ETV Bharat / state

Manpreet Badal appeared Vigilance: ਵਿਜੀਲੈਂਸ ਅੱਗੇ ਪੇਸ਼ ਹੋਏ ਮਨਪ੍ਰੀਤ ਬਾਦਲ, ਗ੍ਰਿਫ਼ਤਾਰੀ ਮਗਰੋਂ ਮਿਲੀ ਜ਼ਮਾਨਤ, ਜਾਂਚ ਤੋਂ ਬਾਅਦ ਬੋਲੇ- ਸੀਬੀਆਈ ਨੂੰ ਸੌਂਪਿਆ ਜਾਵੇ ਮੇਰਾ ਕੇਸ - Illegal property case

ਵਿਵਾਦਤ ਪਲਾਟ ਖਰੀਦ ਮਾਮਲੇ ਵਿੱਚ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ (Former Finance Minister Manpreet Badal) ਖ਼ਿਲਾਫ਼ ਗ੍ਰਿਫ਼ਤਾਰੀ ਦੇ ਵਾਰੰਟ ਨਿਕਲਣ ਮਗਰੋਂ ਉਹ ਫਰਾਰ ਹੋ ਗਏ ਸਨ ਅਤੇ ਹੁਣ ਅਗਾਊਂ ਜ਼ਮਾਨਤ ਮਿਲਣ ਮਗਰੋਂ ਮਨਪ੍ਰੀਤ ਬਾਦਲ ਬਠਿੰਡਾ ਵਿਜੀਲੈਂਸ ਕੋਲ ਪੇਸ਼ ਹੋਏ ਹਨ। ਜਿਥੇ ਉਨ੍ਹਾਂ ਦੇ ਕੋਲੋਂ ਲੱਗਭਗ ਤਿੰਨ ਘੰਟੇ ਪੁੱਛਗਿਛ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਕਈ ਸਵਾਲ ਖੜੇ ਕੀਤੇ।

ਵਿਜੀਲੈਂਸ ਅੱਗੇ ਪੇਸ਼ ਮਨਪ੍ਰੀਤ ਬਾਦਲ
ਵਿਜੀਲੈਂਸ ਅੱਗੇ ਪੇਸ਼ ਮਨਪ੍ਰੀਤ ਬਾਦਲ
author img

By ETV Bharat Punjabi Team

Published : Oct 31, 2023, 12:32 PM IST

Updated : Oct 31, 2023, 4:54 PM IST

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਨਪ੍ਰੀਤ ਬਾਦਲ

ਬਠਿੰਡਾ: ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਵਾਦਤ ਪਲਾਟ ਖਰੀਦ ਮਾਮਲੇ ਵਿੱਚ ਲਗਾਤਾਰ ਵਿਜੀਲੈਂਸ ਵਿਭਾਗ ਬਠਿੰਡਾ ਦੀ ਰਡਾਰ ਉੱਤੇ ਹਨ ਅਤੇ ਇਸ ਤੋਂ ਬਾਅਦ ਅਦਾਲਤੀ ਹੁਕਮਾਂ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਵੀ ਜਾਰੀ ਹੋਏ ਸਨ ਪਰ ਮਨਪ੍ਰੀਤ ਬਾਦਲ ਲਗਾਤਾਰ ਗ੍ਰਿਫ਼ਤਾਰੀ ਦੇ ਡਰੋਂ ਫਰਾਰ ਸਨ। ਪੰਜਾਬ ਵਿਜੀਲੈਂਸ ਵਿਭਾਗ ਬਠਿੰਡਾ ਵੱਲੋਂ ਸਾਬਕਾ ਖ਼ਜ਼ਾਨਾ ਮੰਤਰੀ ਨੂੰ ਤਲਬ ਕੀਤਾ ਗਿਆ ਸੀ ਅਤੇ ਆਖਿਰਕਾਰ ਲੁਕਣ-ਮਿੱਚੀ ਦੀ ਖੇਡ ਬੰਦ ਕਰਦੇ ਹੋਏ ਉਹ ਬਠਿੰਡਾ ਵਿਜੀਲੈਂਸ ਵਿਭਾਗ ਕੋਲ ਪੇਸ਼ ਹੋਏ ਹਨ। ਪਲਾਟ ਖਰੀਦ ਮਾਮਲੇ ਵਿੱਚ ਉਨ੍ਹਾਂ ਤੋਂ (Vigilance Department Bathinda) ਵਿਜਲੈਂਸ ਵਿਭਾਗ ਵੱਲੋਂ ਲੱਗਭਗ ਤਿੰਨ ਘੰਟੇ ਪੁੱਛਗਿਛ ਕੀਤੀ ਗਈ। ਜਿਸ 'ਚ ਉਨ੍ਹਾਂ ਆਪਣੇ ਕੇਸ ਨੂੰ ਵਿਜੀਲੈਂਸ ਤੋਂ ਸੀਬੀਆਈ ਕੋਲ ਤਬਦੀਲ ਕਰਨ ਦੀ ਮੰਗ ਰੱਖੀ ਹੈ।

