ਬਠਿੰਡਾ: ਪਰਾਲੀ ਸਾੜਣ ਦੀ ਸਮੱਸਿਆ ਪੰਜਾਬ ਵਿੱਚ ਗੰਭੀਰ ਮੁੱਦਾ ਬਣਦਾ ਜਾ ਰਿਹਾ ਹੈ। ਕਈ ਥਾਂ ਪੁਲਿਸ ਵਲੋਂ ਖੁਦ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕਿਤੇ ਪੁਲਿਸ ਵਲੋਂ ਸਖ਼ਤ ਰੁਖ਼ ਅਪਣਾਉਣਾ ਪੈ ਰਿਹਾ ਹੈ। ਬਠਿੰਡਾ ਪੁਲਿਸ ਨੇ ਤੀਜੇ ਦਿਨ ਵੀ ਪਰਾਲੀ ਸਾੜਨ ਵਾਲੇ ਕਰੀਬ 130 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕ ਮਹਿਲਾਂ ਵੀ ਸ਼ਾਮਲ ਹੈ।
ਬਠਿੰਡਾ ਦੇ ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ 'ਤੇ ਐਫ਼ਆਈਆਰ ਦਰਜ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀਰਵਾਰ ਨੂੰ ਬਠਿੰਡਾ ਪੁਲਿਸ ਨੇ 58 ਕਿਸਾਨਾਂ ਉੱਤੇ ਮਾਮਲੇ ਦਰਜ ਕੀਤੇ ਸਨ।
ਇਹ ਵੀ ਪੜ੍ਹੋ: ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ 2 ਯੂਨਿਟ ਡਿਸਮੈਂਟਲ ਕਰਨ ਵਿਰੁੱਧ ਰੋਸ
ਉਸ ਤੋਂ ਪਹਿਲਾਂ ਪੁਲਿਸ ਨੇ ਪਰਾਲੀ ਸਾੜਨ ਵਾਲਿਆਂ ਵਿਰੁਧ ਕਾਰਵਾਈ ਕਰਦਿਆਂ ਬੁੱਧਵਾਰ ਨੂੰ 120 ਕਿਸਾਨਾਂ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਕੀਤੇ ਗਏ ਸਨ। 15 ਕੰਬਾਈਨਾਂ ਦੇ ਮਾਲਕਾਂ ਦੇ ਵਿਰੁੱਧ 30 ਲੱਖ ਰੁਪਏ ਜ਼ੁਰਮਾਨਾ, 298 ਕਿਸਾਨਾਂ ਦਾ ਚਲਾਨ ਕੀਤਾ ਗਿਆ ਸੀ।