ਬਠਿੰਡਾ: ਆਮਦਨ ਤੋਂ ਵੱਧ ਜਾਇਦਾਦ ਦੇ ਮਸਲੇ ਉੱਤੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਵਿਜੀਲੈਂਸ ਵਿਭਾਗ ਨੇ 6ਵੀਂ ਵਾਰ ਮੁੜ ਤੋਂ ਇਕ ਵਾਰ ਫੇਰ ਕੀਤਾ ਤਲਬ। ਇਸ ਦੌਰਾਨ 4:30 ਘੰਟੇ ਗੁਰਪ੍ਰੀਤ ਕਾਂਗੜ ਤੋਂ ਪੁੱਛਗਿੱਛ ਕੀਤੀ ਗਈ। ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਬੀਤੇ ਦਿਨੀ ਦਿੱਲੀ ਏਅਰਪੋਰਟ ਤੋਂ ਚੱਲ ਰਹੀ ਇੰਨਕੁਆਰੀ ਦੇ ਤਹਿਤ ਵਿਦੇਸ਼ ਜਾਣ ਤੋਂ ਰੋਕ ਲਿਆ ਗਿਆ ਸੀ। ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਆਪਣਾ ਸਪੱਸ਼ਟੀਕਰਨ ਦਿੰਦਿਆਂ ਆਖਿਆ ਸੀ ਕਿ ਇਸ ਗੱਲ ਦੀ ਸੂਚਨਾ ਦੇਣ ਤੋਂ ਬਾਅਦ ਉਹ ਵਿਆਹ ਸਮਾਰੋਹ ਵਿੱਚ ਵਿਦੇਸ਼ ਜਾ ਰਹੇ ਸਨ ਅਤੇ ਵਿਦੇਸ਼ ਭੱਜਣ ਸਬੰਧੀ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਸੀ।
ਵਿਜੀਲੈਂਸ ਉੱਤੇ ਬੁਰਾ ਵਤੀਰਾ ਕਰਨ ਦੇ ਇਲਜ਼ਾਮ: ਵਿਜੀਲੈਂਸ ਦੀ ਪੁੱਛਗਿੱਛ ਤੋਂ ਬਾਅਦ ਬਾਹਰ ਆਏ ਗੁਰਪ੍ਰੀਤ ਸਿੰਘ ਕਾਂਗੜ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਜੀਲੈਂਸ ਵੱਲੋਂ ਪ੍ਰਾਪਰਟੀ ਦੇ ਕੁੱਝ ਕਾਗਜ਼ਾਤ ਮੰਗੇ ਗਏ ਸਨ, ਜਿਨ੍ਹਾਂ ਨੂੰ ਵਿਜੀਲੈਂਸ ਦੇ ਸਪੁਰਦ ਕਰਨ ਦੇ ਲਈ ਉਨ੍ਹਾਂ ਨੂੰ ਬੁਲਾਇਆ ਗਿਆ ਸੀ। ਇਸ ਤੋਂ ਇਲਾਵਾ ਵਿਜੀਲੈਂਸ ਦੇ ਵੱਲੋਂ ਹੋਰ ਬੇਤੁਕੀਆਂ ਗੱਲਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਗੱਲਾਂ ਦਾ ਉਨ੍ਹਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਵਿਜੀਲੈਂਸ ਵੱਲੋਂ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਕੋਈ ਚਾਹ-ਪਾਣੀ ਪੁੱਛਿਆ ਗਿਆ। ਸਵੇਰ ਤੋਂ ਸ਼ਾਮ ਤੱਕ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਪਾਣੀ ਵੀ ਨਹੀਂ ਦਿੱਤਾ ਗਿਆ।
- ਡੀਜੀਪੀ ਪੰਜਾਬ ਦੀ ਅਗਵਾਈ 'ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹਥਿਆਰਾਂ ਸਣੇ ਕਾਬੂ ਕੀਤੇ ਲਾਰੈਂਸ ਤੇ ਬੰਬੀਹਾ ਗੈਂਗ ਦੇ ਗੁਰਗੇ
- Punjab Dams On Alert : ਭਾਖੜਾ ਅਤੇ ਪੌਂਗ ਡੈਮ ਤੋਂ ਛੱਡਿਆ ਜਾਵੇਗਾ ਪਾਣੀ, ਪਠਾਨਕੋਟ 'ਚ NH ਨੇੜੇ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟਿਆ ਪੁੱਲ
- ਪੰਜਾਬ ਵਿੱਚ ਸਰਹੱਦ ਪਾਰੋਂ ਲਗਾਤਾਰ ਹੋ ਰਹੀ ਡ੍ਰੋਨ ਅਤੇ ਡਰੱਗਜ਼ ਦੀ ਆਮਦ, ਅੰਕੜੇ ਹਨ ਹੈਰਾਨ ਕਰ ਦੇਣ ਵਾਲੇ
ਧੱਕੇ ਨਾਲ ਥੋਪੇ ਜਾ ਰਹੇ ਹਨ ਇਲਜ਼ਾਮ: ਇਸ ਤੋਂ ਇਲਾਵਾ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਜਿਹੜੀ ਜ਼ਮੀਨ ਉਨ੍ਹਾਂ ਦੇ ਨਾਂ ਉੱਤੇ ਹੈ ਹੀ ਨਹੀਂ, ਉਸ ਜ਼ਮੀਨ ਨੂੰ ਵੀ ਉਨ੍ਹਾਂ ਦੇ ਨਾਂ ਨਾਲ ਜੋੜਿਆ ਜਾ ਰਿਹਾ ਹੈ। ਕਾਂਗੜ ਨੇ ਇਹ ਵੀ ਸਾਫ ਕੀਤਾ ਕਿ ਫਿਲਹਾਲ ਵਿਜੀਲੈਂਸ ਦੇ ਵੱਲੋਂ ਅਗਲੇ ਦਿਨਾਂ ਵਿੱਚ ਪੇਸ਼ੀ ਲਈ ਕੋਈ ਤਾਰੀਖ ਤੈਅ ਨਹੀਂ ਕੀਤੀ ਗਈ ਪਰ ਜੇ ਮੁੜ ਤੋਂ ਬੁਲਾਉਣਗੇ ਤਾਂ ਜਰੂਰ ਹਾਜ਼ਰ ਹੋਵਾਂਗਾ। ਦੱਸ ਦਈਏ ਬੀਤੇ ਦਿਨੀ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਵਿਜੀਲੈਂਸ ਬਿਊਰੋ ਪੰਜਾਬ ਬਠਿੰਡਾ ਰੇਂਜ ਵਿੱਚ ਤਲਬ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਗੁਰਪ੍ਰੀਤ ਕਾਂਗੜ ਨੇ ਜਵਾਬ ਦੇਣ ਤੋਂ ਗੁਰੇਜ਼ ਕੀਤਾ।