'ਪਰਚਾ ਦਰਜ ਹੋਣ ਨਾਲ ਕੋਈ ਗੁਨਹਗਾਰ ਨਹੀਂ ਹੁੰਦਾ': ਵਿਜੀਲੈਂਸ ਦੀ ਪੁੱਛਗਿਛ ਤੋ ਬਾਹਰ ਨਿਕਲਦਿਆਂ ਮਨਪ੍ਰੀਤ ਬਾਦਲ ਨੇ ਸਰਕਾਰ ਅਤੇ ਵਿਜੀਲੈਂਸ ਵਿਭਾਗ 'ਤੇ ਕਈ ਸਵਾਲ ਖੜੇ ਕਰ ਦਿੱਤੇ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਦੇ ਇਸ ਸੱਦੇ ਦਾ ਮੈਂ ਸਵਾਗਤ ਕਰਦਾ ਹਾਂ, ਕਿਉਂਕਿ ਸਿਆਸਤਦਾਨ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਕਿਸੇ ਵਿਅਕਤੀ 'ਤੇ ਇਸ ਤਰ੍ਹਾਂ ਪਰਚਾ ਦਰਜ ਕਰ ਦੇਣਾ ਕਿਸੇ ਨੂੰ ਗੁਨਾਹਗਾਰ ਨਹੀਂ ਸਾਬਤ ਕਰ ਸਕਦਾ। ਇਸ ਲਈ ਕਾਨੂੰਨੀ ਤਕਾਜ਼ੇ ਵੀ ਪੂਰੇ ਕਰਨੇ ਹੁੰਦੇ ਹਨ।

ਵਿਜੀਲੈਂਸ 'ਤੇ ਭਰੋਸਾ ਨਹੀਂ,ਸੀਬੀਆਈ ਕੋਲ ਦਿੱਤਾ ਜਾਵੇ ਕੇਸ: ਇਸ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦਾ ਵਿਜੀਲੈਂਸ ਵਿਭਾਗ ਸਰਕਾਰ ਦੀ ਕਠਪੁੱਤਲੀ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਤੋਂ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਜਿਸ ਦਾ ਉਨ੍ਹਾਂ ਨੂੰ ਵੀ ਸ਼ੱਕ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਹਮੇਸ਼ਾ ਸਰਕਾਰ ਦੀ ਹੁੰਦੀ ਹੈ, ਇਸ ਲਈ ਮੇਰਾ ਕੇਸ ਸੀਬੀਆਈ ਨੂੰ ਸੌਂਪਿਆ ਜਾਣਾ ਚਾਹੀਦਾ ਹੈ, ਕਿਉਂਕਿ ਵਿਜੀਲੈਂਸ ਤੋਂ ਉਨ੍ਹਾਂ ਨੂੰ ਕੋਈ ਆਸ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮਾਂ ਬਦਲ ਜਾਂਦਾ ਹੁੰਦਾ ਤੇ ਕਿਸੇ 'ਤੇ ਜ਼ੁਰਮ ਇੰਨਾ ਕਰਨਾ ਚਾਹੀਦਾ, ਜਿੰਨਾ ਕਿ ਤੁਸੀਂ ਬਾਅਦ 'ਚ ਸਹਿਣ ਕਰ ਲਓ। ਮਨਪ੍ਰੀਤ ਬਾਦਲ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਇੱਕ ਵਾਰ ਛੱਡ ਭਾਵੇਂ ਸੋ ਵਾਰ ਉਨ੍ਹਾਂ ਨੂੰ ਬੁਲਾਏ ਕਿਉਂਕਿ ਉਨ੍ਹਾਂ ਨੂੰ ਭਾਰਤ ਦੇ ਕਾਨੂੰਨ ਅਤੇ ਨਿਆਂਪਾਲਿਕਾ ਸਮੇਤ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਤੇ ਪੂਰਨ ਭਰੋਸਾ ਹੈ।

