ਪੰਜਾਬ ਵਿਚ ਘੋੜਿਆਂ ਨੂੰ ਇਕ ਥਾਂ ਤੋਂ ਦੂਸਰੀ ਥਾਂ 'ਤੇ ਲਿਜਾਣ ਤੋਂ ਰੋਕ ਲਗਾਈ ਗਈ ਹੈ । ਇਸ ਦੇ ਨਾਲ ਹੀ ਘੋੜਿਆਂ ਦੀ ਬਰੀਡਿੰਗ ਨੂੰ ਵੀ ਇਕ ਵਾਰ ਰੋਕਣ ਦੀ ਹਦਾਇਤ ਦਿੱਤੀ ਗਈ ਹੈ । ਜਿਸ ਕਾਰਨ ਘੋੜਿਆਂ ਦੇ ਵਪਾਰੀਆਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ । ਪੰਜਾਬ ਵਿੱਚ ਘੋੜਿਆਂ ਦੇ ਦੋ ਪ੍ਰਮੁੱਖ ਮੇਲਾ ਸ੍ਰੀ ਮੁਕਤਸਰ ਸਾਹਿਬ ਅਤੇ ਜਗਰਾਵਾਂ ਵਿਖੇ ਲੱਗਦੇ ਹਨ । ਇਸ ਤੋਂ ਇਲਾਵਾ ਛੋਟੇ ਛੋਟੇ ਕਰੀਬ ਇਕ ਦਰਜਨ ਘੋੜਿਆਂ ਦੇ ਮੇਲੇ ਲਗਾਏ ਜਾਂਦੇ ਹਨ । ਜਿੱਥੇ ਜਾ ਕੇ ਘੋੜਿਆਂ ਦੇ ਵਪਾਰੀਆਂ ਵੱਲੋਂ ਆਪਣੇ ਘੋੜਿਆਂ ਦੀ ਖਰੀਦ ਵੇਚ ਕੀਤੀ ਜਾਂਦੀ ਹੈ ਪਰ ਗਲੈਂਡਰਜ਼ ਵਾਇਰਸ ਕਾਰਨ ਹੁਣ ਮੇਲਿਆਂ ਦੇ ਵੀ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਪਾਰੀਆਂ ਤੋਂ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਵਪਾਰੀ ਘੋੜਾ ਖਰੀਦਣ ਲਈ ਆਉਂਦੇ ਸਨ ਪਰ ਗਲੈਂਡਰਜ਼ ਵਾਇਰਸ ਕਾਰਨ ਵਪਾਰੀਆਂ ਵੱਲੋਂ ਪੰਜਾਬ ਦਾ ਰੁੱਖ ਨਹੀਂ ਕੀਤਾ ਜਾ ਰਿਹਾ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਘੋੜਿਆਂ ਦਾ ਵਪਾਰ ਕਰਨ ਵਾਲੇ ਸੌ ਤੋਂ ਉਪਰ ਵੱਡੇ ਵਪਾਰੀ ਹਨ ਅਤੇ ਬਾਕੀ ਛੋਟਾ-ਮੋਟਾ ਕਾਰੋਬਾਰ ਕਰਦੇ ਹਨ। ਸਰਦੂਲ ਸਿੰਘ ਨੇ ਕਿਹਾ ਕਿ ਘੋੜਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਗਲੈਂਡਰਜ਼ ਵਾਇਰਸ ਬਾਰੇ ਪੂਰੀ ਜਾਣਕਾਰੀ ਲੈਣ ਅਤੇ ਕੋਈ ਵੀ ਬਿਮਾਰ ਜਾਨਵਰ ਨਾ ਖਰੀਦਣ।

