ETV Bharat / state

Threat By Gangsters : ਫਿਰੋਤੀ ਦੀ ਮੰਗ ਕਰ ਰਹੇ ਗੈਂਗਸਟਰਾਂ ਵੱਲੋਂ ਸੁਨਿਆਰੇ ਦੀ ਬੰਦ ਪਈ ਦੁਕਾਨ 'ਤੇ ਚਲਾਈ ਗੋਲੀ, ਦੇਖੋ ਸੀਸੀਟੀਵੀ - ਕਾਰੋਬਾਰੀਆਂ ਤੋਂ ਫਿਰੋਤੀ ਮੰਗਣ ਦਾ ਸਿਲਸਿਲਾ

ਗੈਂਗਸਟਰ ਹੈਰੀ ਮੌੜ ਵੱਲੋਂ ਵਟਸਐਪ ਕਾਲ ਰਾਹੀਂ ਲਗਾਤਾਰ 25 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਕਾਰੋਬਾਰੀ ਵਲੋਂ ਨਾ ਦੇਣ ਉੱਤੇ ਉਸ ਨੂੰ ਧਮਕਾਉਣ ਲਈ ਉਸ ਦੀ ਬੰਦ ਪਈ ਦੁਕਾਨ ਉੱਤੇ ਫਾਇਰਿੰਗ ਕੀਤੀ ਗਈ। ਮੁਲਜ਼ਮ ਵੱਲੋਂ ਚਲਾਈ ਗਈ ਗੋਲੀ ਸ਼ਟਰ ਦੇ ਆਰ ਪਾਰ ਹੋ ਗਈ।

Threat By Gangsters, Bathinda
ਫਿਰੋਤੀ ਦੀ ਮੰਗ ਕਰ ਰਹੇ ਗੈਂਗਸਟਰਾਂ ਵੱਲੋਂ ਸੁਨਿਆਰੇ ਦੀ ਬੰਦ ਪਈ ਦੁਕਾਨ 'ਤੇ ਚਲਾਈ ਗੋਲੀ, ਦੇਖੋ ਸੀਸੀਟੀਵੀ
author img

By

Published : Jul 28, 2023, 9:53 AM IST

ਫਿਰੋਤੀ ਦੀ ਮੰਗ ਕਰ ਰਹੇ ਗੈਂਗਸਟਰਾਂ ਵੱਲੋਂ ਸੁਨਿਆਰੇ ਦੀ ਬੰਦ ਪਈ ਦੁਕਾਨ 'ਤੇ ਚਲਾਈ ਗੋਲੀ, ਦੇਖੋ ਸੀਸੀਟੀਵੀ

ਬਠਿੰਡਾ: ਪੰਜਾਬ ਵਿੱਚ ਲਗਾਤਾਰ ਗੈਂਗਸਟਰਾ ਵੱਲੋ ਕਾਰੋਬਾਰੀਆਂ ਤੋਂ ਫਿਰੋਤੀ ਮੰਗਣ ਦਾ ਸਿਲਸਿਲਾ ਜਾਰੀ ਹੈ। ਭਾਵੇਂ ਸਮੇਂ ਸਮੇਂ ਸਿਰ ਪੰਜਾਬ ਪੁਲਿਸ ਵੱਲੋਂ ਇਨ੍ਹਾਂ ਗੈਂਗਸਟਰਾਂ ਖਿਲਾਫ਼ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਗੈਂਗਸਟਰਾਂ ਦੇ ਹੌਸਲੇ ਫਿਰ ਵੀ ਬੁਲੰਦ ਹਨ। ਉਨ੍ਹਾਂ ਵੱਲੋਂ ਲਗਾਤਾਰ ਵਪਾਰੀਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਬਠਿੰਡਾ ਦੇ ਕਸਬਾ ਮੌੜ ਮੰਡੀ ਤੋਂ ਸਾਹਮਣੇ ਆਇਆ ਹੈ।

