ETV Bharat / state

ਪੰਜਾਬੀਆਂ ਨੂੰ ਬੇਵਕੂਫ ਕਹੇ ਜਾਣ 'ਤੇ ਵਿਰੋਧੀਆਂ ਨੇ ਘੇਰੇ ਮੰਤਰੀ ਇੰਦਰਬੀਰ ਸਿੰਘ ਨਿੱਜਰ, ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ - today news in punjabi

ਪੰਜਾਬੀਆਂ ਨੂੰ ਬੇਵਕੂਫ ਕਹੇ ਜਾਣ 'ਤੇ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆਏ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

Inderbir Singh Nijjar statement about punjabis, bathinda, Akali dal, BJP On nijjar statement
ਪੰਜਾਬੀਆਂ ਨੂੰ ਬੇਵਕੂਫ ਕਹੇ ਜਾਣ 'ਤੇ ਵਿਰੋਧੀਆਂ ਨੇ ਘੇਰੇ ਮੰਤਰੀ ਇੰਦਰਬੀਰ ਸਿੰਘ ਨਿੱਜਰ, ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ
author img

By

Published : Dec 3, 2022, 7:46 AM IST

Updated : Dec 3, 2022, 8:16 AM IST

ਬਠਿੰਡਾ: ਪਿਛਲੀ ਦਿਨੀਂ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਵੱਲੋਂ ਪੰਜਾਬੀਆਂ ਨੂੰ ਬੇਵਕੂਫ ਕਹਿ ਜਾਣ ਤੋਂ ਬਾਅਦ ਪੰਜਾਬ ਦੇ ਰਾਜਨੀਤਕ ਲੋਕਾਂ ਵੱਲੋਂ ਲਗਾਤਾਰ ਇਸ ਗੱਲ ਦੀ ਪ੍ਰੋੜਤਾ ਕੀਤੀ ਜਾ ਰਹੀ ਹੈ। ਵਿਰੋਧੀਆਂ ਵੱਲੋਂ ਕੈਬਨਿਟ ਮੰਤਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਵਰਗਿਆਂ ਨੂੰ ਬਦਲਾਅ ਦੇ ਨਾਮ ਉਪਰ ਵਜ਼ੀਰੀਆਂ ਮਿਲ ਗਈਆਂ ਅਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਇਨ੍ਹਾਂ ਵੱਲੋਂ ਵੋਟਾਂ ਹਾਸਲ ਕੀਤੀਆਂ ਗਈਆਂ, ਇਸ ਲਈ ਇਨ੍ਹਾਂ ਨੂੰ ਸਾਰੇ ਹੀ ਬੇਵਕੂਫੀ ਨਜ਼ਰ ਆਉਂਦੇ ਹਨ।

ਕੈਬਨਿਟ ਮੰਤਰੀ ਤੋਂ ਲਾਂਭੇ ਕਰਨ ਦੇਣ ਦੀ ਮੰਗ: ਉਨ੍ਹਾਂ ਕਿਹਾ ਕਿ ਸੱਤਾ ਦਾ ਨਿੱਘ ਮਾਣ ਰਹੇ ਇਨ੍ਹਾਂ ਕੈਬਨਿਟ ਮੰਤਰੀਆਂ ਨੂੰ ਹੁਣ ਪੰਜਾਬੀ 2024 ਅਤੇ 27 ਦੀਆਂ ਵੋਟਾਂ ਵਿੱਚ ਬੇਵਕੂਫੀਆਂ ਦਾ ਜਵਾਬ ਦੇਣਗੇ। ਬਦਲਾਅ ਦੇ ਵੱਡੇ ਵੱਡੇ ਦਾਅਵੇ ਕਰ ਕੇ ਸੱਤਾ ਵਿੱਚ ਆਏ ਇਨ੍ਹਾਂ ਠੱਗਾਂ ਦਾ ਹਿਸਾਬ ਲੋਕ ਗਿਣ ਗਿਣ ਕੇ ਲੈਣਗੇ। ਇਨ੍ਹਾਂ ਨੂੰ ਪੰਜਾਬ ਦੇ ਲੋਕ ਬੇਵਕੂਫ ਨਜ਼ਰ ਆ ਰਹੇ ਹਨ। ਅਜਿਹੇ ਬਿਆਨ ਦੇਣੇ ਵਾਲੇ ਇਨ੍ਹਾਂ ਨੂੰ ਕੈਬਨਿਟ ਮੰਤਰੀ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਹੈ।

ਵਿਰੋਧੀਆਂ ਨੇ ਘੇਰੇ ਮੰਤਰੀ ਇੰਦਰਬੀਰ ਸਿੰਘ ਨਿੱਜਰ, ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ

"ਪੰਜਾਬ ਦੇ ਲੋਕ ਮਾਂਜਦੇ ਵੀ ਬੁਰੀ ਤਰ੍ਹਾਂ": ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਦੀਆਂ ਗੱਪਾਂ 'ਤੇ ਵਿਸ਼ਵਾਸ ਕੀਤਾ ਇਸੇ ਕਰਕੇ ਇਨ੍ਹਾਂ ਨੂੰ 92 ਸੀਟਾਂ ਦੇ ਦਿੱਤੀਆਂ ਪਰ ਇਨ੍ਹਾਂ ਦੇ ਵਜ਼ੀਰ ਵੱਲੋਂ ਅਜਿਹਾ ਬਿਆਨ ਦਿੱਤਾ ਜਾਣਾ ਅਤੀ ਮੰਦਭਾਗਾ ਹੈ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਅਜਿਹੇ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ, ਜੋ ਪੰਜਾਬ ਅਤੇ ਪੰਜਾਬੀਆਂ ਨੂੰ ਬੇਵਕੂਫ ਦੱਸਦਾ ਹੈ। ਉਨ੍ਹਾਂ ਕਿਹਾ ਕਿ ਇਹ ਆਪਣੇ ਆਪ ਨੂੰ ਰਾਜਾ ਸਮਝਣ ਲੱਗੇ ਅਤੇ ਇਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨ ਵਾਲਾ ਕੋਈ ਨਹੀਂ, ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਜਨਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵਹਿਮ ਵੀ ਬੜਾ ਕਰਦੇ ਹਨ ਤੇ ਮਾਂਜਦੇ ਵੀ ਬੁਰੀ ਤਰ੍ਹਾਂ ਹਨ। ਉਹ ਦਿਨ ਦੂਰ ਨਹੀਂ ਜਿਵੇਂ ਦਿੱਲੀ ਵਿੱਚ ਇਨ੍ਹਾ ਦੇ ਵਰਕਰਾਂ ਵੱਲੋਂ ਇਨ੍ਹਾਂ ਦਾ ਐਮਐਲਏ ਕੁੱਟਿਆ ਗਿਆ ਅਤੇ ਪੰਜਾਬ ਵਿਚ ਵੀ ਇਨ੍ਹਾਂ ਦੇ ਵਰਕਰ ਹੀ ਇਨ੍ਹਾਂ ਨੂੰ ਕੁੱਟਣਗੇ, ਕਿਉਂਕਿ ਇਨ੍ਹਾਂ ਦੀਆਂ ਕਰਤੂਤਾਂ ਹੀ ਅਜਿਹਆਂ ਹਨ। ਪੰਜਾਬ ਵਿੱਚ ਅੱਗ ਲੱਗੀ ਹੋਈ ਹੈ ਤੇ ਮੁੱਖ ਮੰਤਰੀ ਪੰਜਾਬ ਗੁਜਰਾਤ ਵਿੱਚ ਜਾਕੇ ਗਰਬਾ ਖੇਡ ਰਿਹਾ ਹੈ। 2004 ਵਿੱਚ ਪੰਜਾਬ ਦੇ ਲੋਕ ਦੱਸ ਦੇਣਗੇ ਕਿ ਉਹ ਮੂਰਖ ਹਨ ਕਿ ਸਿਆਣੇ ਹਨ।

ਆਉਂਦੇ ਦਿਨਾਂ ਵਿਚ ਸਿੱਟਾ ਭੁਗਤਣਾ ਪਵੇਗਾ: ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਆਗੂ ਹਰਜਿੰਦਰ ਸਿੰਘ ਬੰਗੀ ਨੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਦੇ ਇਸ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚ ਵਿਚਾਰ ਕੇ ਬਿਆਨ ਦੇਣੇ ਚਾਹੀਦੇ ਹਨ, ਕਿਉਂਕਿ ਪੰਜਾਬੀਆਂ ਨੇ ਵਿਸ਼ਵ ਪੱਧਰ 'ਤੇ ਨਾਮਣਾ ਖੱਟਿਆ ਹੈ। ਪਹਿਲਾਂ ਪਿਛਲੇ ਸਾਲ ਅਜਿਹੇ ਬਿਆਨ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੰਦਾ ਰਿਹਾ। ਉਦੋਂ ਇਹ ਉਨ੍ਹਾਂ ਨੂੰ ਨਿੰਦਦੇ ਰਹੇ ਹਨ, ਪਰ ਹੁਣ ਇਹ ਖੁਦ ਅਜਿਹੇ ਬਿਆਨ ਦੇ ਰਹੇ ਹਨ ਜਿਸ ਦਾ ਸਰਕਾਰ ਨੂੰ ਆਉਂਦੇ ਦਿਨਾਂ ਵਿਚ ਸਿੱਟਾ ਭੁਗਤਣਾ ਪਵੇਗਾ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਤੁਰਕੀ ਦਾ ਬਣਿਆ ਕੈਨਿਕ-ਟੀਪੀ9 ਪਿਸਤੌਲ ਸੁਰੱਖਿਆ ਏਜੰਸੀਆਂ ਲਈ ਬਣਿਆ ਸਿਰਦਰਦੀ

Last Updated : Dec 3, 2022, 8:16 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.