ਡਾਕਟਰਾਂ ਦਾ ਪੱਖ: ਪਸ਼ੂ ਪਾਲਣ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਚਰਨਪ੍ਰੀਤ ਕੌਰ ਨੇ ਦੱਸਿਆ ਕਿ ਗਲੈਂਡਰਜ਼ ਵਾਇਰਸ ਅਜਿਹਾ ਵਾਇਰਸ ਹੈ ਜੋ ਇਕ ਘੋੜੇ ਤੋਂ ਦੂਸਰੇ ਘੋੜੇ ਨੂੰ ਬੜੀ ਤੇਜ਼ੀ ਨਾਲ ਹੁੰਦਾ ਹੈ ।ਜਿਸ ਜਾਨਵਰ ਨੂੰ ਗਲੈਂਡਰਜ਼ ਵਾਇਰਸ ਹੋ ਜਾਂਦਾ ਹੈ ਉਸ ਨੂੰ ਸਾਹ ਲੈਣ ਦੀ ਦਿੱਕਤ ਹੁੰਦੀ ਹੈ, ਉਹ ਖਾਣਾ ਪੀਣਾ ਛੱਡ ਦਿੰਦਾ ਅਤੇ ਉਸਨੂੰ ਹਲਕਾ ਹਲਕਾ ਬੁਖਾਰ ਵੀ ਰਹਿਣਾ ਸ਼ੁਰੂ ਹੋ ਜਾਂਦਾ ਹੈ । ਅਜਿਹੇ ਲੱਛਣ ਨੂੰ ਸਾਹਮਣੇ ਆਉਣ ਤੋਂ ਬਾਅਦ ਘੋੜਾ ਪਾਲਕਾਂ ਨੂੰ ਤੁਰੰਤ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਪਸ਼ੂ ਪਾਲਣ ਵਿਭਾਗ ਪ੍ਰਭਾਵਿਤ ਘੋੜੇ ਦੀ ਵੈਕਸੀਨੇਸ਼ਨ ਕਰਕੇ ਉਸ ਦੇ ਟੈਸਟ ਕਰਵਾ ਸਕਣ।

ਉਨ੍ਹਾਂ ਦੱਸਿਆ ਕਿ ਫਿਲਹਾਲ ਬਠਿੰਡਾ ਦੇ ਲਹਿਰਾ ਮੁਹੱਬਤ ਵਿਖੇ ਇੱਕ ਕੇਸ ਗਲੈਂਡਰਜ਼ ਵਾਇਰਸ ਫਾਸਟਿੰਗ ਸਾਹਮਣੇ ਆਇਆ ਹੈ। ਉਸਦੇ ਨਾਲ ਰੱਖੇ ਇਹ ਦੋ ਹੋਰ ਘੋੜਿਆਂ ਦੇ ਸੈਂਪਲ ਹਿਸਾਰ ਵਿਖੇ ਟੈਸਟ ਲਈ ਭੇਜੇ ਗਏ ਹਨ। ਉਹਨਾਂ ਘੋੜਾ ਪਾਲਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਜਿਹੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਹ ਬਿਮਾਰ ਘੋੜੇ ਨੂੰ ਤੰਦਰੁਸਤ ਘੋੜਿਆਂ ਤੋਂ ਦੂਰ ਕਰ ਦੇਣ ਅਤੇ ਤੁਰੰਤ ਇਸ ਦੀ ਸੂਚਨਾ ਪਸ਼ੂ ਪਾਲਣ ਵਿਭਾਗ ਨੂੰ ਦੇਣ । ਉਨ੍ਹਾਂ ਕਿਹਾ ਕਿ ਫਿਲਹਾਲ ਗਲੈਂਡਰਜ਼ ਵਾਇਰਸ ਦਾ ਕੋਈ ਇਲਾਜ਼ ਸਾਹਮਣੇ ਨਹੀਂ ਆਇਆ। ਗਲੈਂਡਰਜ਼ ਵਾਇਰਸ ਪ੍ਰਭਾਵਿਤ ਘੋੜੇ ਤੋਂ ਮਨੁੱਖ ਨੂੰ ਵੀ ਇਹ ਵਾਇਰਸ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਕਿਹਾ ਕਿ ਗਲੈਂਡਰਜ਼ ਵਾਇਰਸ ਪ੍ਰਭਾਵਿਤ ਘੋੜੇ ਨੂੰ ਟੀਕਾ ਲਗਾ ਕੇ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ।

ਕਿੱਥੇ-ਕਿੱਥੇ ਆਏ ਕੇਸ: ਇਥੇ ਦੱਸਣਯੋਗ ਹੈ ਕਿ ਗਲੈਂਡਰਜ਼ ਵਾਇਰਸ ਦਾ ਪਹਿਲਾ ਕੇਸ ਹੁਸ਼ਿਆਰਪੁਰ ਵਿਖੇ 12 ਮਈ ਨੂੰ ਸਾਹਮਣੇ ਆਇਆ ਸੀ। ਦੂਸਰਾ ਕੇਸ ਗਲੈਂਡਰਜ਼ ਵਾਇਰਸ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਤੋਂ ਸਾਹਮਣੇ ਆਇਆ ਸੀ ਅਤੇ ਹੁਣ ਤੀਜਾ ਕੇਸ ਲੁਧਿਆਣਾ ਦੇ ਭਾਮੀਆਂ ਕਲਾਂ ਤੋਂ ਗਲੈਂਡਰਜ਼ ਵਾਇਰਸ ਸਾਹਮਣੇ ਆਇਆ ।

Last Updated : Jun 3, 2023, 10:25 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.