ਬਠਿੰਡਾ: ਜ਼ਿਲ੍ਹੇ ਦੇ ਧੋਬੀਆਣਾ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦੋ ਅਧਿਆਪਕ ਯੁੱਧਵੀਰ ਸਿੰਘ ਅਤੇ ਵੀਰ ਦਵਿੰਦਰ ਸਿੰਘ ਆਪਸ ਵਿੱਚ ਲੜ ਪਏ। ਝਗੜਾ ਇਨ੍ਹਾਂ ਜਿਆਦਾ ਵਧ ਗਿਆ ਕਿ ਯੁੱਧਵੀਰ ਸਿੰਘ ਵੱਲੋਂ ਵੀਰ ਦਵਿੰਦਰ ਸਿੰਘ ਦੇ ਸਿਰ ਵਿੱਚ ਰੋੜਾ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਮੌਕੇ ’ਤੇ ਮੌਜੂਦ ਅਧਿਆਪਕਾਂ ਵੱਲੋਂ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਦਵਿੰਦਰ ਸਿੰਘ ਨੇ ਕਿਹਾ ਕਿ ਮਿਡ ਡੇ ਮੀਲ ਖਾਣਾ ਖਵਾਉਣ ਲਈ ਜਦੋਂ ਬੱਚਿਆਂ ਨੂੰ ਲੈ ਕੇ ਜਾ ਰਹੇ ਸੀ ਤਾਂ ਇਸ ਦੌਰਾਨ ਹੀ ਯੁੱਧਵੀਰ ਸਿੰਘ ਵਲੋਂ ਉਸ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦਾ ਵੱਡਾ ਕਾਰਨ ਇਹ ਸੀ ਕਿ ਕੁਝ ਸਮਾਂ ਪਹਿਲਾਂ ਯੁੱਗਵੀਰ ਸਿੰਘ ਵੱਲੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਹੀ ਸਕੂਲ ਦੀ ਅਧਿਆਪਕਾਂ ਦਾ ਫੋਨ ਹੈਕ ਕਰ ਲਿਆ ਸੀ ਅਤੇ ਜਿਸ ਦੀ ਸ਼ਿਕਾਇਤ ਸਕੂਲ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਗਈ ਸੀ ਅਤੇ ਇਸ ਸਾਰੇ ਘਟਨਾਕ੍ਰਮ ਵਿੱਚ ਉਸ ਵੱਲੋਂ ਅਧਿਆਪਕਾਂ ਦੀ ਮਦਦ ਕੀਤੀ ਗਈ। ਜਿਸ ਦੀ ਖਾਰ ਦਵਿੰਦਰ ਸਿੰਘ ਵੱਲੋਂ ਰੱਖੀ ਜਾ ਰਹੀ ਸੀ ਅਤੇ ਇਸਦੇ ਚੱਲਦੇ ਹੀ ਉਸ ’ਤੇ ਹਮਲਾ ਕੀਤਾ ਗਿਆ ਹੈ।
ਉੱਧਰ ਹਸਪਤਾਲ ਵਿੱਚ ਹੀ ਦਾਖ਼ਲ ਯੁੱਗਵੀਰ ਸਿੰਘ ਦਾ ਕਹਿਣਾ ਹੈ ਕਿ ਬੀਰਦਵਿੰਦਰ ਸਿੰਘ ਨੇ ਉਸ ਨੂੰ ਗਾਲ੍ਹ ਕੱਢੀ ਜਿਸ ਤੋਂ ਬਾਅਦ ਉਨ੍ਹਾਂ ਦੇ ਵੀਰ ਦਵਿੰਦਰ ਸਿੰਘ ਨਾਲ ਝਗੜਾ ਹੋ ਗਿਆ ਅਤੇ ਵੀਰ ਦਵਿੰਦਰ ਸਿੰਘ ਵੱਲੋਂ ਉਨ੍ਹਾਂ ਦੀ ਪਤਨੀ ਜੋ ਕਿ ਉਸੇ ਸਕੂਲ ਵਿੱਚ ਅਧਿਆਪਕ ਹੈ ਨਾਲ ਵੀ ਧੱਕਾ ਮੁੱਕੀ ਕੀਤੀ ਗਈ।
ਦੂਜੇ ਪਾਸੇ ਪ੍ਰਤੱਖਦਰਸ਼ੀ ਸਕੂਲ ਵਿੱਚ ਮਿਡ ਡੇਅ ਮੀਲ ਦਾ ਖਾਣਾ ਬਣਾਉਣ ਵਾਲੇ ਸਟਾਫ ਦਾ ਕਹਿਣਾ ਹੈ ਕਿ ਯੁੱਧਵੀਰ ਸਿੰਘ ਵੱਲੋਂ ਵੀਰ ਦਵਿੰਦਰ ਤੇ ਤੇ ਹਮਲਾ ਕੀਤਾ ਗਿਆ ਹੈ ਜੋ ਕਿ ਬਹੁਤ ਮੰਦਭਾਗਾ ਹੈ ਵੀਰਦਵਿੰਦਰ ਸਿੰਘ ਅਹੁਦੇ ਕਲਾਸ ਦੇ ਬੱਚਿਆਂ ਨੂੰ ਮਿਡ ਡੇ ਮੀਲ ਦਾ ਖਾਣਾ ਖਵਾਉਣ ਲਈ ਲੈ ਕੇ ਆ ਰਹੇ ਸਨ ਇਸ ਦੌਰਾਨ ਹੀ ਜਗਵੀਰ ਸਿੰਘ ਵੱਲੋਂ ਉਨ੍ਹਾਂ ਤੇ ਹਮਲਾ ਕੀਤਾ ਗਿਆ ਹੈ।
ਉਧਰ ਸਕੂਲ ਦੇ ਪ੍ਰਿੰਸੀਪਲ ਮਨੀਸ਼ ਮਹਿਤਾ ਦਾ ਕਹਿਣਾ ਹੈ ਕਿ ਉਹ ਆਪਣੇ ਦਫ਼ਤਰ ਵਿੱਚ ਕਾਰਜ ਕਰ ਰਹੇ ਸਨ ਇਸ ਦੌਰਾਨ ਹੀ ਸਕੂਲ ਸਟਾਫ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਕਿ ਮਾਸਟਰ ਬੀਰਦਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਇਸ ਘਟਨਾ ਸਬੰਧੀ ਸਿੱਖਿਆ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਜੋ ਘਟਨਾ ਵਾਪਰੀ ਹੈ ਬਹੁਤ ਮੰਦਭਾਗੀ ਹੈ।
ਇਹ ਵੀ ਪੜੋ: ਯੂਕਰੇਨ 'ਚ ਨੌਜਵਾਨ ਦੀ ਮੌਤ, ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ CM ਚੰਨੀ