ਗੋਲੀ ਸ਼ਟਰ ਦੇ ਆਰ-ਪਾਰ ਹੋਈ: ਬਠਿੰਡਾ ਦੇ ਕਸਬਾ ਮੌੜ ਮੰਡੀ ਵਿਖੇ ਬੀਤੀ ਦੇਰ ਰਾਤ ਪ੍ਰੇਮੀ ਜਵੈਲਰਸ ਦੀ ਦੁਕਾਨ, ਜੋ ਕਿ ਬੰਦ ਪਈ ਸੀ ਤੇ ਇੱਕ ਨੌਜਵਾਨ ਵਲੋਂ ਇੱਥੇ ਗੋਲੀ ਚਲਾਈ ਗਈ। ਇਹ ਗੋਲੀ ਦੁਕਾਨ ਦੇ ਸ਼ਟਰ ਨੂੰ ਆਰ ਪਾਰ ਕਰਦੀ ਹੋਈ ਸ਼ੀਸ਼ਾ ਤੋੜ ਕੇ, ਦੁਕਾਨ ਦੇ ਅੰਦਰ ਜਾ ਵੱਜੀ। ਗੋਲੀ ਚਲਾਉਣ ਵਾਲਾ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦਾ ਪਤਾ ਚੱਲਦੇ ਹੀ, ਦੁਕਾਨ ਮਾਲਕ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਲਗਾਤਾਰ ਮਿਲ ਰਹੀਆਂ ਧਮਕੀਆਂ: ਦੁਕਾਨ ਮਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਸ ਦੇ ਭਰਾ ਗੁਰਸੇਵਕ ਸਿੰਘ ਨੂੰ ਲਗਾਤਾਰ ਵਾਟਸਐਪ ਕਾਲ ਆ ਰਹੀਆਂ ਹਨ ਜਿਸ ਵਿੱਚ ਹੈਰੀ ਮੌੜ ਨਾਮਕ ਨੌਜਵਾਨ ਵੱਲੋਂ ਪੱਚੀ ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ। ਧਮਕੀ ਦਿੱਤੀ ਗਈ ਕਿ ਜੇਕਰ 25 ਲੱਖ ਰੁਪਇਆ ਨਾ ਦਿੱਤਾ, ਤਾਂ ਉਨ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਕੀਤਾ ਜਾਵੇਗਾ। ਇਸ ਸਬੰਧੀ ਬਕਾਇਦਾ ਉਨ੍ਹਾਂ ਵੱਲੋ ਪੁਲਿਸ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਕ ਗੰਨਮੈਨ ਵੀ ਦਿੱਤਾ ਗਿਆ ਹੈ, ਜੋ ਉਨ੍ਹਾਂ ਨਾਲ ਦੁਕਾਨ ਅਤੇ ਮਕਾਨ ਵਿੱਚ ਮੌਜੂਦ ਰਹਿੰਦਾ ਹੈ।

ਰਾਤ ਨੂੰ ਮੁਲਜ਼ਮ ਨੇ ਧਮਕਾਉਣ ਲਈ ਕੀਤੀ ਫਾਇਰਿੰਗ: ਦੁਕਾਨ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਤਾਂ ਇੱਕ ਮੁਲਜ਼ਮ ਦੁਕਾਨ ਉੱਤੇ ਆਇਆ ਅਤੇ ਬੰਦ ਪਏ ਦੁਕਾਨ ਦੇ ਸ਼ਟਰ ਵਿੱਚ ਗੋਲੀ ਚਲਾ ਦਿੱਤੀ, ਜੋ ਕਿ ਸ਼ਟਰ ਦੇ ਆਰ ਪਾਰ ਹੋ ਕੇ ਸ਼ੀਸ਼ੇ ਨੂੰ ਤੋੜਦੀ ਹੋਈ ਦੁਕਾਨ ਵਿੱਚ ਚਲੀ ਗਈ। ਉਨ੍ਹਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸ਼ਨ ਨੂੰ ਦਿੱਤੀ ਗਈ। ਫਿਲਹਾਲ ਪੁਲਿਸ ਮੌਕੇ ਉੱਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਦੁਕਾਨ ਮਾਲਕ ਵੱਲੋਂ ਸੁਰੱਖਿਆ ਨੂੰ ਲੈ ਕੇ ਬਣਦੇ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.