ਮਨਪ੍ਰੀਤ ਬਾਦਲ ਵਿਜੀਲੈਂਸ ਅੱਗੇ ਹੋਏ ਪੇਸ਼

ਐੱਲਓਸੀ ਜਾਰੀ ਹੋਣ ਮਗਰੋਂ ਫਰਾਰ ਸਨ ਮਨਪ੍ਰੀਤ ਬਾਦਲ: ਦੱਸ ਦਈਏ ਵਿਵਾਦਤ ਪਲਾਟ ਖਰੀਦ ਮਾਮਲੇ ਵਿੱਚ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ (Former Finance Minister Manpreet Badal) ਦੇ ਕਈ ਸਾਥੀਆਂ ਦੀ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰੀ ਪਾਈ ਸੀ ਅਤੇ ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਮਨਪ੍ਰੀਤ ਬਾਦਲ ਮੌਕਾ ਸੰਭਾਲਦਿਆਂ ਅੰਡਰ-ਗਰਾਊਂਡ ਹੋ ਗਏ ਸਨ। ਇਸ ਤੋਂ ਮਗਰੋਂ ਉਨ੍ਹਾਂ ਦੀ ਭਾਲ ਲਈ ਲਗਾਤਾਰ ਵਿਜੀਲੈਂਸ ਵਿਭਾਗ ਬਠਿੰਡਾ ਨੇ ਪੰਜਾਬ ਤੋਂ ਇਲਾਵਾ ਗੁਆਢੀ ਸੂਬਿਆਂ ਅਤੇ ਰਾਜਧਾਨੀ ਦਿੱਲੀ ਤੱਕ ਛਾਪੇ ਮਾਰੀ ਕੀਤੀ ਪਰ ਮਨਪ੍ਰੀਤ ਬਾਦਲ ਉਨ੍ਹਾਂ ਦੇ ਹੱਥ ਨਹੀਂ ਆਏ।

ਅਗਾਊਂ ਜ਼ਮਾਨਤ ਮਗਰੋਂ ਪੇਸ਼ ਹੋਏ ਮਨਪ੍ਰੀਤ ਬਾਦਲ: ਤਮਾਮ ਸਿਆਸਤ ਦੇ ਖਿਡਾਰੀਆਂ ਦੀ ਤਰ੍ਹਾਂ ਜਦੋਂ ਗ੍ਰਿਫ਼ਤਾਰੀ ਦੀ ਤਲਵਾਰ ਮਨਪ੍ਰੀਤ ਬਾਦਲ ਦੇ ਸਿਰ ਉੱਤੇ ਲਟਕੀ ਤਾਂ ਉਹ ਖੁਦ ਨੂੰ ਜੇਲ੍ਹ ਜਾਣ ਤੋਂ ਬਚਾਉਣ ਲਈ ਅਚਾਨਕ ਅੰਡਰ ਗ੍ਰਾਊਂਡ ਹੋ ਗਏ। ਇਸ ਦਰਮਿਆਨ ਉਨ੍ਹਾਂ ਦੇ ਵਕੀਲਾਂ ਨੇ ਅਗਾਊਂ ਜ਼ਮਾਨਤ (Advance bail) ਲਈ ਅਦਾਲਤ ਵਿੱਚ ਸੰਘਰਸ਼ ਵਿੱਢ ਦਿੱਤਾ। ਕੁੱਝ ਸਮੇਂ ਦੀ ਦੇਰੀ ਮਗਰੋਂ ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਮਨਜ਼ੂਰੀ ਦਿੱਤੀ ਅਤੇ ਗ੍ਰਿਫ਼ਤਾਰੀ ਦੀ ਤਲਵਾਰ ਉਨ੍ਹਾਂ ਦੇ ਸਿਰ ਤੋਂ ਟਲੀ। ਗ੍ਰਿਫ਼ਤਾਰੀ ਟਲਨ ਮਗਰੋਂ ਮਨਪ੍ਰੀਤ ਬਾਦਲ ਹੁਣ ਵਿਵਾਦਿਤ ਪਲਾਟ ਖਰੀਦ ਮਾਮਲੇ ਵਿੱਚ ਪੇਸ਼ ਹੋਏ ਅਤੇ ਵਿਜੀਲੈਂਸ ਵਿਭਾਗ ਬਠਿੰਡਾ ਕੋਲ ਪਹੁੰਚੇ।

Last Updated : Oct 31, 2023, 4:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.